ਇੰਡੀਆ ਚ NRI ਲਈ ਹੋ ਗਿਆ ਇਹ ਐਲਾਨ – ਕਰ ਸਕਣਗੇ ਹੁਣ ਇਹ ਕੰਮ

ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਜਿਥੇ ਸਮੇਂ-ਸਮੇਂ ਤੇ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਉਥੇ ਹੀ ਪ੍ਰਵਾਸੀ ਭਾਰਤੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਸਦਕਾ ਉਹ ਵੀ ਭਾਰਤ ਦੇ ਵਿੱਚ ਆਪਣਾ ਬਣਦਾ ਹੋਇਆ ਯੋਗਦਾਨ ਪਾ ਸਕਣ। ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਪਰਵਾਸੀ ਭਾਰਤੀਆਂ ਨੂੰ ਕਈ ਮਾਮਲਿਆਂ ਵਿੱਚ ਰਾਹਤ ਦਿੱਤੀ ਗਈ ਹੈ । ਜਿਥੇ ਵਿਦੇਸ਼ਾਂ ਵਿੱਚ ਗਏ ਭਾਰਤੀਆਂ ਦੀ ਸੁਣਵਾਈ ਲਈ ਇਕ ਅਹਿਮ ਫੈਸਲਾ ਲੈਂਦੇ ਹੋਏ ਇਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ , ਜਿਸਦੇ ਜ਼ਰੀਏ ਉਹ ਵੈਬਸਾਈਟ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਜਿਸ ਦੇ ਜ਼ਰੀਏ ਹੀ ਉਹ ਕਾਨੂੰਨੀ ਲੜਾਈ ਵੀ ਲੜ ਸਕਦੇ ਹਨ। ਇਸ ਤਰ੍ਹਾਂ ਦੀ ਸਹੂਲਤ ਲਈ ਪਰਵਾਸੀ ਭਾਰਤੀ ਵੱਲੋਂ ਕਾਫੀ ਲੰਮੇਂ ਸਮੇਂ ਤੋਂ ਮੰਗ ਕੀਤੀ ਜਾ

ਰਹੀ ਸੀ। ਉੱਥੇ ਹੀ ਹੁਣ ਐਨ ਆਰ ਆਈ ਲਈ ਇਕ ਹੋਰ ਵੱਡਾ ਐਲਾਨ ਹੋ ਗਿਆ ਹੈ। ਜਿਸਦੇ ਸਦਕਾ ਹੁਣ ਉਹ ਇਹ ਕੰਮ ਕਰ ਸਕਦੇ ਹਨ। ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਭਾਰਤ ਵਿੱਚ ਹੋਣ ਵਾਲੀਆਂ ਚੋਣਾਂ ਸਮੇਂ ਭਾਰੀ ਦਿਲਚਸਪੀ ਦਿਖਾਈ ਜਾਂਦੀ ਹੈ। ਇਸ ਲਈ ਹੁਣ ਪ੍ਰਵਾਸੀ ਭਾਰਤੀਆਂ ਨੂੰ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੱਜ ਵੋਟ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ। ਜਿਸ ਵਾਸਤੇ ਭਾਰਤੀ ਚੋਣ ਕਮਿਸ਼ਨ ਨੇ ਇੱਕ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਹੈ। ਇੱਕ ਪ੍ਰਮੁੱਖ ਸਥਾਨ ਦੇ ਟੈਕਨੀਕਲ ਐਕਸਪਰਟਸ ਨਾਲ ਵਿਚਾਰ-ਵਟਾਂਦਰਾ ਕਰਕੇ ਰਿਮੋਰਟ ਬੋਰਡ ਨੂੰ ਸਮਰੱਥ ਬਣਾਉਣ ਲਈ ਇੱਕ ਖੋਜ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ। ਭਾਰਤ ਵਿੱਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੇ ਸਮਾਪਤ ਹੋਣ ਤੋਂ ਬਾਅਦ ਇਸ ਨੂੰ ਸ਼ੁਰੂ ਕੀਤੇ ਜਾਣ ਦੀ

ਸੰਭਾਵਨਾ ਹੈ। ਇਸ ਦੇ ਸ਼ੁਰੂ ਹੋਣ ਨਾਲ ਹੀ ਅਮਰੀਕਾ, ਕੈਨੇਡਾ ,ਨਿਊਜ਼ੀਲੈਂਡ, ਫਰਾਂਸ, ਜਰਮਨੀ , ਆਸਟ੍ਰੇਲੀਆ ,ਜਪਾਨ, ਦੱਖਣ ਅਫ਼੍ਰੀਕਾ, ਅਤੇ ਵੱਖ-ਵੱਖ ਜਗ੍ਹਾ ਤੇ ਰਹਿ ਰਹੇ ਭਾਰਤੀਆਂ ਵੱਲੋਂ ਐਨ ਆਰ ਆਈ ਪੋਸਟਲ ਵੋਟਿੰਗ ਵਰਤੋ ਕਰਕੇ ਵੋਟ ਪਾਈ ਜਾ ਸਕਦੀ ਹੈ। ਇਕ ਰਿਪੋਰਟ ਮੁਤਾਬਕ ਇੱਕ ਕਰੋੜ ਭਾਰਤੀ ਜੋ ਵਿਦੇਸ਼ਾਂ ਵਿਚ ਰਹਿੰਦੇ ਹਨ। ਉਨ੍ਹਾਂ ਵਿੱਚੋਂ 60 ਲੱਖ ਲੋਕ ਹੀ ਵੋਟ ਪਾਉਣ ਦੀ ਉਮਰ ਦੇ ਪਾਤਰ ਹੋ ਸਕਦੇ ਹਨ। ਇਸ ਐਲਾਨ ਨਾਲ ਪ੍ਰਵਾਸੀ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ

ਹੈ। ਕਿਉਂਕਿ ਪਹਿਲਾਂ ਬਹੁਤ ਸਾਰਾ ਖਰਚਾ ਕਰਕੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਚੋਣਾਂ ਵਿੱਚ ਭਾਗ ਲੈਣ ਲਈ ਭਾਰਤ ਆਇਆ ਜਾਂਦਾ ਸੀ। ਵੋਟਰ ਉਸ ਹਲਕੇ ਤੋਂ ਹੀ ਆਪਣੀ ਵੋਟ ਪਾ ਸਕਦੇ ਹਨ,ਜਿਸ ਦੀ ਰਿਹਾਇਸ਼ ਦਾ ਪਤਾ ਉਨ੍ਹਾਂ ਦੇ ਪਾਸਪੋਰਟ ਵਿੱਚ ਦਰਜ ਹੋਵੇਗਾ। ਵੋਟ ਕਰਨ ਲਈ ਹਰ ਦੇਸ਼ ਵਿਚ ਇਕ ਨਿਰਧਾਰਿਤ ਸਥਾਨ ਚੁਣਿਆ ਜਾਵੇਗਾ, ਉਥੇ ਹੀ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਅਰਜ਼ੀ ਦੇਣੀ ਹੋਵੇਗੀ। ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਚੋਣ ਕਮਿਸ਼ਨ ਦੇ ਅਧਿਕਾਰੀਆਂ ਸਮੇਤ ਕਰਮਚਾਰੀ ਤਾਇਨਾਤ ਕਰੇਗਾ।