ਆਈ ਤਾਜਾ ਵੱਡੀ ਖਬਰ
ਟਰੱਕ ਡਰਾਈਵਰਾਂ ਦੀ ਜ਼ਿੰਦਗੀ ਕਾਫੀ ਮੁਸ਼ਕਿਲਾਂ ਭਰੀ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਕਈ ਕਈ ਘੰਟੇ ਕੰਮ ਕਰਨ ਦੇ ਬਾਵਜੂਦ ਵੀ ਚੰਗੀਆਂ ਸਹੂਲਤਾਂ ਨਹੀਂ ਮਿਲਦੀਆਂ l ਪਰ ਇਸੇ ਵਿਚਾਲੇ ਹੁਣ ਟਰੱਕ ਡਰਾਈਵਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਵੱਡੀ ਖੁਸ਼ਖਬਰੀ ਟਰੱਕ ਡਰਾਈਵਰਾਂ ਨੂੰ ਭਾਰਤ ਅੰਦਰ ਮਿਲਣ ਜਾ ਰਹੀ ਹੈ ਜਿਸ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਨਵੇਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਦਰਅਸਲ ਟਰੱਕ ਡਰਾਈਵਰਾਂ ਦੀ ਸਹੂਲਤ ਦੇ ਲਈ ਟਰਾਂਸਪੋਰਟ ਮੰਤਰਾਲੇ ਨੇ ਮਾਲਵਾਹਕ ਵਾਹਨਾਂ ਵਿੱਚ ਏਅਰ ਕੰਡੀਸ਼ਨਰ ਯਾਨੀ ਕਿ ਏਸੀ ਲਗਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜਿਸ ਨੂੰ ਲੈ ਕੇ ਨਵੇ ਨਿਯਮ ਵੀ ਜਾਰੀ ਕਰ ਦਿੱਤੇ ਗਏ ਹਨ l ਨਵੇਂ ਨਿਯਮ ਮੁਤਾਬਕ ਹੁਣ ਕੰਪਨੀਆਂ ਲਈ ਟਰੱਕਾਂ ਦੇ ਕੈਬਿਨਾਂ ਵਿੱਚ ਏਅਰ ਕੰਡੀਸ਼ਨਰ ਸਿਸਟਮ ਦੇਣਾ ਲਾਜ਼ਮੀ ਹੋਵੇਗਾ। ਇਹ ਨਿਯਮ 1 ਅਕਤੂਬਰ 2025 ਤੋਂ ਲਾਗੂ ਹੋਵੇਗਾ। ਨੋਟੀਫਿਕੇਸ਼ਨ ਵਿੱਚ ਮੰਤਰਾਲੇ ਨੇ ਕਿਹਾ ਕਿ ਏਅਰ ਕੰਡੀਸ਼ਨਿੰਗ ਸਿਸਟਮ 1 ਅਕਤੂਬਰ, 2025 ਨੂੰ ਜਾਂ ਇਸ ਤੋਂ ਬਾਅਦ ਨਿਰਮਿਤ N2 ਅਤੇ N3 ਸ਼੍ਰੇਣੀ ਦੇ ਟਰੱਕਾਂ ਦੇ ਕੈਬਿਨ ਵਿੱਚ ਲਗਾਇਆ ਜਾਵੇਗਾ।
ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਆਖਿਆ ਗਿਆ ਹੈ ਕਿ ਏਅਰ ਕੰਡੀਸ਼ਨਿੰਗ ਪ੍ਰਣਾਲੀਆਂ ਨਾਲ ਲੈਸ ਕੈਬਿਨਾਂ ਦਾ ਪ੍ਰੀਖਣ IS14618:2022 ਦੇ ਅਨੁਸਾਰ ਕੀਤਾ ਜਾਵੇਗਾ। ਜੁਲਾਈ ਵਿੱਚ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟਰੱਕਾਂ ਦੇ ਕੈਬਿਨ ਵਿੱਚ ਏਅਰ ਕੰਡੀਸ਼ਨਿੰਗ ਪ੍ਰਣਾਲੀਆਂ ਦੀ ਸਥਾਪਨਾ ਨੂੰ ਲਾਜ਼ਮੀ ਬਣਾਉਣ ਦੇ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ।
ਜਿਸ ਕਾਰਨ ਹੁਣ ਟਰੱਕ ਡਰਾਈਵਰ ਕਾਫੀ ਖੁਸ਼ ਨਜ਼ਰ ਆਉਂਦੇ ਪਏ ਹਨ, ਦੂਜੇ ਪਾਸੇ ਮੰਤਰੀ ਗਡਕਰੀ ਦੇ ਵੱਲੋਂ ਆਖਿਆ ਗਿਆ ਹੈ ਕਿ ਉਹ ਟਰੱਕ ਡਰਾਈਵਰਾਂ ਦੀ ਸਹੂਲਤ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਚੰਗੀਆਂ ਸਕੀਮਾਂ ਲਿਆਉਣਗੇ ਤਾਂ ਜੋ ਇਹਨਾਂ ਟਰੱਕ ਡਰਾਈਵਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
Previous Postਇਨਸਾਨੀਅਤ ਹੋਈ ਸ਼ਰਮਸਾਰ , ਹਾਦਸੇ ਚ ਮਰੇ ਬੰਦਿਆਂ ਦੀ 6 ਲੱਖ ਨਗਦੀ ਅਤੇ ਸੋਨੇ ਦੀ ਚੇਨ ਲੈ ਗਏ ਚੋਰ
Next Postਪੰਜਾਬ : ਗੁਰਦਵਾਰੇ ਮੱਥਾ ਟੇਕਣ ਜਾ ਰਹੀ ਮਾਂ ਧੀ ਨਾਲ ਵਾਪਰਿਆ ਭਾਣਾ , ਦੋਵਾਂ ਦੀ ਹੋਈ ਇਸ ਤਰਾਂ ਅਚਾਨਕ ਮੌਤ