ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਮਾਰਚ ਦਾ ਮਹੀਨਾ ਆਉਂਦੇ ਸਾਰ ਹੀ ਹਾਲਾਤ ਇਕ ਵਾਰ ਫਿਰ ਤੋਂ ਨਾਸਾਜ਼ ਹੋਣੇ ਸ਼ੁਰੂ ਹੋ ਗਏ ਹਨ। ਜਿਥੇ ਕੁਝ ਮਹੀਨੇ ਪਹਿਲਾਂ ਅਜਿਹਾ ਜਾਪ ਰਿਹਾ ਸੀ ਕਿ ਦੇਸ਼ ਦੀ ਹਾਲਤ ਵਿੱਚ ਕੁੱਝ ਸੁਧਾਰ ਆਇਆ ਹੈ ਅਤੇ ਇਹ ਮੁੜ ਤੋਂ ਆਪਣੀ ਪੱਟੜੀ ਉੱਪਰ ਆ ਗਈ ਹੈ ਪਰ ਹੁਣ ਨਿਰੰਤਰ ਹੀ ਆ ਰਹੀਆਂ ਚਿੰਤਾਜਨਕ ਖ਼ਬਰਾਂ ਦੇ ਕਾਰਨ ਦੇਸ਼ ਦੇ ਹਾਲਾਤਾਂ ਵਿੱਚ ਵੀ ਕਾਫੀ ਵੱਡਾ ਅੰਤਰ ਆ ਰਿਹਾ ਹੈ। ਆਏ ਦਿਨ ਸਾਨੂੰ ਕੋਈ ਨਾ ਕੋਈ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ਜਿਸ ਨਾਲ ਦੇਸ਼ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ।
ਕੁੱਝ ਇਹੋ ਜਿਹੇ ਹੀ ਹਾਲਾਤ ਦਿੱਲੀ ਦੇ ਏਅਰਪੋਰਟ ਉਪਰ ਵੀ ਦੇਖਣ ਨੂੰ ਮਿਲੇ ਜਦੋਂ ਇੱਕ ਕੋਰੋਨਾ ਗ੍ਰਸਤ ਵਿਅਕਤੀ ਦੇ ਪਤਾ ਲੱਗਣ ਨਾਲ ਉੱਥੋਂ ਦਾ ਮਾਹੌਲ ਤਣਾਅਪੂਰਨ ਹੋ ਗਿਆ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਏਅਰਪੋਰਟ ‘ਤੇ ਇੰਡੀਗੋ ਏਅਰਲਾਈਨ ਦੀ ਇਕ ਫਲਾਈਟ ਦੇ ਵਿੱਚ ਇੱਕ ਕੋਰੋਨਾ ਗ੍ਰਸਤ ਵਿਅਕਤੀ ਸਵਾਰ ਹੋ ਗਿਆ। ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਫਲਾਈਟ ਵਿੱਚ ਬੈਠੇ ਹੋਏ ਤਮਾਮ ਯਾਤਰੀਆਂ ਦੇ ਵਿਚ ਹੜਕੰਪ ਮਚ ਗਿਆ।
ਦਰਅਸਲ ਉਡਾਨ ਦੇ ਉੱਡਣ ਤੋਂ ਕੁਝ ਦੇਰ ਪਹਿਲਾਂ ਹੀ ਉਕਤ ਵਿਅਕਤੀ ਨੇ ਆਪਣੇ ਆਪ ਨੂੰ ਕੋਰੋਨਾ ਨਾਲ ਗ੍ਰਸਤ ਦੱਸਦੇ ਹੋਏ ਆਪਣੀ ਰਿਪੋਰਟ ਨੂੰ ਵੀ ਜ਼ਾਹਰ ਕੀਤਾ। ਇਹ ਵਿਅਕਤੀ ਇੰਡੀਗੋ ਦੀ ਫਲਾਈਟ ਨੰਬਰ 6ਈ-286 ਜੋ ਕਿ ਦਿੱਲੀ ਤੋਂ ਪੁਣੇ ਜਾ ਰਹੀ ਸੀ ਦੇ ਵਿੱਚ ਸਵਾਰ ਸੀ ਜਿਸ ਨੇ ਆਪਣੇ ਕੋਰੋਨਾ ਟੈਸਟ ਦੀ ਰਿਪੋਰਟ ਫਲਾਈਟ ਦੇ ਕਰੂ ਮੈਂਬਰ ਨੂੰ ਵੀ ਦਿਖਾਈ। ਉਕਤ ਵਿਅਕਤੀ ਨੇ ਆਪਣਾ ਟੈਸਟ ਅਜੇ ਇਕ ਦਿਨ ਪਹਿਲਾਂ ਹੀ ਕਰਵਾਇਆ ਸੀ ਜਿਸ ਤੋਂ ਮਗਰੋਂ ਉਸ ਨੂੰ ਜਹਾਜ਼ ਤੋਂ ਉਤਾਰ ਕੇ ਹਸਪਤਾਲ ਭੇਜ ਦਿੱਤਾ ਗਿਆ ਅਤੇ ਬਾਅਦ ਵਿੱਚ ਪੂਰੇ ਜਹਾਜ਼ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਪੁਣੇ ਲਈ ਰਵਾਨਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਨੇ ਆਪਣਾ ਕੋਰੋਨਾ ਦਾ ਟੈਸਟ ਇੱਕ ਦਿਨ ਪਹਿਲਾਂ ਹੀ ਕਰਵਾਇਆ ਸੀ ਜਿਸ ਦੀ ਰਿਪੋਰਟ ਉਸ ਦੇ ਜਹਾਜ਼ ਵਿੱਚ ਬੈਠਣ ਦੌਰਾਨ ਹੀ ਉਸ ਦੇ ਮੋਬਾਇਲ ਉਪਰ ਆਈ ਸੀ। ਜਿਸ ਤੋਂ ਮਗਰੋਂ ਉਕਤ ਵਿਅਕਤੀ ਨੇ ਆਪਣੀ ਸਮਝਦਾਰੀ ਦਾ ਸਬੂਤ ਦਿੰਦੇ ਹੋਏ ਖੁਦ ਨੂੰ ਬਾਕੀ ਯਾਤਰੀਆਂ ਤੋਂ ਵੱਖ ਕਰ ਲਿਆ ਅਤੇ ਹਸਪਤਾਲ ਦਾਖਲ ਹੋ ਗਿਆ।
Previous Postਇਸ ਕੰਮ ਨੂੰ ਕਰਨ ਲਈ PM ਮੋਦੀ ਦੀ ਪ੍ਰਧਾਨਗੀ ‘ਚ ਗਠਿਤ ਹੋਈ ਹਾਈ ਲੇਵਲ ਕਮੇਟੀ
Next Postਬੋਲੀਵੁਡ ਦੇ ਮਸ਼ਹੂਰ ਅਦਾਕਾਰ ਮਿਥੁਨ ਚਕਰਵਤੀ ਬਾਰੇ ਆਈ ਇਹ ਵੱਡੀ ਖਬਰ – ਹਰ ਕੋਈ ਰਹਿ ਗਿਆ ਹੈਰਾਨ