ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਦੇਸ਼ ਦੀਆਂ ਕੁਝ ਖਾਸ ਸਖ਼ਸ਼ੀਅਤ ਬਾਰੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਜਿੱਥੇ ਬਹੁਤ ਸਾਰੇ ਲੋਕ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਚਰਚਾ ਵਿੱਚ ਹਨ। ਉਥੇ ਹੀ ਕ੍ਰਿਕਟ ਜਗਤ ਦੀ ਗੱਲ ਕੀਤੀ ਜਾਵੇ ਤਾਂ ਖਿਡਾਰੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ ਕੱਲ੍ਹ ਚਰਚਾ ਵਿਚ ਰਹਿੰਦੇ ਹਨ। ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ।
ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਸਾਰਿਆਂ ਵਲੋ ਸਾਥ ਦਿੱਤਾ ਜਾ ਰਿਹਾ ਹੈ । ਬਹੁਤ ਸਾਰੇ ਖਿਡਾਰੀ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਖੇਡ ਜਗਤ ਦੇ ਸਦਾ ਬਹਾਰ ਲੋਕ ਅਜਿਹੇ ਹਨ , ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਹੁਣ ਇੰਡੀਆ ਦੀ ਮਸ਼ਹੂਰ ਸਾਬਕਾ ਕ੍ਰਿਕਟ ਖਿਡਾਰੀ ਜੁਵਰਾਜ ਸਿੰਘ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਜੁਗਰਾਜ ਸਿੰਘ ਆਪਣੇ ਵੱਲੋਂ ਖੇਡੇ ਜਾਂਦੇ ਮੈਚਾਂ ਦੇ ਕਾਰਣ ਚਰਚਾ ਵਿਚ ਰਹਿੰਦੇ ਹਨ
ਉਥੇ ਹੀ ਹੁਣ ਉਹ ਦਲਿਤ ਭਾਈਚਾਰੇ ਖਿਲਾਫ ਕੀਤੀ ਗਈ ਇ-ਤ-ਰਾ-ਜ਼ ਯੋਗ ਟਿੱਪਣੀ ਨੂੰ ਲੈ ਕੇ ਚਰਚਾ ਵਿੱਚ ਹਨ। ਜ਼ਿਕਰ ਯੋਗ ਹੈ ਕਿ 1 ਜੂਨ 2020 ਨੂੰ ਸੋਸ਼ਲ ਮੀਡੀਆ ਤੇ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਯੁਵਰਾਜ ਸਿੰਘ ਦੀ ਆਪਸ ਵਿੱਚ ਗੱਲ ਬਾਤ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਯੁਵਰਾਜ ਸਿੰਘ ਨੇ ਦਲਿਤ ਸਮਾਜ ਤੇ ਅ-ਪ-ਮਾ-ਨ-ਜ-ਨ-ਕ ਟਿੱਪਣੀ ਕੀਤੀ ਸੀ। ਜਿਸ ਤੇ ਕਾਫੀ ਹੰਗਾਮਾ ਖੜ੍ਹਾ ਹੋ ਗਿਆ ਸੀ। ਜਿਸ ਕਾਰਨ ਯੁਵਰਾਜ ਸਿੰਘ ਦੇ ਖਿਲਾਫ ਐਡਵੋਕੇਟ ਰਜਤ ਕਲਸਨ ਨੇ ਹਾਂਸੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ 2 ਜੂਨ 2020 ਨੂੰ ਸ਼ਿਕਾਇਤ ਕੀਤੀ ਸੀ।
ਜਿਸ ਸਬੰਧੀ ਹਿਸਾਰ ਦੀ ਵਿਸ਼ੇਸ਼ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਸ ਨੇ ਹਾਂਸੀ ਪੁਲਸ ਤੋਂ ਰਿਪੋਰਟ ਤਲਬ ਕੀਤੀ ਸੀ। ਪਰ ਪੁਲਿਸ ਵੱਲੋਂ ਇਸ ਦੇ ਬਾਵਜੂਦ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਹਿਸਾਰ ਦੀ ਵਿਸ਼ੇਸ਼ ਅਦਾਲਤ ਵਿੱਚ ਪੁਲੀਸ ਖਿਲਾਫ਼ ਪਟੀਸ਼ਨ ਪਾਈ। ਜਿਸ ਕਾਰਨ ਹੁਣ ਤਿੰਨ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਹਨ। ਫਿਰ ਜਾ ਕੇ ਯੁਵਰਾਜ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਸਬੰਧੀ ਐਡਵੋਕੇਟ ਰਜਤ ਕਲਸਨ ਵੱਲੋਂ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਡੀ ਜੀ ਪੀ ਨੂੰ ਇਸ ਤੇ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
Previous Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ,ਹੋਇਆ ਮੌਤ ਦਾ ਤਾਂਡਵ ਛਾਇਆ ਇਲਾਕੇ ਚ ਸੋਗ
Next Postਅਚਾਨਕ ਆਏ ਕੋਰੋਨਾ ਕੇਸਾਂ ਦਾ ਕਰਕੇ ਸਰਕਾਰ ਨੇ ਇਥੇ ਲਗਾਤਾ ਲਾਕ ਡਾਊਨ-ਤਾਜਾ ਵੱਡੀ ਖਬਰ