ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਜਿਸ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਹੈ ਉਸ ਸਮੇਂ ਤੋਂ ਹੀ ਕਿਸਾਨਾਂ ਵੱਲੋਂ ਲਗਾਤਾਰ ਜਿਥੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਦੇਸ਼ ਵਿੱਚ ਟੋਲ ਪਲਾਜ਼ਾ, ਰੇਲਵੇ ਲਾਈਨ ਅਤੇ ਰਿਲਾਇੰਸ ਦੇ ਪੈਟ੍ਰੋਲ ਪੰਪ ਅਤੇ ਮਾਲ ਨੂੰ ਬੰਦ ਕਰਕੇ ਕੇਂਦਰ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਗਾਤਾਰ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਾਰਨ ਜੀਓ ਦੇ ਮੋਬਾਇਲ ਨੰਬਰਾਂ ਨੂੰ ਵੀ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ। ਕਿਉਂਕਿ ਸਰਕਾਰ ਵੱਲੋਂ ਲਾਗੂ ਕੀਤੇ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਲਈ ਹਾਨੀਕਾਰਕ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਹੈ।
ਇਸ ਵਿਰੋਧ ਤੇ ਚਲਦੇ ਹੋਏ ਰਿਲਾਇਂਸ ਕੰਪਨੀ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਇੰਡੀਆ ਦੇ ਚੋਟੀ ਦੇ ਅਮੀਰ ਮੁਕੇਸ਼ ਅੰਬਾਨੀ ਬਾਰੇ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਗਈ ਹੈ। ਜਿੱਥੇ ਮੁਕੇਸ਼ ਅੰਬਾਨੀ ਕਿਸਾਨੀ ਸੰਘਰਸ਼ ਦੇ ਵਿਰੋਧ ਕਾਰਨ ਦੁਨੀਆਂ ਦੇ ਟੌਪ ਟੈੱਨ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਅਹੁਦੇ ਤੋਂ ਦੂਰ ਹੋ ਗਏ ਸਨ। ਉੱਥੇ ਹੀ ਹੁਣ ਉਨ੍ਹਾਂ ਦੀ ਕੰਪਨੀ ਵੱਲੋਂ ਤੇਜ਼ੀ ਨਾਲ ਤਰੱਕੀ ਕਰਨ ਦੀ ਖਬਰ ਸਾਹਮਣੇ ਆਈ ਹੈ।
ਕਰੋਨਾ ਦੇ ਦੌਰ ਵਿੱਚ ਵੀ ਮੁਕੇਸ਼ ਅੰਬਾਨੀ ਦੀ ਰਿਟੇਲ ਕੰਪਨੀ ਰਿਲਾਇੰਸ ਰਿਟੇਲ ਵਿੱਚ ਸਭ ਤੋਂ ਤੇਜ਼ੀ ਨਾਲ ਅੱਗੇ ਵਧਦੇ ਹੋਏ ਏਸ਼ੀਆ ਤੇ ਸਭ ਤੋਂ ਅਮੀਰ ਕੰਪਨੀਆਂ ਵਿਚ ਦੂਜੇ ਨੰਬਰ ਤੇ ਆ ਗਈ ਹੈ। ਜਿੱਥੇ ਪਿਛਲੇ ਸਾਲ ਰਿਲਾਇੰਸ ਦੀ ਇਕ ਕੰਪਨੀ ਪਹਿਲੇ ਨੰਬਰ ਤੇ ਸੀ। ਹੁਣ ਗਲੋਬਲ ਰਿਟੇਲ ਪਾਵਰ ਹਾਊਸ 2021 ਦੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਇਸ ਬਾਰੇ ਖੁਲਾਸਾ ਕੀਤਾ ਗਿਆ ਹੈ। ਲਿਸਟ ਵਿਚ ਜਿੱਥੇ ਵਾਲਮਾਰਟ ਪਹਿਲੇ ਨੰਬਰ ਤੇ, amazon ਦੂਜੇ ਨੰਬਰ ਤੇ ਹੈ।
ਪਹਿਲੇ 10 ਦੀ ਲਿਸਟ ਵਿੱਚ ਪਹਿਲੇ ਦਸ ਰਿਟੇਲਰਸ ਅਮਰੀਕੀ ਹਨ। ਜਾਰੀ ਕੀਤੀ ਗਈ ਲਿਸਟ ਵਿੱਚ ਜਿਥੇ ਪਿਛਲੇ ਸਾਲ 56 ਵੇ ਸਥਾਨ ਤੇ ਦਰਸਾਇਆ ਗਿਆ ਸੀ, ਉੱਥੇ ਹੀ ਇਸ ਸਾਲ ਰਿਲਾਇੰਸ ਦੀ ਕੰਪਨੀ ਤੋਂ 53 ਵੇਂ ਥਾਂ ਉਪਰ ਆ ਗਈ ਹੈ। ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਅਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੀ ਕੰਪਨੀ ਨੂੰ ਅੱਗੇ ਲਿਜਾਣ ਲਈ ਬਹੁਤ ਮਿਹਨਤ ਕਰ ਰਹੇ ਹਨ।
Previous Postਹੋ ਜਾਵੋ ਸਾਵਧਾਨ : ਪੰਜਾਬ ਚ ਇਥੇ ਹਾਲਾਤਾਂ ਨੂੰ ਦੇਖਦੇ ਹੋਏ ਪੁਲਸ ਵਲੋਂ ਹੋ ਗਿਆ ਇਹ ਵੱਡਾ ਫੈਸਲਾ
Next PostIPL ਦੇ ਬਾਕੀ ਰਹਿੰਦੇ ਮੈਚ ਕਰਵਾਉਣ ਨੂੰ ਲੈ ਕੇ ਹੁਣ ਆਈ ਇਹ ਵੱਡੀ ਤਾਜਾ ਖਬਰ