ਇੰਸਟਾਗ੍ਰਾਮ ਤੇ ਕੁੜੀ ਨੂੰ ਭੇਜੀ ਸੀ ਰਿਕਵੈਸਟ, ਬਾਅਦ ਚ ਜੋ ਹੋਇਆ ਜਾਣਾ ਪਿਆ ਪੁਲਿਸ ਕੋਲ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਵਿਚ ਜਿਥੇ ਸੋਸ਼ਲ ਮੀਡੀਆ ਨੂੰ ਲੈ ਕੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਅਤੇ ਸੋਸ਼ਲ ਮੀਡੀਆ ਬਹੁਤ ਸਾਰੇ ਪਰਿਵਾਰਾਂ ਨੂੰ ਨਜ਼ਦੀਕ ਲੈ ਕੇ ਆਉਣ ਵਿੱਚ ਬਹੁਤ ਜ਼ਿਆਦਾ ਮਦਦ ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਦਾ ਇਸਤੇਮਾਲ ਗ਼ਲਤ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਸ ਕਾਰਨ ਕਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੀਆਂ ਗ਼ਲਤ ਆਈ ਡੀ ਬਣਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹੋਏ ਪੈਸੇ ਦੀ ਮੰਗ ਵੀ ਕੀਤੀ ਜਾਂਦੀ ਹੈ।

ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਬਾਬਤ ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆਈ ਰਹਿੰਦੀ ਹੈ। ਉੱਥੇ ਹੀ ਹੁਣ ਪੰਜਾਬ ਵਿੱਚ ਇੱਥੇ ਇੰਸਟਾਗ੍ਰਾਮ ਤੇ ਕੁੜੀ ਵੱਲੋਂ ਕੁੜੀ ਨੂੰ ਹੀ ਰਿਕਵੈਸਟ ਭੇਜਕੇ ਉਸਤੋਂ ਬਾਅਦ ਜੋ ਹੋਇਆ ਹੈ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਹਨ। ਜਿਸ ਬਾਰੇ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਲੇਮ ਟਾਬਰੀ ਥਾਣੇ ਦੇ ਵਿੱਚ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਜਿੱਥੇ ਇਹ ਮਾਮਲਾ ਇਕ ਲੜਕੀ ਮਮਤਾ ਪੁੱਤਰੀ ਸੋਨੀਆਂ ਰਾਣੀ ਨਿਵਾਸੀ ਸਰੂਪ ਨਗਰ ਵੱਲੋਂ ਦਰਜ ਕਰਵਾਇਆ ਗਿਆ ਹੈ। ਜਿਸ ਨੇ ਦੱਸਿਆ ਕਿ ਇਕ ਕੁੜੀ ਵੱਲੋਂ ਉਸ ਨਾਲ ਇੰਸਟਾਗ੍ਰਾਮ ਤੇ ਦੋਸਤੀ ਕੀਤੀ ਗਈ। ਜਿਸ ਤੋਂ ਬਾਅਦ ਉਸ ਲੜਕੀ ਸਿਮਰਨ ਪੁੱਤਰੀ ਰਵੀ ਕੁਮਾਰ ਵਾਸੀ ਠਾਕੁਰ ਕਲੋਨੀ ਬਾਜੜਾ ਰੋਡ ਵੱਲੋਂ ਰਿਕਵੈਸਟ ਭੇਜਣ ਤੋਂ ਬਾਅਦ ਰਾਹੁਲ ਨਾਮ ਦੇ ਲੜਕੇ ਦੀ ਇੱਕ ਗਲਤ id ਬਣਾ ਕੇ ਉਸ ਨੂੰ ਗਲਤ ਮੈਸਿਜ ਭੇਜਣੇ ਸ਼ੁਰੂ ਕਰ ਦਿੱਤੇ ਗਏ।

ਜਿੱਥੇ ਉਸ ਕੁੜੀ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ। ਬਦਨਾਮ ਕਰਨ ਵਾਸਤੇ ਉਸਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਗਲਤ ਫੋਟੋ ਤੇ ਕਮੈਂਟ ਕਰਕੇ ਉਸ ਬਾਰੇ ਗਲਤ ਜਾਣਕਾਰੀ ਦਿੱਤੀ ਗਈ। ਜਿਸ ਦੇ ਚਲਦਿਆਂ ਹੋਇਆਂ ਉਸ ਵੱਲੋਂ ਦੋਸ਼ੀ ਲੜਕੀ ਸਿਮਰਨ ਮੋਗਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਦੋਸ਼ੀ ਲੜਕੀ ਜਿੱਥੇ ਅਜੇ ਫਰਾਰ ਹੈ ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।