ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਨਸ਼ਿਆਂ ਦੀ ਲੱਤ ਦੇ ਚਲਦਿਆਂ ਹੋਇਆਂ ਕਈ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਬਾਰੇ ਉਹ ਅਜਿਹੀਆਂ ਘਟਨਾਵਾਂ ਤੋਂ ਵੀ ਜਾਣੂ ਨਹੀਂ ਹੁੰਦੇ, ਕਿ ਨਸ਼ੇ ਦੇ ਵਿੱਚ ਉਹਨਾਂ ਵੱਲੋਂ ਕੀ ਕੁੱਝ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਜਿਥੇ ਲਗਾਤਾਰ ਨਸ਼ਿਆਂ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਕਈ ਨੌਜਵਾਨਾਂ ਵੱਲੋਂ ਨਸ਼ਿਆਂ ਦੀ ਪੂਰਤੀ ਵਾਸਤੇ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿੱਥੇ ਬਹੁਤ ਸਾਰੇ ਪ੍ਰਵਾਸੀ ਭਾਰਤੀ ਵੀ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਜੋ ਵਿਦੇਸ਼ਾਂ ਤੋਂ ਕੁਝ ਸਮੇਂ ਲਈ ਆਪਣੇ ਪੰਜਾਬ ਆਉਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਉਹਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਇੰਗਲੈਂਡ ਰਹਿੰਦੇ ਪੰਜਾਬੀ ਦੇ ਘਰੋ ਸਾਇਕਲ ਚੋਰੀ ਹੋਣ ਤੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਪੁਲਸ ਹਰਕਤ ਵਿਚ ਆਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਹਿਲਪੁਰ ਦੇ ਅਧੀਨ ਆਉਣ ਵਾਲੇ ਇਕ ਪਿੰਡ ਬਿੰਜੋ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦਾ ਇਕ ਵਿਅਕਤੀ ਆਪਣੇ ਪਰਿਵਾਰ ਸਮੇਤ ਇੰਗਲੈਂਡ ਵਿੱਚ ਰਹਿੰਦਾ ਹੈ। ਉੱਥੇ ਹੀ ਉਸਦੇ ਘਰ ਤੋਂ ਉਸ ਸਮੇਂ ਕਿਸੇ ਵੱਲੋਂ ਸਾਈਕਲ ਚੋਰੀ ਕਰ ਲਿਆ ਗਿਆ ਸੀ ਜਿਸ ਸਮੇਂ ਅਜੇ ਕੁਮਾਰ ਆਪਣੇ ਪਿੰਡ ਆਇਆ ਹੋਇਆ ਸੀ।
ਸਾਇਕਲ ਚੋਰੀ ਹੋਣ ਦੀ ਘਟਨਾ ਦੀ ਜਾਣਕਾਰੀ ਜਿੱਥੇ ਉਸ ਵੱਲੋਂ ਪੁਲਸ ਨੂੰ ਦਿੱਤੀ ਗਈ ਸੀ। ਉਥੇ ਹੀ ਉਸ ਵੱਲੋਂ ਹੁਣ ਇੱਕ ਸਾਲ ਦੇ ਸਮੇਂ ਬਾਅਦ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ। ਪਰ ਉਸ ਦੀ ਕਿਤੇ ਵੀ ਸੁਣਵਾਈ ਨਾ ਹੋਣ ਦੇ ਚੱਲਦਿਆਂ ਹੋਇਆਂ ਉਸ ਵੱਲੋਂ ਇੰਗਲੈਂਡ ਵਾਪਸ ਜਾਣ ਤੋਂ ਬਾਅਦ ਇਹ ਮੇਲ ਅਤੇ ਹੋਰ ਸਾਧਨਾਂ ਰਾਹੀਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਰਹੀ।
ਪਰ ਕੋਈ ਵੀ ਸੁਣਵਾਈ ਨਾ ਹੋਣ ਦੇ ਚੱਲਦਿਆਂ ਹੋਇਆਂ ਨਿਰਾਸ਼ ਹੋ ਕੇ ਉਸ ਵੱਲੋਂ ਹੁਣ ਚੰਡੀਗੜ੍ਹ ਵਿਖੇ ਪਟੀਸ਼ਨ ਦਾਇਰ ਕਰਦਿਆਂ ਹੋਇਆਂ ਉਚ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇਸ ਬਾਬਤ ਪੱਤਰ ਲਿਖਿਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਹਰਕਤ ਵਿਚ ਆ ਕੇ ਸਾਈਕਲ ਚੋਰੀ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ।
Home ਤਾਜਾ ਖ਼ਬਰਾਂ ਇੰਗਲੈਂਡ ਰਹਿੰਦੇ ਪੰਜਾਬੀ ਦਾ ਘਰੋਂ ਹੋਇਆ ਸੀ ਸਾਈਕਲ ਚੋਰੀ, DGP ਨੂੰ ਲਿਖਿਆ ਪੱਤਰ ਤਾਂ ਪੁਲਿਸ ਆਈ ਹਰਕਤ ਚ
Previous Postਪੰਜਾਬ: ਤਾਏ ਭਤੀਜੇ ਦੀ ਹੋਈ ਭਿਆਨਕ ਹਾਦਸੇ ਚ ਮੌਤ- ਪਰਿਵਾਰ ਚ ਪਸਰਿਆ ਮਾਤਮ
Next Postਪੰਜਾਬ: ਵਿਆਹ ਤੋਂ ਬਾਅਦ ਪੋਜ਼ ਦੇ ਰਹੀ ਕੁੜੀ ਨੂੰ ਅਚਾਨਕ ਹਥਿਆਰਬੰਦ ਬੰਦਿਆਂ ਨੇ ਚੁਕਿਆ, ਇਲਾਕੇ ਚ ਫੈਲੀ ਦਹਿਸ਼ਤ