ਇੰਡੀਆ ਚ ਨਿੱਤ ਵਰਤੋਂ ਦੀਆਂ ਇਹ ਚੀਜਾਂ ਹੋਣ ਜਾ ਰਹੀਆਂ ਮਹਿੰਗੀਆਂ- ਕਰਲੋ ਜੇਬ ਢਿੱਲੀ ਕਰਨ ਦੀ ਤਿਆਰੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿਚ ਵਧ ਰਹੀ ਮਹਿੰਗਾਈ ਨੇ ਜਿੱਥੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਉਥੇ ਹੀ ਵਧ ਰਹੀਆਂ ਚੀਜ਼ਾਂ ਦੀਆਂ ਕੀਮਤਾਂ ਨੇ ਜਿੱਥੇ ਅਸਮਾਨ ਨੂੰ ਛੂਹ ਲਿਆ ਹੈ। ਉਥੇ ਹੀ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦਾ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਲਗਾਤਾਰ ਵਧ ਰਹੀ ਮਹਿੰਗਾਈ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਰਹੀ ਹੈ। ਜਿਥੇ ਪਹਿਲਾ ਹੀ ਕੋਰੋਨਾ ਤੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਪ੍ਰਭਾਵਤ ਹੋਏ ਹਨ। ਉਥੇ ਹੀ ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਸਭ ਦੇ ਚੱਲਦੇ ਹੋਇਆ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ ਉਥੇ ਹੀ ਲੋਕਾਂ ਲਈ ਮੁਸ਼ਕਲ ਸਥਿਤੀ ਵੀ ਪੈਦਾ ਹੋਈ ਹੈ।

ਹੁਣ ਭਾਰਤ ਵਿੱਚ ਨਿੱਤ ਦੀ ਵਰਤੋਂ ਦੀਆਂ ਕੁਝ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿਚ ਜਿਥੇ ਪਹਿਲਾਂ ਹੀ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਉਥੇ ਹੀ ਹੁਣ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਵੀ ਜੀਐਸਟੀ ਚ ਵਾਧਾ ਹੋਣ ਨਾਲ ਉਨ੍ਹਾਂ ਵਸਤਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ ਜਿਥੇ ਦਹੀਂ, ਪਨੀਰ ਅਤੇ ਆਟੇ ਦੇ ਪੈਕਟਾਂ ਉਪਰ 5 ਫੀਸਦੀ ਜੀਐਸਟੀ ਵਧ ਗਈ ਹੈ।

ਕਿਉਂਕਿ ਸੋਮਵਾਰ ਤੋਂ ਜਿੱਥੇ ਕਿ ਖੁਰਾਕੀ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ ਉਥੇ ਹੀ ਜੀਐਸਟੀ ਕੌਂਸਲ ਵੱਲੋਂ ਵੀ ਫ਼ੈਸਲਾ ਲਾਗੂ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਹੁਣ ਹਸਪਤਾਲ ਅਤੇ ਹੋਟਲ ਦੇ ਕਮਰਿਆਂ ਦੇ ਵਿੱਚ ਵੀ ਪੰਜ ਫੀਸਦੀ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜਿਥੇ ਪਿਛਲੇ ਦਿਨੀਂ ਕੀਤੀ ਗਈ ਮੀਟਿੰਗ ਵਿਚ ਪ੍ਰਧਾਨਗੀ ਕਰਦਿਆਂ ਹੋਇਆਂ ਦੱਸਿਆ ਗਿਆ ਸੀ ਕਿ ਪੈਕਬੰਦ ਜਾਂ ਡੱਬਾਬੰਦ ਚੀਜਾਂ ਤੇ ਉਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

ਉਥੇ ਹੀ ਸਿਹਤ ਸੇਵਾਵਾਂ ਪ੍ਰਤੀ ਕੁਝ ਰਾਹਤ ਦਿੱਤੀ ਗਈ ਹੈ। ਓਥੇ ਹੀ ਖੁੱਲ੍ਹੇ ਵਿਕਣ ਵਾਲੇ ਕਈ ਪਦਾਰਥਾਂ ਉਪਰ ਵੀ ਜੀਐਸਟੀ ਤੋਂ ਛੋਟ ਜਾਰੀ ਰਹੇਗੀ। ਸੋਲਰ ਵਾਟਰ ਹੀਟਰ ਤੇ ਵੀ ਜਿਥੇ ਪਹਿਲਾਂ 5 ਫੀਸਦੀ ਟੈਕਸ ਲਗਦਾ ਸੀ ਉੱਥੇ ਹੁਣ 12 ਫੀਸਦੀ ਟੈਕਸ ਲਗੇਗਾ।