ਇੰਗਲੈਂਡ ਦੀ ਮਹਾਰਾਣੀ ਤੋਂ ਪੰਜਾਬੀ ਮੁੰਡੇ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਕਰਤਾ ਅਜਿਹਾ ਕੰਮ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਵਿਦੇਸ਼ਾਂ ਵਿੱਚ ਜਾ ਕੇ ਜਿਥੇ ਆਪਣੀ ਵੱਖਰੀ ਦੁਨੀਆਂ ਵਸਾ ਲੈਂਦੇ ਹਨ। ਉੱਥੇ ਹੀ ਬਹੁਤ ਸਾਰੇ ਭਾਰਤੀਆਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਜਿਥੇ ਸਖ਼ਤ ਮਿਹਨਤ ਮੁਸ਼ੱਕਤ ਤੋਂ ਬਾਅਦ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਜਿੱਥੇ ਅਜਿਹੇ ਲੋਕ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਦੇ ਹਨ, ਉਥੇ ਹੀ ਸ਼ਲਾਘਾਯੋਗ ਕੰਮਾਂ ਦੇ ਕਾਰਣ ਭਾਰਤੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਪਰ ਕਈ ਵਾਰ ਪੰਜਾਬੀਆਂ ਵੱਲੋਂ ਕੀਤੇ ਜਾਂਦੇ ਅਜਿਹੇ ਵਰਤਾਰੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੰਦੇ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਵਿਦੇਸ਼ਾਂ ਦੀ ਧਰਤੀ ਤੇ ਗਏ ਪੰਜਾਬੀਆਂ ਬਾਰੇ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਆਮ ਹੀ ਸਾਹਮਣੇ ਆ ਰਹੀਆਂ ਹਨ।

ਹੁਣ ਇੰਗਲੈਂਡ ਦੀ ਮਹਾਰਾਣੀ ਤੋਂ ਪੰਜਾਬੀ ਮੁੰਡੇ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਅਜਿਹਾ ਕੰਮ ਕੀਤਾ ਹੈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੰਡਨ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਿੱਚ 1919 ਵਿੱਚ ਕਤਲੇਆਮ ਹੋਇਆ ਸੀ। ਉੱਥੇ ਹੀ ਇਸ ਦਾ ਬਦਲਾ ਇਕ 19 ਸਾਲਾਂ ਦੇ ਨੌਜਵਾਨ ਵੱਲੋਂ ਬਦਲਾ ਲੈਣ ਦੀ ਗੱਲ ਆਖੀ ਗਈ ਹੈ। ਜਿੱਥੇ ਨੌਜਵਾਨਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਉਥੇ ਹੀ ਪੁਲੀਸ ਵੱਲੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਦੱਸਿਆ ਗਿਆ ਹੈ ਕਿ ਜਦੋਂ ਬ੍ਰਿਟੇਨ ਦੀ ਮਹਾਰਾਣੀ ਅਲਿਜ਼ਬੈਥ 2 ਕ੍ਰਿਸਮਿਸ ਦੇ ਮੌਕੇ ਤੇ ਕ੍ਰਿਸਮਸ ਮਨਾਉਣ ਲਈ ਵਿੰਡਸਰ ਕੈਸਲ ਪਹੁੰਚੇ ਹੋਏ ਸੀ। ਉਸ ਸਮੇਂ ਹੀ ਇਕ 19 ਸਾਲਾ ਦਾ ਪੰਜਾਬੀ ਨੌਜਵਾਨ ਜਸਵੰਤ ਸਿੰਘ ਚਹਿਲ ਮਹਾਰਾਣੀ ਐਲੀਜ਼ਾਬੇਥ ਤੋਂ ਅੰਮ੍ਰਿਤਸਰ ਦੇ ਕਤਲੇਆਮ ਦਾ ਬਦਲਾ ਲੈਣ ਲਈ ਤੀਰ ਕਮਾਨ ਸਮੇਤ ਮਹਿਲ ਵਿਚ ਦਾਖ਼ਲ ਹੋ ਗਿਆ। ਉਸ ਸਮੇਂ ਹੀ ਉਸ ਨੌਜਵਾਨ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਜਿਸ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਉੱਥੇ ਹੀ ਉਸ ਨੂੰ ਮੈਡੀਕਲ ਕਰਮਚਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਵੀ ਲੰਡਨ ਪੁਲਿਸ ਵੱਲੋਂ ਕਰਵਾਈ ਜਾ ਰਹੀ ਹੈ।

ਜਿੱਥੇ ਨੌਜਵਾਨ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ਵੀਡਿਓ ਵਿੱਚ ਉਸ ਵੱਲੋਂ ਮੁਆਫੀ ਮੰਗੀ ਗਈ ਹੈ । ਜਿਸ ਵਿਚ ਉਸਨੇ ਆਖਿਆ ਸੀ ਕਿ ਮਹਾਰਾਣੀ ਐਲੀਜ਼ਾਬੇਥ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗਾ ਅਤੇ ਜੋ ਕਿ ਅੰਮ੍ਰਿਤਸਰ ਦੇ ਕਤਲੇਆਮ ਦਾ ਬਦਲਾ ਹੋਵੇਗਾ। ਉੱਥੇ ਹੀ ਇਸ ਨੌਜਵਾਨ ਵੱਲੋਂ ਆਪਣੀ ਆਵਾਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਵਾਸਤੇ ਫਿਲਟਰ ਦੀ ਵਰਤੋਂ ਕੀਤੀ ਗਈ ਹੈ।