ਆਈ ਤਾਜ਼ਾ ਵੱਡੀ ਖਬਰ
ਲਗਾਤਾਰ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਇਕ ਤੋਂ ਬਾਅਦ ਇਕ ਕੁਦਰਤੀ ਆਫਤਾਂ ਦਸਤਕ ਦੇ ਰਹੀਆਂ ਹਨ। ਜਿੱਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੂੰ ਅਜੇ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਾਈ ਗਈ ਹੈ। ਉੱਥੇ ਹੀ ਬਹੁਤ ਸਾਰੇ ਸੂਬਿਆਂ ਅੰਦਰ ਡੇਂਗੂ ਅਤੇ ਮਲੇਰੀਆ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਸਮੁੰਦਰੀ ਤੂਫ਼ਾਨ, ਹੜ੍ਹ ਭੂਚਾਲ ਅਸਮਾਨੀ ਬਿਜਲੀ ਬੱਦਲਾਂ ਦਾ ਫਟਣਾ ਭਾਰੀ ਬਰਸਾਤ, ਜਮੀਨ ਦਾ ਖਿਸਕਣਾ ,ਅਤੇ ਬਹੁਤ ਸਾਰੀਆਂ ਰਹੱਸਮਈ ਬੀਮਾਰੀਆਂ ਆਦਿ ਵਰਗੀਆਂ ਘਟਨਾਵਾਂ ਨੇ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਡਰ ਪੈਦਾ ਕਰ ਦਿੱਤਾ ਹੈ।
ਜਿੱਥੇ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤ ਦੇ ਆਉਣ ਨਾਲ ਲੋਕ ਮੁੜ ਤੋਂ ਡਰ ਦੇ ਸਾਏ ਹੇਠ ਆ ਜਾਂਦੇ ਹਨ। ਜਿੱਥੇ ਲੋਕਾਂ ਵੱਲੋਂ ਕਰੋਨਾ ਦੇ ਡਰ ਤੋਂ ਉਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭੂਚਾਲ ਵੀ ਆ ਚੁੱਕੇ ਹਨ। ਹੁਣ ਭਾਰਤ ਵਿੱਚ ਦੀਵਾਲੀ ਵਾਲੇ ਦਿਨ ਵੱਡਾ ਭੁਚਾਲ ਆਉਣ ਕਾਰਨ ਧਰਤੀ ਕੰਬ ਗਈ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਗੁਜਰਾਤ ਵਿਚ ਭੁਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ।
ਜਿੱਥੇ ਗੁਜਰਾਤ ਦੇ ਦੁਆਰਕਾ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉੱਥੇ ਹੀ ਵੀਰਵਾਰ ਨੂੰ ਆਏ ਭੂਚਾਲ ਦਾ ਸਮਾਂ 3 ਵਜ ਕੇ 15ਮਿੰਟ ਦੱਸਿਆ ਗਿਆ ਹੈ। ਜਿੱਥੇ ਇਸ ਭੂਚਾਲ ਦਾ ਕੇਂਦਰ ਪਾਕਿਸਤਾਨ ਵਿਚ ਦੱਸਿਆ ਗਿਆ ਹੈ ਜੋ ਕਿ ਦੁਆਰਕਾ ਤੋਂ 223 ਕਿਲੋਮੀਟਰ ਉੱਤਰੀ ਪੱਛਮੀ ਵਿਚ ਦੱਸਿਆ ਗਿਆ ਹੈ। ਉਥੇ ਹੀ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 5.0 ਮਾਪੀ ਗਈ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਭੂਚਾਲ਼ ਵਿਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਅੱਜ ਆਏ ਇਸ ਭੂਚਾਲ ਦਾ ਕੇਂਦਰ ਜਿੱਥੇ ਦੁਆਰਕਾ ਤੋਂ 223 ਕਿੱਲੋਮੀਟਰ ਉੱਤਰੀ-ਪੱਛਮੀ ਵਿਚ ਦੱਸਿਆ ਗਿਆ ਸੀ, ਉੱਥੇ ਹੀ ਰਾਜਕੋਟ ਤੋਂ 328 ਕਿਲੋਮੀਟਰ ਤੇ ਅਹਿਮਦਾਬਾਦ ਤੋਂ 453 ਕਿਲੋਮੀਟਰ ਦੀ ਦੂਰੀ ਤੇ ਦੱਸਿਆ ਗਿਆ ਹੈ। ਭੂਚਾਲ ਦਾ ਕੇਂਦਰ 10 ਕਿਲੋਮੀਟਰ ਜ਼ਮੀਨ ਦੇ ਅੰਦਰ ਦੱਸਿਆ ਗਿਆ ਹੈ। ਉੱਥੇ ਹੀ ਭੂਚਾਲ ਦੇ ਝਟਕੇ ਮਹਿਸੂਸ ਹੋਣ ਤੇ ਲੋਕਾਂ ਵਿਚ ਡਰ ਵੀ ਵੇਖਿਆ ਗਿਆ ਹੈ।
Previous Postਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੈਸ਼ ਇਨਾਂ ਹੋਈਆਂ ਮੌਤਾਂ – ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਪਟਾਕਿਆਂ ਨੇ ਮਚਾਈ ਭਾਰੀ ਤਬਾਹੀ ਮਚੀ ਹਾਹਾਕਾਰ – ਤਾਜਾ ਵੱਡੀ ਖਬਰ