ਇੰਡੀਆ ਚ ਇਥੇ ਹੋਇਆ ਹਵਾਈ ਜਹਾਜ ਕਰੈਸ਼ – ਹੋਈਆਂ ਮੌਤਾਂ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਯਾਤਰੀਆਂ ਵੱਲੋਂ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਵੱਖ ਵੱਖ ਰਸਤੇ ਸਫ਼ਰ ਲਈ ਅਪਣਾਏ ਜਾਂਦੇ ਹਨ। ਜਿਸ ਵਿੱਚ ਸੜਕੀ ਰੇਲਵੇ ਅਤੇ ਹਵਾਈ ਸਫ਼ਰ ਸ਼ਾਮਲ ਹੁੰਦਾ ਹੈ । ਉਥੇ ਹੀ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਜਾਣ ਵਾਸਤੇ ਜਿੱਥੇ ਹਵਾਈ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਰਸਤੇ ਵਿਚ ਵਾਪਰਨ ਵਾਲੇ ਕਈ ਭਿਆਨਕ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿਥੇ ਕੋਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਹੈ। ਉਥੇ ਹੀ ਵਾਪਰਨ ਵਾਲੇ ਬਹੁਤ ਸਾਰੇ ਸੜਕ ਹਾਦਸਿਆਂ ਦੇ ਕਾਰਨ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ ਜਿਸ ਕਾਰਨ ਕਈ ਲੋਕਾਂ ਦੀ ਜਾਨ ਜਾ ਚੁਕੀ ਹੈ।

ਇਨ੍ਹਾਂ ਹਵਾਈ ਹਾਦਸਿਆਂ ਦੇ ਵਿਚ ਵਧੇਰੇ ਕਰਕੇ ਫੌਜ ਦੇ ਹਵਾਈ ਜਹਾਜ਼ ਸ਼ਾਮਲ ਹੁੰਦੇ ਹਨ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਉਥੇ ਫੌਜ ਦਾ ਜਹਾਜ਼ ਕ੍ਰੈਸ਼ ਹੋਇਆ ਹੈ ਜਿੱਥੇ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਤੋਂ ਸਾਹਮਣੇ ਆਈ ਹੈ ਜਿੱਥੇ ਰਾਜਸਥਾਨ ਦੇ ਬਾਡਮੇਰ ਦੇ ਨਜ਼ਦੀਕੀ ਹਵਾਈ ਫੌਜ ਦਾ ਮਿਗ 21 ਲੜਾਕੂ ਜਹਾਜ ਦੁਰਘਟਨਾਗ੍ਰਸਤ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਭਿਆਨਕ ਹਵਾਈ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੁਟੀਨ ਵਿਚ ਇਹ ਜਹਾਜ਼ ਉਡਾਨ ਭਰ ਰਿਹਾ ਸੀ।

ਜਿੱਥੇ ਇਸ ਮਿਗ ਨੂੰ ਅਚਾਨਕ ਹੀ ਉਡਾਉਂਦੇ ਸਮੇਂ ਅੱਗ ਲੱਗ ਗਈ। ਜਿਸ ਕਾਰਨ ਇਸ ਜਹਾਜ਼ ਦਾ ਮਲਬਾ ਅੱਧਾ ਕਿਲੋਮੀਟਰ ਤੱਕ ਫੈਲ ਗਿਆ। ਦੱਸਿਆ ਗਿਆ ਹੈ ਕਿ ਜਿੱਥੇ ਇਸ ਮਿਗ ਦਾ ਮਲਬਾ ਝੌਪੜੀਆਂ ਅਤੇ ਹੋਰ ਕੱਚੇ ਘਰਾ ਦੇ ਉਪਰ ਆ ਕੇ ਡਿੱਗ ਗਿਆ ਹੈ ਅਤੇ ਉਨ੍ਹਾਂ ਨੂੰ ਭਿਆਨਕ ਅੱਗ ਲੱਗ ਗਈ ਜਿੱਥੇ ਪਿੰਡ ਵਾਸੀਆਂ ਵੱਲੋਂ ਇਸ ਅੱਗ ਉਪਰ ਮਿੱਟੀ ਅਤੇ ਪਾਣੀ ਨਾਲ ਕਾਬੂ ਪਾਇਆ ਗਿਆ ।

ਉਥੇ ਹੀ ਇਸ ਹਾਦਸੇ ਦੇ ਕਾਰਨ ਇਸ ਜਹਾਜ਼ ਵਿਚ ਸਵਾਰ ਦੋ ਪਾਇਲਟ ਦੀ ਜਾਨ ਚਲੇ ਗਈ ਹੈ। ਜਦਕਿ ਹਾਦਸਾ ਗ੍ਰਸਤ ਹੋਣ ਵਾਲੀਆਂ ਝੁੱਗੀਆਂ ਅਤੇ ਘਰਾਂ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।