ਇੰਡੀਆ ਚ ਇਥੇ 4 ਕਿਲੋਮੀਟਰ ਤਕ ਲਗਾ ਇਸ ਕਾਰਨ ਭੁਚਾਲ ਵਰਗਾ ਝੱਟਕਾ , 11 ਦੀ ਹੋਈ ਮੌਕੇ ਤੇ ਮੌਤ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿਸ ਸਮੇਂ ਤੋਂ ਕਰੋਨਾ ਦੀ ਆਫਤ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਇਕ ਤੋਂ ਬਾਅਦ ਇਕ ਲਗਾਤਾਰ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦਾ ਸਿਲਸਿਲਾ ਜਾਰੀ ਹੈ। ਜਿੱਥੇ ਕਰੋਨਾ ਨੇ ਸਾਰੀ ਦੁਨੀਆ ਵਿਚ ਭਾਰੀ ਤਬਾਹੀ ਮਚਾਈ ਹੈ ਅਤੇ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਉਥੇ ਹੀ ਵਾਪਰਨ ਵਾਲੇ ਹੋਰ ਬਹੁਤ ਸਾਰੇ ਹਾਦਸਿਆਂ ਨੇ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਤੂਫ਼ਾਨ ,ਹੜ੍ਹ, ਭੂਚਾਲ, ਸਮੁੰਦਰੀ ਤੂਫ਼ਾਨ, ਅਸਮਾਨੀ ਬਿਜਲੀ ਭਾਰੀ ਬਰਸਾਤ ,ਜੰਗਲੀ ਅੱਗ, ਅਤੇ ਬਹੁਤ ਸਾਰੀਆਂ ਰਹੱਸਮਈ ਬੀਮਾਰੀਆਂ ਨੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਅਖੀਰ ਤੱਕ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਭੂਚਾਲ ਆ ਚੁੱਕੇ ਹਨ ਜਿਨ੍ਹਾਂ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਹੁਣ ਭਾਰਤ ਵਿੱਚ ਇੱਥੇ ਚਾਰ ਕਿਲੋਮੀਟਰ ਤਕ ਲੱਗਾ ਇਸ ਕਾਰਨ ਭੂਚਾਲ ਵਰਗਾ ਝਟਕਾ 11 ਲੋਕਾਂ ਦੀ ਮੌਕੇ ਤੇ ਹੀ ਮੌਤ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਖਬਰ ਬਿਹਾਰ ਦੇ ਮੁਜ਼ੱਫਰਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਉਸ ਸਮੇਂ ਲੋਕਾਂ ਨੂੰ ਭੂਚਾਲ ਦੀ ਤਰਾਂ ਇੱਕ ਵੱਡਾ ਝਟਕਾ ਲੱਗਾ ਜਦੋਂ ਇੱਥੇ ਇੰਡਸਟਰੀਅਲ ਏਰੀਏ ਦੇ ਫੇਜ਼-2 ਸਥਿਤ ਇਕ ਉਸਾਰੀ ਵਿੱਚ ਬਾਇਲਰ ਫਟਣ ਕਾਰਨ ਇਹ ਧਮਾਕਾ ਹੋ ਗਿਆ। ਜਿਸ ਫੈਕਟਰੀ ਵਿਚ ਕੁਰਕਰੇ ਅਤੇ ਨੂਡਲਜ਼ ਬਣਾਏ ਜਾਂਦੇ ਹਨ। ਇਸ ਹਾਦਸੇ ਵਿਚ ਜਿਥੇ 11 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਉਥੇ ਹੀ ਕਈ ਲੋਕ ਜ਼ਖਮੀ ਵੀ ਹੋਏ ਹਨ। ਐਤਵਾਰ ਦੀ ਸਵੇਰ ਨੂੰ ਜਿੱਥੇ ਇਹ ਹਾਦਸਾ ਇੱਕ ਧਮਾਕੇ ਦੇ ਵਾਂਗ ਹੋਇਆ ਹੈ ਉਥੇ ਹੀ ਲੋਕਾਂ ਨੂੰ ਭੂਚਾਲ ਦੇ ਵਾਂਗ ਝਟਕੇ ਮਹਿਸੂਸ ਹੋਏ ਹਨ।

ਜਿੱਥੇ ਇਸ ਹਾਦਸੇ ਕਾਰਨ ਆਸ-ਪਾਸ ਦੀਆਂ ਫੈਕਟਰੀਆਂ ਦੇ ਲੋਕਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਤੁਰੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਪਹੁੰਚ ਕੀਤੀ ਗਈ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਮੌਕੇ ਤੇ ਮੌਜੂਦ ਕੁਝ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਆਲੇ-ਦੁਆਲੇ ਦੀ ਧਰਤੀ ਵੀ ਪੂਰੀ ਤਰ੍ਹਾਂ ਕੰਬ ਗਈ ਜਿਸ ਤਰਾਂ ਕੋਈ ਵੱਡਾ ਭੁਚਾਲ ਆਇਆ ਹੋਵੇ।

ਉਥੇ ਹੀ ਆਸ ਪਾਸ ਦੇ ਲੋਕਾਂ ਵੱਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਇਹ ਭੂਚਾਲ ਦੇ ਝਟਕੇ ਹਨ। ਓਥੇ ਹੀ ਘਟਨਾ ਸਥਾਨ ਉਪਰ ਐਸਪੀ, ਡੀਐਮ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਪਹੁੰਚ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਮਰਨ ਵਾਲੇ ਲੋਕਾਂ ਦੀ ਗਿਣਤੀ 11 ਦੱਸੀ ਜਾ ਰਹੀ ਹੈ ਉਥੇ ਹੀ ਉਸ ਵਿਚ ਵਾਧਾ ਹੋ ਸਕਦਾ ਹੈ।