ਆਈ ਤਾਜਾ ਵੱਡੀ ਖਬਰ
ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਦੀ ਸੁੱਖ ਸਾਂਦ ਸਾਨੂੰ ਖਬਰਾਂ ਰਾਹੀਂ ਮਿਲਦੀ ਰਹਿੰਦੀ ਹੈ। ਪਰ ਅੱਜ ਦੇ ਸਮੇਂ ਵਿੱਚ ਹਰ ਇਨਸਾਨ ਦੁੱਖ ਭਰੀ ਖ਼ਬਰ ਸੁਨਣ ਤੋਂ ਗੁਰੇਜ਼ ਕਰਦਾ ਹੈ। ਪਰ ਇਹ ਦੁੱਖ ਭਰੀਆਂ ਮਨੁੱਖ ਦੇ ਮਨੋਬਲ ਨੂੰ ਤੋ-ੜ ਕੇ ਦੁੱਖਾਂ ਦਾ ਪਹਾੜ ਸੁੱ-ਟ ਦਿੰਦੀਆਂ ਹਨ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਹੋਈ ਘਟਨਾ ਨੂੰ ਅਜੇ ਕੁਝ ਸਮਾਂ ਹੀ ਬੀਤਿਆ ਹੈ ਕਿ ਲੰਡਨ ਦੇ ਸਾਊਥਹਾਲ ਦੇ ਵਿੱਚ ਇੱਕ ਦੁਖ਼ਾਂਤ ਭਰੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਇੱਥੋਂ ਦੇ ਕਿੰਗ ਸਟਰੀਟ ਉੱਪਰ ਹੈਵਲੌਕ ਰੋਡ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਲਾਗੇ ਚੌਂਕ ਵਿੱਚ ਇੱਕ ਦੁਕਾਨ ਵਿੱਚ ਧ-ਮਾ- ਕਾ ਹੋ ਗਿਆ।
ਇਹ ਦੁਕਾਨ ਹੇਅਰ ਡਰੈਸਰ ਅਤੇ ਮੋਬਾਇਲ ਫ਼ੋਨ ਕਾਰੋਬਾਰ ਨਾਲ ਸਬੰਧਤ ਦੱਸੀ ਜਾਂਦੀ ਹੈ ਜੋ ਕਿ ਵਕੀਲ ਹਰਜਾਪ ਭੰਗਲ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਸੀ। ਇਸ ਘਟਨਾ ਦਾ ਕਾਰਨ ਗੈਸ ਸਿਲੰਡਰ ਦਾ ਫ-ਟ- ਣਾ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਸਾਰ ਹੀ ਲੰਡਨ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਦੇ ਵਿੱਚ ਚਾਰ ਨੌਜਵਾਨ ਅਤੇ ਇੱਕ ਬੱਚੇ ਨੂੰ ਬਚਾਇਆ ਗਿਆ ਜਦਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਇਸ ਘਟਨਾ ਬਾਰੇ ਗੱਲ ਬਾਤ ਕਰਦਿਆਂ ਮੈਟਰੋਪੋਲੀਟਿਨ ਪੁਲਸ ਦੇ ਸਟੇਸ਼ਨ ਕਮਾਂਡਰ ਪੌਲ ਮੌਰਗਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਪਰ ਬਦਕਿਸਮਤੀ ਦੇ ਨਾਲ 2 ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਕਾਰਨ ਅਤੇ ਸਬੰਧਤ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ।
ਇਸ ਘਟਨਾ ਦੇ ਨਾਲ ਮੌਜੂਦਾ ਦੁਕਾਨ ਨੂੰ ਤੇ ਭਾਰੀ ਹਾਨੀ ਹੋਈ ਅਤੇ ਇਸ ਘਟਨਾ ਕਾਰਨ ਨਾਲ ਦੀਆਂ ਦੁਕਾਨਾਂ ਵੀ ਨੁ-ਕ-ਸਾ-ਨੀ- ਆਂ ਗਈਆਂ। ਗੈਸ ਸਲੰਡਰ ਫ-ਟ- ਣ ਨਾਲ ਲੱਗੀ ਅੱਗ ਉੱਪਰ ਫਾਇਰ ਫਾਈਟਰ ਦੀ ਟੀਮ ਵੱਲੋਂ ਕਾਬੂ ਪਾਉਣ ਦੀ ਕੀਤੀ ਜਾ ਰਹੀ ਹੈ।
Previous Postਕਨੇਡਾ ‘ਚ ਵਾਪਰਿਆ ਕਹਿਰ ਏਦਾਂ ਕੀਤਾ ਮੌਤ ਦਾ ਤਾਂਡਵ – ਪੰਜਾਬ ਚ ਛਾਇਆ ਸੋਗ
Next Postਇੱਕੋ ਪ੍ਰੀਵਾਰ ਦੇ 9 ਜੀਆਂ ਦੀ ਹੋਈ ਮੌਤ ਫਰਿਜ਼ ਚ ਰੱਖੇ ਸੂਪ ਦੇ ਪੀਣ ਨਾਲ – ਜ਼ਹਿਰ ਬਣ ਗਿਆ ਸੀ ਇਸ ਤਰਾਂ