ਇੰਡੀਆ ਤੋਂ ਭਗੌੜੇ ਵਿਜੈ ਮਾਲੀਆ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਪੈਸਾ ਕਮਾਉਣ ਦੇ ਚੱਕਰ ਵਿੱਚ ਧੋਖਾਧੜੀ ਕੀਤੀ ਜਾਂਦੀ ਹੈ ਉਥੇ ਹੀ ਕਈ ਲੋਕਾਂ ਦਾ ਪੈਸਾ ਵੀ ਅਜਿਹੇ ਲੋਕ ਲੈ ਕੇ ਆਪਣਾ ਦੇਸ਼ ਛੱਡ ਕੇ ਭੱਜ ਜਾਂਦੇ ਹਨ ਜਿਸ ਕਾਰਨ ਕਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਪਰਿਵਾਰਾਂ ਨੂੰ ਵੀ ਆਰਥਿਕ ਤੌਰ ਤੇ ਕਮਜ਼ੋਰ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਅਜਿਹੇ ਅਪਰਾਧੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾਂਦੀ ਹੈ। ਜਿੱਥੇ ਅਜਿਹੇ ਦੋਸ਼ੀ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਹੁੰਦੇ ਹਨ। ਉੱਥੇ ਹੀ ਸਰਕਾਰ ਵੱਲੋਂ ਅਜਿਹੇ ਅਪਰਾਧੀਆਂ ਨੂੰ ਭਗੌੜੇ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਹੁਣ ਇੰਡੀਆ ਤੋਂ ਭਗੌੜੇ ਵਿਜੈ ਮਾਲੀਆ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ। ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਵੱਲੋਂ ਹੁਣ ਭਗੋੜੇ ਵਿਜੇ ਮਾਲਿਆ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਜਿੱਥੇ ਪਟੀਸ਼ਨ ਨੂੰ ਖਾਰਜ ਕਰ ਕੇ ਉਸ ਦੀਆਂ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ।

ਦੱਸ ਦਈਏ ਕਿ ਅਦਾਲਤ ਵੱਲੋਂ ਜਿਥੇ ਸ਼ੁਕਰਵਾਰ ਨੂੰ ਮੁੰਬਈ ਦੀ ਇਕ ਅਦਾਲਤ ਵਿੱਚ ਇਹ ਫੈਸਲਾ ਸੁਣਾਇਆ ਗਿਆ ਹੈ। ਉਥੇ ਹੀ ਵਿਜੇ ਮਾਲਿਆ ਦੀ ਉਹ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਉਸਨੂੰ ਭਗੌੜਾ ਆਰਥਿਕ ਅਪਰਾਧ ਐਲਾਨੇ ਜਾਣ ਤੋਂ ਬਾਅਦ ਮੁੰਬਈ ਦੀ ਅਦਾਲਤ ਵੱਲੋਂ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ। ਦੱਸ ਦੇਈਏ ਕਿ ਵਿਜੇ ਮਾਲਿਆ ਜਿੱਥੇ ਮਾਰਚ 2016 ਵਿੱਚ ਬ੍ਰਿਟੇਨ ਭੱਜ ਗਿਆ ਸੀ। ਉੱਥੇ ਹੀ ਮਾਲਿਆ 9,000 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਭਾਰਤ ਵਿੱਚ ਲੋੜੀਂਦਾ ਹੈ।ਜਿਸ ਨੂੰ ਭਾਰਤ ਵਿਚ ਕਈ ਬੈਂਕਾਂ ਨੇ ਬਤੌਰ ਲੋਨ ਕਿੰਗਫਿਸ਼ਰ ਏਅਰਲਾਈਨਸ (KFA) ਨੂੰ ਇਹ ਰਕਮ ਦਿੱਤੀ ਸੀ।

11 ਜੁਲਾਈ, 2022 ਨੂੰ ਮਾਲਿਆ ਨੂੰ ਚੋਟੀ ਦੀ ਅਦਾਲਤ ਨੇ ਇੱਕ ਵੱਖਰੇ ਮਾਮਲੇ ਵਿਚ ਅਦਾਲਤ ਦੀ ਉਲੰਘਣਾ ਲਈ ਚਾਰ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ ਤੇ ਕੇਂਦਰ ਨੂੰ ਭਗੋੜੇ ਕਾਰੋਬਾਰੀ ਦੀ ਮੌਜੂਦਗੀ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਸੀ, ਜਿਸ ਨਾਲ ਭਗੋੜਾ ਕਾਰੋਬਾਰੀ ਸਜ਼ਾ ਭੁਗਤ ਸਕੇ। ਹੁਣ ਅਦਾਲਤ ਦੇ ਫੈਸਲੇ ਨਾਲ ਵਿਜੇ ਮਾਲੀਆ ਭਾਰੀ ਝਟਕਾ ਲੱਗਾ ਹੈ।