ਇੰਗਲੈਂਡ ਤੋਂ ਆਈ ਮਾੜੀ ਖਬਰ – ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਹੁਣ ਅਚਾਨਕ ਕਰਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਦੁਨੀਆਂ ਭਰ ਵਿਚ ਕਈ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੋਰੋਨਾ ਕਾਰਨ ਜਿੱਥੇ ਲੋਕਾਂ ਨੂੰ ਹਰ ਖੇਤਰ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਸ ਨਾਲ ਆਵਾਜਾਈ ਦੇ ਸਾਧਨਾਂ ਵਿੱਚ ਵੀ ਕਾਫ਼ੀ ਸਮੱਸਿਆ ਆ ਰਹੀ ਹੈ। ਇਸ ਕਾਰਨ ਕਈ ਹਵਾਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਦੁਨੀਆਂ ਭਰ ਵਿੱਚ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਸਨ। ਕਰੋਨਾ ਕੇਸਾਂ ਵਿੱਚ ਆਈ ਗਿਰਾਵਟ ਕਾਰਨ ਉੱਡਣਾ ਫਿਰ ਤੋਂ ਖਾਸ ਸਮਝੌਤੇ ਏਅਰ ਬਾਬਲ ਰਾਹੀ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਯਾਤਰੀਆਂ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ।

ਹੁਣ ਇੰਗਲੈਂਡ ਤੋਂ ਆਈ ਤਾਜ਼ਾ ਖਬਰ ਦੇ ਅਨੁਸਾਰ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਰੋਨਾ ਵਾਇਰਸ ਤੋਂ ਜਲਦ ਤੋਂ ਜਲਦ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਕਰੋਨਾ ਦੇ ਟੀਕੇ ਦੀ ਦੂਜੀ ਖੁਰਾਕ ਦੇਣ ਵਿੱਚ ਤੇਜ਼ੀ ਲਿਆਉਣ ਵਾਸਤੇ ਗੱਲ ਕੀਤੀ ਹੈ। ਉਥੇ ਹੀ ਬੌਰਿਸ ਦੁਆਰਾ ਇੰਗਲੈਂਡ ਵਿਚ ਕੀਤੀ ਗਈ ਤਾਲਾਬੰਦੀ ਸਬੰਧੀ ਸਾਰੀਆਂ ਪਾਬੰਦੀਆਂ ਜੋ ਕਿ 21 ਜੂਨ ਨੂੰ ਖ਼ਤਮ ਹੋ ਜਾਣੀਆਂ ਸਨ ਉਨ੍ਹਾਂ ਨੂੰ ਚਾਰ ਹਫ਼ਤਿਆਂ ਲਈ ਹੋਰ ਵਧਾ ਕੇ 19 ਜੁਲਾਈ ਤੱਕ ਸੀਮਿਤ ਕਰ ਦਿੱਤਾ ਗਿਆ ਹੈ।

ਕਰੋਨਾ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੇ ਲੋਕਾਂ ਨੂੰ ਉਮੀਦ ਪ੍ਰਗਟਾਈ ਹੈ ਕਿ 19 ਜੁਲਾਈ ਨੂੰ ਤਾਲਾਬੰਦੀ ਦਾ ਆਖਰੀ ਦਿਨ ਹੋਵੇਗਾ ਅਤੇ ਇਸ ਸਬੰਧੀ ਸਾਰੀਆਂ ਪਾਬੰਦੀਆਂ ਦਾ ਅੰਤ ਹੋ ਜਾਵੇਗਾ, ਇਸ ਨੂੰ ਹੋਰ ਅੱਗੇ ਵਧਾਉਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ। ਅੱਗੇ ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਡੈਲਟਾ ਵੈਰੀਏਂਟ ਦੇ ਚੱਲਦੇ ਹੋਏ ਕੋਰੋਨਾ ਦੇ ਮਾਮਲਿਆਂ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਅਤੇ ਵੱਧ ਰਹੀ ਇਨਫੈਕਸ਼ਨ ਵਿਚ ਹਾਲੇ ਵੀ ਵਾਧਾ ਹੋ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।

ਇਸ ਤਾਲਾਬੰਦੀ ਨਾਲ ਜਿਥੇ ਲੋਕ ਆਪਣੇ ਘਰਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਉਮੀਦ ਦਿੰਦੇ ਹੋਏ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਆਖਿਆ ਹੈ ਕਿ 19 ਜੁਲਾਈ ਨੂੰ ਤਾਲਾਬੰਦੀ ਅਤੇ ਉਸ ਦੀਆਂ ਪਾਬੰਦੀਆਂ ਨੂੰ ਹਟਾ ਕੇ ਇੰਗਲੈਂਡ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ। ਉਦੋਂ ਤੱਕ ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਪਾਬੰਦੀਆਂ ਦਾ ਪਾਲਣ ਕਰਨ ਲਈ ਆਖਿਆ ਹੈ।