ਆਈ ਤਾਜਾ ਵੱਡੀ ਖਬਰ
ਜਿੱਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਦੇਸ਼ ਅੰਦਰ ਆਏ ਦਿਨ ਹੀ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਜਾਰੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭੂਚਾਲ ਆਉਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਕਈ ਜਗ੍ਹਾ ਉਪਰ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਇਕ ਤੋਂ ਬਾਅਦ ਇਕ ਆਉਣ ਵਾਲੀਆਂ ਇਹਨਾਂ ਕੁਦਰਤੀ ਮੁਸੀਬਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਕੁਦਰਤ ਵੱਲੋਂ ਬਾਰ-ਬਾਰ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
ਪਿਛਲੇ ਸਾਲ ਤੋਂ ਸ਼ੁਰੂ ਹੋਈ ਕੁਦਰਤੀ ਆਫ਼ਤ ਕਰੋਨਾ ਅਜੇ ਤੱਕ ਰੁਕ ਨਹੀਂ ਰਹੀ, ਇਸ ਦੌਰਾਨ ਹੀ ਬਰਡ ਫ਼ਲੂ , ਭੂਚਾਲ ਤੇ ਬੀਤੇ ਦਿਨੀਂ ਚੱਕਰਵਾਤੀ ਤੁਫਾਨ ਤੇ ਹੁਣ ਬਲੈਕ ਫੰਗਸ ਨੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਨ੍ਹਾਂ ਕੁਦਰਤੀ ਮੁਸੀਬਤਾਂ ਕਾਰਨ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਚ ਭਾਰੀ ਤਬਦੀਲੀ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਉਂਕਿ ਪਿਛਲੇ ਦਿਨੀਂ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਸੀ।
ਉੱਥੇ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਕਿ ਉਹ ਲੋਕਾਂ ਨੂੰ ਡਰ ਦੇ ਮਾਹੌਲ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੰਦੀ ਹੈ। ਹੁਣ ਇੰਡੀਆ ਵਿਚ ਇਥੇ ਆਇਆ ਭੂਚਾਲ ,ਕੰਬੀ ਧਰਤੀ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇਅਰੁਣਾਚਲ ਪ੍ਰਦੇਸ਼ ਅਤੇ ਮਨੀਪੁਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਝਟਕੇ ਸਵੇਰੇ 1.02 ਵਜੇ ਅਰੁਣਾਚਲ ਪ੍ਰਦੇਸ਼ ਵਿਚ ਮਹਿਸੂਸ ਕੀਤੇ ਗਏ।
ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.1 ਮਾਪੀ ਗਈ ਹੈ। ਇਹ ਭੂਚਾਲ ਅਰੁਣਾਚਲ ਦੇ ਪੈਨਗਿਨ ਵਿੱਚ ਆਏ। ਇਸ ਤਰ੍ਹਾਂ ਮਨੀਪੁਰ ਵਿੱਚ ਸਵੇਰੇ 1: 22 ਵਜੇ ਭੂਚਾਲ ਦੇ ਝਟਕੇ ਮਨੀਪੁਰ ਦੇ ਪਿੰਡ ਸ਼ਿਰੂਈ ਵਿੱਚ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.6 ਮਾਪੀ ਗਈ। ਅੱਜ ਆਏ ਇਸ ਭੂਚਾਲ ਵਿਚ ਅਜੇ ਤੱਕ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।