ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਦੌਰਾਨ ਜਿੱਥੇ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਉਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ। ਇਸ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਕੋਈ ਵੀ ਦੇਸ਼ ਨਹੀਂ ਬਚ ਸਕਿਆ। ਇਸ ਕਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਅਤੇ ਟੀਕਾਕਰਨ ਦੇ ਜ਼ਰੀਏ ਸਾਰੇ ਦੇਸ਼ਾਂ ਵੱਲੋਂ ਇਸ ਕਰੋਨਾ ਉੱਪਰ ਠੱਲ੍ਹ ਪਾਈ ਗਈ ਹੈ। ਜਿੱਥੇ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਹਵਾਈ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਉਥੇ ਹੀ ਟੀਕਾਕਰਨ ਸਾਰੇ ਦੇਸ਼ ਅੰਦਰ ਸ਼ੁਰੂ ਕਰ ਦਿੱਤਾ ਗਿਆ।
ਟੀਕਾਕਰਨ ਦੇ ਜ਼ਰੀਏ ਹੀ ਇਸ ਉਪਰ ਕਾਫੀ ਹੱਦ ਤੱਕ ਕਾਬੂ ਪਾਇਆ ਗਿਆ। ਹੁਣ ਇੰਡੀਆ ਵਿਚ 18 ਸਾਲ ਤੋਂ ਵੱਧ ਉਮਰ ਵਾਲੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਐਲਾਨ ਹੋ ਗਿਆ ਹੈ। ਜਿੱਥੇ ਪਹਿਲਾਂ ਸਰਕਾਰ ਵੱਲੋਂ 18 ਸਾਲ ਤੋ ਉੱਪਰ ਉਮਰ ਵਰਗ ਦੇ ਲੋਕਾਂ ਦਾ ਕਰੋਨਾਂ ਟੀਕਾਕਰਣ ਕੀਤੇ ਜਾਣਾ ਆਰੰਭ ਕੀਤਾ ਗਿਆ ਸੀ। ਉਸ ਤੋਂ ਵੱਧ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਛੋਟੇ ਉਮਰ ਦੇ ਬੱਚਿਆਂ ਨੂੰ 5 ਸਾਲ ਦੇ ਅਨੁਸਾਰ ਟੀਕਾਕਰਨ ਕੀਤਾ ਗਿਆ। ਉੱਥੇ ਹੀ ਹੁਣ 18 ਸਾਲ ਤੋਂ ਉੱਪਰ ਉਮਰ ਵਰਗ ਵਾਲਿਆਂ ਲਈ ਬੂਸਟਰ ਡੋਜ਼ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਜਿੱਥੇ ਹੁਣ ਕਰੋਨਾ 19 ਵੈਕਸੀਨ ਕੋਰਬੇਵਾਕਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਇਸ ਦਾ ਇਸਤੇਮਾਲ ਭਾਰਤ ਵਿੱਚ ਕੀਤਾ ਜਾਵੇਗਾ ਜਿਸ ਦੀ ਕੀਮਤ ਵੀ 145 ਰੁਪਏ ਕਰ ਦਿੱਤੀ ਗਈ ਹੈ। ਉੱਥੇ ਹੀ ਐਮਰਜੈਂਸੀ ਦੀ ਸਥਿਤੀ ਵਿਚ 5 ਤੋਂ 12 ਸਾਲ ਦੇ ਬੱਚਿਆਂ ਵਿਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਥੇ ਹੀ ਹੁਣ ਇਸ ਕੰਟਰੋਲਰ ਜਰਨਲ ਆਫ ਇੰਡੀਆ ਵੱਲੋਂ ਅਪ੍ਰੈਲ ਦੇ ਆਖਰੀ ਹਫਤੇ ਜਾਰੀ ਕਰ ਦਿੱਤੀ ਗਈ ਸੀ। ਇਸ ਬਾਰੇ ਜਾਣਕਾਰੀ ਇਸ ਵੈਕਸੀਨ ਦਾ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਦਿੱਤੀ ਗਈ ਹੈ। ਇਹ ਟੀਕਾ ਮਾਸਪੇਸ਼ੀਆਂ ਦੇ ਰਸਤਿਓਂ ਲਗਾਇਆ ਜਾਵੇਗਾ। ਉਥੇ ਹੀ 28 ਦਿਨਾਂ ਦੇ ਫਰਕ ਦੇ ਬਾਅਦ ਦੂਜੀ ਖੁਰਾਕ ਦਿੱਤੀ ਜਾਵੇਗੀ।
Previous Postਮਾੜੀ ਖਬਰ : ਅਗਸਤ ਤੋਂ ਪੰਜਾਬ ਦੇ 2700 ਇੱਟਾਂ ਦੇ ਭੱਠੇ ਅਣਮਿੱਥੇ ਲਈ ਬੰਦ ਕਰਨ ਦਾ ਹੋ ਗਿਆ ਐਲਾਨ
Next Postਪੰਜਾਬ ਚ ਇਥੇ ਹਸਪਤਾਲ ਚ ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ, ਘਟਨਾ ਹੋਈ CCTV ਚ ਕੈਦ