ਇੰਗਲੈਂਡ ਭੇਜੀ ਵਹੁਟੀ ਬਾਰੇ ਮੁੰਡੇ ਨੂੰ ਪਤਾ ਲਗੀ ਅਜਿਹੀ ਗਲ੍ਹ ਸੁਣ ਪੈਰਾਂ ਹੇਠੋਂ ਨਿਕਲ ਗਈ ਜਮੀਨ

ਆਈ ਤਾਜਾ ਵੱਡੀ ਖਬਰ

ਜਿਸ ਸਮੇਂ ਤੋਂ ਸੋਸ਼ਲ ਮੀਡੀਆ ਉਪਰ ਬੇਅੰਤ ਕੌਰ ਅਤੇ ਲਵਪ੍ਰੀਤ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਤੋਂ ਬਾਅਦ ਰੋਜ਼ਾਨਾ ਹੀ ਧੋਖਾ ਧੜੀ ਦੇ ਮਾਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਵਿਦੇਸ਼ ਜਾਣ ਦੇ ਨਾਂ ਤੇ ਜਿੱਥੇ ਲੱਖਾਂ ਰੁਪਏ ਦੀ ਠੱਗੀ ਕੀਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਧੋਖਾ ਵੀ ਦਿੱਤਾ ਜਾਂਦਾ ਹੈ। ਜਿਸ ਕਾਰਨ ਬਹੁਤ ਸਾਰੇ ਪਰਿਵਾਰਕ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਕਿਉਂਕਿ ਬਹੁਤ ਸਾਰੇ ਸਹੁਰਾ ਪਰਿਵਾਰਾਂ ਵੱਲੋਂ ਵਿਆਹ ਤੋਂ ਬਾਅਦ ਨੂੰਹ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ। ਵਿਦੇਸ਼ ਪੁੱਜਣ ਤੇ ਜਿੱਥੇ ਲੜਕੀਆਂ ਵੱਲੋਂ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੜਕੇ ਅਤੇ ਉਨ੍ਹਾਂ ਦੇ ਪਰਿਵਾਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਜਿਨ੍ਹਾਂ ਨਾਲ ਲੜਕੀ ਪਰਿਵਾਰ ਵੱਲੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਜਾ ਰਹੀ ਹੈ।

ਹੁਣ ਇੰਗਲੈਂਡ ਭੇਜੀ ਵਹੁਟੀ ਬਾਰੇ ਮੁੰਡੇ ਵੱਲੋਂ ਅਜਿਹੀ ਗੱਲ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਨਕੋਦਰ ਤਹਿਸੀਲ ਦੇ ਪਿੰਡ ਗਾਂਧਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪੀੜਤ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਦਾ ਵਿਆਹ 2010 ਵਿੱਚ ਸੁਖਵਿੰਦਰ ਕੌਰ ਪੁੱਤਰੀ ਨੌਰੰਗ ਸਿੰਘ ਪਿੰਡ ਅਡਾਲੂ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਨਾਲ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਪਤਨੀ ਨੂੰ ਆਈਲੈਟਸ ਕਰਵਾ ਕੇ ਯੂ ਕੇ ਭੇਜ ਦਿੱਤਾ ਗਿਆ।

ਯੂ ਕੇ ਜਾਣ ਸਮੇਂ ਉਨ੍ਹਾਂ ਦੀ ਪਤਨੀ ਗਰਭਵਤੀ ਸੀ ਜਿਸ ਨੇ ਇੰਗਲੈਂਡ ਪਹੁੰਚ ਕੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਜਨਮ 5 ਅਕਤੂਬਰ 2012 ਨੂੰ ਹੋਇਆ। ਜਿਸ ਤੋਂ ਬਾਅਦ ਉਸ ਨੂੰ ਉਥੇ ਪੱਕੇ ਤੌਰ ਤੇ ਨਾਗਰਿਕਤਾ ਮਿਲ ਗਈ। ਉਸ ਦੀ ਪਤਨੀ ਵੱਲੋਂ ਹੁਣ ਭਾਰਤ ਆਉਣ ਤੇ ਆਪਣੇ ਘਰ ਨਾ ਜਾ ਕੇ ਆਪਣੇ ਪੇਕੇ ਪਿੰਡ ਚਲੇ ਗਈ। ਜਿਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਲੈਣ ਗਿਆ ਤਾਂ ਉਸ ਨੇ ਜਿੱਦ ਕੀਤੀ ਕਿ ਅਗਰ ਉਹ ਕੋਠੀ ਬਣਾਏਗਾ ਤਾਂ ਹੀ ਵਾਪਸ ਆਏਗੀ। ਅਤੇ ਉਸ ਨਾਲ ਲੜਾਈ ਝਗੜਾ ਵੀ ਕੀਤਾ।

ਹੁਣ ਪਤੀ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਉਸ ਦੀ ਪਤਨੀ ਵੱਲੋਂ ਕਿਸੇ ਅਲੀ ਨਾਂ ਦੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਗਿਆ ਹੈ। ਅਤੇ ਉਸ ਦੀ ਪਤਨੀ ਵੱਲੋਂ ਜਾਣ ਲੱਗੇ ਉਸ ਉਪਰ ਤਲਾਕ ਦਾ ਕੇਸ ਦਰਜ ਕਰਵਾ ਦਿੱਤਾ ਸੀ। ਹੁਣ ਪਤੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੇ ਜਲੰਧਰ ਦੇ ਐਸ ਐਸ ਪੀ ਨੂੰ 16 ਅਗਸਤ ਤੱਕ ਕਾਰਵਾਈ ਕਰਕੇ ਸਟੇਟਸ ਰਿਪੋਰਟ ਐਸ ਸੀ ਕਮਿਸ਼ਨ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪਹੁੰਚਣ ਲਈ ਵੀ ਕਿਹਾ ਹੈ। ਉਥੇ ਹੀ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਵੱਲੋਂ ਅਲੀ ਨੂੰ ਪੱਕਾ ਕਰਵਾਉਣ ਵਾਸਤੇ ਉਸ ਤੋਂ 12 ਤੋਂ 13 ਹਜ਼ਾਰ ਪੌਂਡ ਵਸੂਲੇ ਗਏ ਹਨ।