ਇੰਡੀਆ ਆਸਮਾਨ ਚ ਉਡਦੇ ਹਵਾਈ ਜਹਾਜ ਦਾ ਇੰਜਣ ਹੋ ਗਿਆ ਬੰਦ , ਫਿਰ ਵਾਪਰਿਆ ਕੁਝ ਅਜਿਹਾ

ਆਈ ਤਾਜ਼ਾ ਵੱਡੀ ਖਬਰ
 
ਕਹਿੰਦੇ ਹਨ ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦਾ ਹੈ । ਜਦੋਂ ਹਾਦਸੇ ਵਾਪਰਦੇ ਹਨ ਤਾਂ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਕੇ ਜਾਦੇ ਹਨ । ਪਰ ਕਈ ਵਾਰ ਕੁਝ ਹਾਦਸੇ ਅਜਿਹੇ ਵੀ ਵਾਪਰਦੇ ਹਨ ਜਿਨ੍ਹਾਂ ਹਾਦਸਿਆਂ ਨੂੰ ਲੋਕਾਂ ਦੀ ਸਮਝਦਾਰੀ ਨਾਲ ਵਾਪਰਨ ਤੋਂ ਪਹਿਲਾਂ ਹੀ ਟਾਲ ਦਿੱਤਾ ਜਾਂਦਾ ਹੈ । ਅਜਿਹਾ ਹੀ ਇਕ ਹਾਦਸਾ ਸਾਹਮਣੇ ਆਇਆ ਹੈ ਜਿੱਥੇ ਅਸਮਾਨ ਚ ਉੱਡਦੇ ਜਹਾਜ਼ ਦਾ ਇੰਜਣ ਬੰਦ ਹੋ ਗਿਆ ਜਿਸ ਦੀ ਐਮਰਜੈਂਸੀ ਲੈਂਡਿੰਗ ਕਰਵਾ ਕੇ ਕਈ ਕੀਮਤੀ ਜਾਨਾਂ ਬਚਾਈਆਂ ਗਈਆਂ ।ਦੱਸ ਦੇਈਏ ਟਾਟਾ ਸਮੂਹ ਦੁਆਰਾ ਸੰਚਾਲਿਤ ਏਅਰ ਇੰਡੀਆ ਦਾ ਇਕ ਜਹਾਜ਼ ਵੱਲੋਂ ਅਜੇ ਉਡਾਣ ਭਰੀ ਹੀ ਗਈ ਸੀ ਪਰ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਮੁੰਬਈ ਹਵਾਈ ਅੱਡੇ ਤੇ ਵਾਪਸ ਲਿਆਂਦਾ ਗਿਆ ।

ਉੱਥੇ ਹੀ ਜਦੋਂ ਇਸ ਬਾਬਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਜਹਾਜ਼ ਨੇ ਉਡਾਨ ਭਰੀ ਤਾ ਕੁਝ ਹੀ ਸਮੇਂ ਬਾਅਦ ਤਕਨੀਕੀ ਖਰਾਬੀ ਕਾਰਨ ਇਸ ਦਾ ਇਕ ਇੰਜਣ ਹਵਾ ਚ ਹੀ ਬੰਦ ਹੋ ਗਿਆ । ਜਿਸ ਤੋਂ ਬਾਅਦ ਪਾਇਲਟ ਨੇ ਆਪਣੀ ਸਮਝਦਾਰੀ ਦੇ ਨਾਲ ਜਹਾਜ਼ ਹਵਾਈ ਅੱਡੇ ਤੇ ਹੀ ਉਤਾਰ ਦਿੱਤਾ । ਉਥੇ ਹੀ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਬੈਂਗਲੁਰੂ ਜਾਣ ਵਾਲੇ ਇਸ ਜਹਾਜ਼ ਦੇ ਯਾਤਰੀਆਂ ਨੂੰ ਵੀਰਵਾਰ ਨੂੰ ਦੂਜੇ ਜਹਾਜ਼ ਵਿੱਚ ਬਿਠਾ ਕੇ ਭੇਜਿਆ ਗਿਆ ।

ਸੂਤਰਾਂ ਨੇ ਦੱਸਿਆ ਕਿ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਏਅਰ ਇੰਡੀਆ ਦੇ A320neo ਜਹਾਜ਼ CFM ਲੀਪ ਇੰਜਣ ਲੱਗੇ ਹੁੰਦੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਹਾਜ਼ ਦੇ ਪਾਇਲਟ ਨੇ ਅੱਜ ਸਵੇਰੇ ਨੌਂ ਵਜੇ ਦੇ ਕਰੀਬ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ।

ਪਰ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਪਾਇਲਟ ਨੂੰ ਜਹਾਜ਼ ਦੇ ਇਕ ਇੰਜਣ ਦਾ ਹਵਾ ਵਿੱਚ ਖ਼ਰਾਬ ਹੋਣ ਸਬੰਧੀ ਪਤਾ ਚੱਲਿਆ । ਇਨ੍ਹਾਂ ਹੀ ਨਹੀਂ ਸਗੋਂ ਪਾਇਲਟ ਨੂੰ ਜਹਾਜ਼ ਦੇ ਇਕ ਇੰਜਣ ਬਾਰੇ ਉੱਚ ਨਿਕਾਸੀ ਤਾਪਮਾਨ ਬਾਰੇ ਚਿਤਾਵਨੀ ਮਿਲੀ । ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਆਪਣੀ ਸਮਝਦਾਰੀ ਦੇ ਨਾਲ ਜਹਾਜ਼ ਅਗਲੇ ਹਵਾਈ ਅੱਡੇ ਤੇ ਉਤਾਰ ਦਿੱਤਾ ਗਿਆ ਜਿਸ ਕਾਰਨ ਕੀਮਤੀ ਜਾਨਾਂ ਬਚ ਗਈਆਂ ।