ਇੰਡੀਆ ਚ ਇਥੇ ਨਵੀਂ ਬਿਮਾਰੀ ਟਮਾਟਰ ਫਲੂ ਨੇ ਮਚਾਇਆ ਕਹਿਰ, 80 ਤੋਂ ਵੱਧ ਬੱਚੇ ਹੋਏ ਪੀੜਤ- ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਇੱਕ ਵਾਰੀ ਇੱਕ ਜਿਥੇ ਕੁਦਰਤੀ ਆਫ਼ਤਾਂ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਜਿੱਥੇ ਪਹਿਲਾਂ ਸ਼ੁਰੂ ਹੋਈ ਕਰੋਨਾ ਦੇ ਚਲਦਿਆਂ ਹੋਇਆਂ ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਬਚ ਨਹੀਂ ਸਕਿਆ ਹੈ। ਇਸ ਕਰੋਨਾ ਦਾ ਡਰ ਅਜੇ ਵੀ ਲੋਕਾਂ ਦੇ ਮਨ ਅੰਦਰ ਹੈ ਅਤੇ ਕਰੋਨਾ ਦੇ ਮਾਮਲੇ ਫਿਰ ਤੋਂ ਵਧਣ ਨਾਲ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ। ਉਥੇ ਹੀ ਕਰੋਨਾ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਜਿਨ੍ਹਾਂ ਵਿੱਚ ਹੜ੍ਹ, ਭੁਚਾਲ,ਤੂਫਾਨ ਅਤੇ ਕਈ ਰਹੱਸਮਈ ਬੀਮਾਰੀਆਂ ਲੋਕਾਂ ਉਪਰ ਫਿਰ ਤੋਂ ਹਾਵੀ ਹੁੰਦਿਆਂ ਨਜ਼ਰ ਆ ਰਹੀਆਂ ਹਨ.।

ਹੁਣ ਭਾਰਤ ਵਿੱਚ ਇਸ ਨਵੀਂ ਬਿਮਾਰੀ ਟਮਾਟਰ ਫਲੂ ਨੇ ਹੜਕੰਪ ਮਚਾਇਆ ਹੈ ਜਿਥੇ 80 ਤੋਂ ਵਧੇਰੇ ਬੱਚੇ ਇਸ ਨਾਲ ਪੀੜਤ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ ਜਿੱਥੇ ਕੇਰਲ ਦੇ ਕਈ ਹਿੱਸਿਆਂ ਅਤੇ ਨਾਲ ਲਗਦੇ ਜ਼ਿਲ੍ਹਿਆਂ ਵਿਚ ਇਸ ਬਿਮਾਰੀ ਦੇ ਫੈਲਣ ਦੇ ਮਾਮਲੇ ਸਾਹਮਣੇ ਆਏ ਹਨ। ਇਹ ਟਮਾਟਰ ਫਲੂ ਬਿਮਾਰੀ ਜਿਥੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਉੱਥੇ ਹੀ ਇਸ ਦੀ ਚਪੇਟ ਵਿੱਚ ਆਉਣ ਕਾਰਨ ਬੱਚਿਆਂ ਨੂੰ ਬੁਖਾਰ, ਧਫੜ ਅਤੇ ਸਰੀਰ ਉਪਰ ਲਾਲ ਰੰਗ ਦੇ ਛਾਲੇ ਹੋ ਰਹੇ ਹਨ।

ਇਸ ਕਾਰਨ ਹੀ ਇਸ ਨੂੰ ਟਮਾਟਰ ਫਲੂ ਆਖਿਆ ਜਾਂਦਾ ਹੈ । ਇਸ ਨੂੰ ਦੇਖ ਕੇ ਜਿੱਥੇ ਅੱਗੇ ਫੈਲਣ ਤੋਂ ਰੋਕਣ ਵਾਸਤੇ ਸਿਹਤ ਅਧਿਕਾਰੀਆਂ ਵੱਲੋਂ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਹ ਬੀਮਾਰੀ ਕੇਰਲ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਪਾਈ ਗਈ ਹੈ। ਜੇ ਸਰਕਾਰ ਵੱਲੋਂ ਇਸ ਦੀ ਰੋਕਥਾਮ ਲਈ ਸੁਰੱਖਿਅਤ ਕਦਮ ਚੁੱਕੇ ਜਾ ਰਹੇ ਹਨ।

ਜਿਸ ਵਾਸਤੇ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਟੀਮ ਦੀ ਅਗਵਾਈ 2 ਮੈਡੀਕਲ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਜਿਨ੍ਹਾਂ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਤੋਂ ਬਿਨਾਂ ਵੀ 24 ਮੈਂਬਰੀ ਇੱਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਆਂਗਨਵਾੜੀ ਕੇਂਦਰਾਂ ਉਪਰ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਜਾਂਚ ਕੀਤੀ ਜਾਵੇਗੀ।