ਆਈ ਤਾਜ਼ਾ ਵੱਡੀ ਖਬਰ
ਕੋਰੋਨਾ ਮਹਾਂਮਾਰੀ ਦੀ ਦਸਤਕ ਤੋਂ ਬਾਅਦ ਲਗਭਗ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਨੇ ਮੁੜ ਤੋਂ ਹਵਾਈ ਯਾਤਰਾ ਸ਼ੁਰੂ ਕਰ ਦਿੱਤੀ ਹੈ । ਜਿਸ ਦੇ ਚੱਲਦੇ ਲੋਕ ਹਵਾਈ ਯਾਤਰਾ ਦਾ ਪੂਰਾ ਆਨੰਦ ਮਾਣ ਰਹੇ ਹਨ । ਇਸੇ ਵਿਚਾਲੇ ਹੁਣ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਇੰਡੀਆ ਦੇ ਉੱਤੋਂ ਲੰਘ ਰਹੇ ਜਹਾਜ਼ ਵਿਚ ਅਚਾਨਕ ਬੰਬ ਰੱਖਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ, ਜਿਸ ਦੇ ਚੱਲਦੇ ਹੁਣ ਅਲਰਟ ਜਾਰੀ ਹੋ ਚੁੱਕਿਆ ਹੈ । ਇਸ ਪੂਰੀ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਭਾਰਤੀ ਹਵਾਈ ਖੇਤਰ ਤੋਂ ਲੰਘ ਰਹੇ ਇਰਾਨੀ ਯਾਤਰੀ ਜਹਾਜ਼ ਵਿੱਚ ਬੰਬ ਹੋਣ ਦੀ ਖਬਰ ਮਿਲੀ ਹੈ ।
ਸੂਤਰਾਂ ਮੁਤਾਬਕ ਜਹਾਜ਼ ਚ ਬੰਬ ਦੀ ਧਮਕੀ ਤੋਂ ਬਾਅਦ ਤੁਰੰਤ ਅਲਰਟ ਜਾਰੀ ਕਰ ਦਿੱਤਾ ਗਿਆ, ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ । ਯਾਤਰੀ ਜਹਾਜ਼ ਹੁਣ ਚੀਨ ਵੱਲ ਜਾ ਰਿਹਾ ਹੈ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਨੂੰ ਨਿਗਰਾਨੀ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਹੈ । ਸੂਤਰਾਂ ਮੁਤਾਬਕ ਦਿੱਲੀ ਚ ਸੁਰੱਖਿਆ ਏਜੰਸੀਆਂ ਨੂੰ ਜਹਾਜ਼ ਚ ਬੰਬ ਹੋਣ ਦੀ ਸੰਭਾਵਨਾ ਦੀ ਸੂਚਨਾ ਮਿਲੀ ਸੀ । ਜਿਸ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਜਹਾਜ ਨੂੰ ਦਿੱਲੀ ਚ ਉਤਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਵੀ ਇਰਾਨੀ ਯਾਤਰੀ ਜਹਾਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਜਦੋ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਇਰਾਨੀ ਯਾਤਰਾ ਯਾਤਰੀ ਜਹਾਜ਼ ਨੂੰ ਰੋਕਣ ਦੀ ਕੋਸ਼ਿਸ਼ ਜਦੋਂ ਸ਼ੁਰੂ ਕੀਤੀ ਤਾਂ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਯਾਤਰੀ ਜਹਾਜ਼ ਦਿੱਲੀ ਹਵਾਈ ਖੇਤਰ ਵੱਲ ਵਧ ਰਿਹਾ ਸੀ, ਭਾਰਤੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਜਹਾਜ਼ ਨੇ ਭਾਰਤੀ ਹਵਾਈ ਆਵਾਜਾਈ ਕੰਟਰੋਲ ਬੰਬ ਅਲਰਟ ਭੇਜਿਆ ।
ਇਸ ਜਹਾਜ਼ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ ਕਿ ਜਹਾਜ਼ ਚੀਨ ਵੱਲ ਜਾ ਰਿਹਾ ਹੈ । ਜਿਸ ਦੇ ਚੱਲਦੇ ਹੁਣ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ।
Previous Postਪੰਜਾਬ: ਵਿਅਕਤੀ ਵਲੋਂ 4 ਲੋਕਾਂ ਤੋਂ ਦੁਖੀ ਹੋ ਵੀਡੀਓ ਬਣਾ ਮੌਤ ਨੂੰ ਲਾਇਆ ਗਲੇ, ਬਿਆਨ ਕੀਤਾ ਦਰਦ
Next Postਪਾਣੀ ਨਾਲ ਭਰੇ ਢੋਏ ਚ ਡਿਗਣ ਕਾਰਨ 3 ਮਾਸੂਮ ਬੱਚੀਆਂ ਦੀ ਹੋਈ ਮੌਤ, ਛਾਇਆ ਸੋਗ