ਇੰਡੀਆ ਦੇ ਆਸਮਾਨ ਚ ਉਡਦੇ ਹਵਾਈ ਜਹਾਜ ਚ ਇਸ ਕਾਰਨ ਰੋਣ ਲੱਗ ਪਏ ਯਾਤਰੀ – ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਅੱਜ ਦੇ ਯੁੱਗ ਵਿੱਚ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ। ਮਨੁੱਖ ਦੁਆਰਾ ਕਈ ਤਰ੍ਹਾਂ ਦੀਆਂ ਅਜਿਹੀਆਂ ਮਸ਼ੀਨਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਜਿਸ ਨਾਲ ਉਸ ਦੇ ਕੰਮ ਕਾਜ ਫੁਰਤੀ ਦੇ ਨਾਲ ਮੁਕੰਮਲ ਹੋ ਰਹੇ ਹਨ। ਇਸ ਨਾਲ ਜਿੱਥੇ ਮਨੁੱਖੀ ਜ਼ਿੰਦਗੀ ਬੇਹੱਦ ਆਰਾਮ ਦਾਇਕ ਹੋ ਰਹੀ ਹੈ ਉੱਥੇ ਇਹ ਜ਼ਿਆਦਾ ਸਮੇਂ ਦੀ ਲਾਗਤ ਵਾਲੇ ਕੰਮ ਕਾਜ ਬਹੁਤ ਜਲਦੀ ਨਿਪਟ ਰਹੇ ਹਨ। ਪਰ ਫੇਰ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਆਧੁਨਿਕ ਮਸ਼ੀਨਰੀ ਦੇ ਵਿੱਚ ਖਰਾਬੀ ਆ ਜਾਂਦੀ ਹੈ ਜਿਸ ਕਾਰਨ ਕੀਤਾ ਜਾਣ ਵਾਲਾ ਕਾਰਜ ਕਈ ਘੰਟੇ ਲੇਟ ਹੋ ਜਾਂਦਾ ਹੈ।

ਪਰ ਇਸ ਸਾਰੇ ਸਮੇਂ ਦੌਰਾਨ ਇਨਸਾਨ ਦੀ ਹਾਲਤ ਚਿੰਤਾਜਨਕ ਬਣ ਜਾਂਦੀ ਹੈ। ਕੁਝ ਅਜਿਹੇ ਹੀ ਹਾਲਾਤ ਇੱਕ ਘਰੇਲੂ ਹਵਾਈ ਉਡਾਨ ਦੌਰਾਨ ਬਣ ਗਏ ਜਦੋਂ ਗੁਜਰਾਤ ਦੇ ਅਹਿਮਦਾਬਾਦ ਤੋਂ ਰਾਜਸਥਾਨ ਦੇ ਜੈਸਲਮੇਰ ਲਈ ਉਡਾਣ ਭਰਨ ਵਾਲਾ ਸਪਾਈਸ ਜੈੱਟ ਜਹਾਜ਼ ਤਕਨੀਕੀ ਕਾਰਨਾਂ ਕਰਕੇ ਸ਼ੁੱਕਰਵਾਰ ਨੂੰ ਨਹੀਂ ਉਤਰਿਆ। ਜੈਸਲਮੇਰ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਬੀਐਸ ਮੀਣਾ ਨੇ ਦੱਸਿਆ ਕਿ ਤਕਨੀਕੀ ਕਾਰਨਾਂ ਕਰਕੇ ਅਹਿਮਦਾਬਾਦ ਤੋਂ ਜੈਸਲਮੇਰ ਆ ਰਹੀ ਉਡਾਨ ਆਪਣੇ ਨਿਰਧਾਰਤ ਸਮੇਂ ਦੁਪਹਿਰ 1 ਵਜੇ ਏਅਰਪੋਰਟ ‘ਤੇ ਨਹੀਂ ਉਤਰ ਸਕੀ।

ਜਹਾਜ਼ ਨੂੰ ਫਿਰ ਅਹਿਮਦਾਬਾਦ ਵਾਪਸ ਰਵਾਨਾ ਕੀਤਾ ਗਿਆ ਅਤੇ ਫਿਰ ਜੈਸਲਮੇਰ ਪਹੁੰਚਣ ‘ਤੇ ਸ਼ਾਮ 5.15 ਵਜੇ ਜਹਾਜ਼ ਏਅਰਪੋਰਟ ‘ਤੇ ਉਤਰਨ ਦੇ ਯੋਗ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਜੈਸਲਮੇਰ ਤੋਂ ਅਹਿਮਦਾਬਾਦ ਜਾ ਰਹੇ ਯਾਤਰੀਆਂ ਨਾਲ ਸੁਰੱਖਿਅਤ ਢੰਗ ਨਾਲ ਰਵਾਨਾ ਹੋਇਆ। ਪਹਿਲਾਂ ਪਾਇਲਟ ਦੀਆਂ ਤਿੰਨ ਕੋਸ਼ਿਸ਼ਾਂ ਦੇ ਬਾਵਜੂਦ ਹਵਾਈ ਅੱਡੇ ‘ਤੇ ਜਹਾਜ਼ ਦੇ ਉਤਰਣ ਦੇ ਸਮਰੱਥ ਨਾ ਹੋਣ ਕਾਰਨ ਯਾਤਰੀ ਘਬਰਾ ਗਏ ਅਤੇ ਜਹਾਜ਼ ਲਗਭਗ ਇਕ ਘੰਟਾ ਹਵਾ ਵਿਚ ਰਿਹਾ

ਅਤੇ ਕੁਝ ਮੁਸਾਫਰਾਂ ਨੇ ਰੋਣਾ ਵੀ ਸ਼ੁਰੂ ਕਰ ਦਿੱਤਾ। ਬਾਅਦ ਵਿਚ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲਿਜਾਇਆ ਗਿਆ ਅਤੇ ਯਾਤਰੀਆਂ ਨੇ ਉਥੇ ਸੁਰੱਖਿਅਤ ਢੰਗ ਨਾਲ ਉਤਰਨ ਤੋਂ ਬਾਅਦ ਸੁੱਖ ਦਾ ਸਾਹ ਲਿਆ। ਲਗ ਭਗ 2 ਘੰਟੇ ਬਾਅਦ ਜਹਾਜ਼ ਨੂੰ ਹੋਰ ਪਾਇਲਟਾਂ ਰਾਹੀਂ ਜੈਸਲਮੇਰ ਭੇਜਿਆ ਗਿਆ। ਜਹਾਜ਼ ਵਿਚ ਸਵਾਰ ਯਾਤਰੀ ਮਯੰਕ ਭਾਟੀਆ ਨੇ ਕਿਹਾ ਕਿ ਇਕ ਘੰਟੇ ਦੀ ਕੋਸ਼ਿਸ਼ ਦੇ ਬਾਅਦ ਵੀ ਜਦੋਂ ਜੈਸਲਮੇਰ ਏਅਰਪੋਰਟ ‘ਤੇ ਜਹਾਜ਼ ਉਤਰਨ ਵਿਚ ਸਫਲ ਨਹੀਂ ਹੋਇਆ, ਤਾਂ ਜਹਾਜ਼ ਵਿਚ ਬੈਠੀਆਂ ਕੁਝ ਔਰਤ ਯਾਤਰੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਸੀ।