ਇੰਡੀਆ ਚ ਇਥੇ ਆਇਆ ਵੱਡਾ ਭੂਚਾਲ ਕੰਬੀ ਧਰਤੀ ਮੱਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਨੂੰ ਅਜੇ ਤੱਕ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਾਈ ਗਈ ਹੈ। ਉਥੇ ਹੀ ਮੁੜ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦੀਆਂ ਖਬਰਾਂ ਆ ਰਹੀ ਹਨ। ਸਾਰੀ ਦੁਨੀਆਂ ਵਿੱਚ ਇਹਨਾਂ ਕੁਦਰਤੀ ਆਫਤਾਂ ਦੇ ਕਾਰਨ ਲੋਕਾਂ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਇਨਸਾਨ ਵੱਲੋਂ ਕੁਦਰਤ ਦੀ ਬਣਾਈ ਹੋਈ ਪ੍ਰਕਿਰਤੀ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਥੇ ਵੀ ਕੁਦਰਤ ਵੱਲੋਂ ਆਪਣੇ ਹੋਣ ਦਾ ਅਹਿਸਾਸ ਉਸ ਸਮੇਂ ਸਮੇਂ ਤੇ ਲੋਕਾਂ ਨੂੰ ਕਰਵਾਇਆ ਜਾ ਰਿਹਾ ਹੈ।

ਹੁਣ ਦੁਨੀਆ ਵਿਚ ਸਮੁੰਦਰੀ ਤੂਫ਼ਾਨ, ਹੜ੍ਹ, ਭੁਚਾਲ, ਜੰਗਲੀ ਅੱਗ ਅਤੇ ਹੋਰ ਬਹੁਤ ਸਾਰੀਆਂ ਕੁਦਰਤੀ ਬੀਮਾਰੀਆਂ ਲੋਕਾਂ ਉੱਪਰ ਕਹਿਰ ਵਰਸਾ ਰਹੀਆਂ ਹਨ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਭਿਆਨਕ ਖਬਰ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਹੁਣ ਇੰਡੀਆ ਵਿੱਚ ਇੱਕ ਵੱਡਾ ਭੁਚਾਲ ਆਇਆ ਹੈ ਜਿਸ ਨਾਲ ਧਰਤੀ ਕੰਬ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਭਾਰਤ ਵਿਚ ਕਈ ਭੁਚਾਲ ਆ ਚੁੱਕੇ ਹਨ। ਜਿਨ੍ਹਾਂ ਵਿੱਚ ਕਈ ਜਗ੍ਹਾ ਤੇ ਭਾਰੀ ਨੁਕਸਾਨ ਵੀ ਹੋਇਆ ਹੈ।

ਇਨ੍ਹਾਂ ਭੂਚਾਲਾਂ ਦੀ ਗਿਣਤੀ ਵਿੱਚ ਉਸ ਸਮੇਂ ਵਾਧਾ ਹੋਇਆ ਜਦੋਂ ਅੱਜ ਉਤਰਾਖੰਡ ਦੇ ਕਈ ਜ਼ਿਲਿਆਂ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉਤਰਾਖੰਡ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 4.7 ਮਾਪੀ ਗਈ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇਹ ਭੂਚਾਲ ਸਵੇਰੇ ਸ਼ਨੀਵਾਰ ਨੂੰ 5:58 ਮਿੰਟ ਤੇ ਆਇਆ ਸੀ। ਪ੍ਰਭਾਵਤ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਭੂਚਾਲ ਦੇ ਝਟਕੇ ਇੰਨੇ ਜ਼ਿਆਦਾ ਤੇਜ਼ ਸਨ ਕਿ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ। ਅੱਜ ਉਤਰਾਖੰਡ ਵਿੱਚ ਆਏ ਇਸ ਭੂਚਾਲ ਦਾ ਕੇਂਦਰ ਚਮੋਲੀ ਵਿੱਚ ਧਰਤੀ ਦੇ ਪੰਜ ਕਿਲੋਮੀਟਰ ਹੇਠਾਂ ਦੱਸਿਆ ਗਿਆ ਹੈ।

ਉੱਥੇ ਹੀ ਉੱਤਰਾਖੰਡ ਸੂਬੇ ਵਿੱਚ ਆਏ ਇਸ ਭੂਚਾਲ ਕਾਰਨ ਅਲਮੋੜਾ, ਚਮੋਲੀ ਅਤੇ ਪੌੜੀ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਜਿਲੇ ਹਨ। ਜਿਨ੍ਹਾਂ ਵਿੱਚ ਭੂਚਾਲ ਦੇ ਸਭ ਤੋਂ ਵਧੇਰੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਉਥੇ ਹੀ ਅਜੇ ਤਕ ਇਸ ਭੂਚਾਲ ਵਿਚ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਲੋਕਾਂ ਵਿਚ ਅਜੇ ਵੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।