ਆਈ ਤਾਜਾ ਵੱਡੀ ਖਬਰ
ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਵੱਲੋਂ ਕੀਤੇ ਗਏ ਕੰਮ ਸਭ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਪੰਜਾਬੀਆਂ ਦੇ ਹਰ ਖੇਤਰ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ , ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਵਿਦੇਸ਼ਾਂ ਦੇ ਵਿਚ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਯਾਦਾਂ ਨੂੰ ਦੇਖ ਕੇ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ।ਸਭ ਦੇਸ਼ਾਂ ਦੇ ਵਿਚ ਵਸਦੇ ਪੰਜਾਬੀਆਂ ਵੱਲੋਂ ਆਪਣੇ ਦੇਸ਼ ਦਾ ਨਾਂ ਉੱਚਾ ਕਰਨ ਲਈ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ ਰਹਿੰਦਾ ਹੈ।
ਉੱਥੇ ਹੀ ਹੁਣ ਇੰਗਲੈਂਡ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਭਾਰਤ ਵਿੱਚ ਹੁਣ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਯੂਰਪ ਭਰ ਵਿੱਚ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਹਾਲ ਨੂੰ ਜਾਂਦੀ ਸੜਕ ਦਾ ਨਾਮ ਗੁਰੂ ਨਾਨਕ ਰੋਡ ਰੱਖਿਆ ਜਾਣਾ ਤੈਅ ਹੋ ਗਿਆ।
ਇਸ ਖਬਰ ਨਾਲ ਪੰਜਾਬੀ ਭਾਈਚਾਰਾ ਬਹੁਤ ਹੀ ਜਿਆਦਾ ਮਾਣ ਮਹਿਸੂਸ ਕਰ ਰਿਹਾ ਹੈ। ਸੰਗਤਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਗੁਰਪੁਰਬ ਤਕ ਉਨ੍ਹਾਂ ਦੀ ਇਹ ਰੀਝ ਪੂਰੀ ਹੋ ਜਾਵੇ। ਪਰ ਕਰੋਨਾ ਦੇ ਚਲਦੇ ਹੋਏ ਇਸ ਰੀਝ ਨੂੰ ਪੂਰੇ ਹੋਣ ਵਿੱਚ ਥੋੜਾ ਸਮਾਂ ਜ਼ਰੂਰ ਲੱਗਾ ਹੈ। ਇਸ ਰੋਡ ਦੇ ਨਾਮ ਦੀ ਤਜਵੀਜ਼ ਦਾ ਸੁਝਾਅ ਮੁੱਢ ਈਲਿੰਗ ਕੌਂਸਲ ਦੇ ਸਾਬਕਾ ਮੇਅਰ ਰਜਿੰਦਰ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਕੌਂਸਲਰ ਗੁਰਮੀਤ ਕੌਰ ਵੱਲੋਂ ਦਿੱਤਾ ਗਿਆ ਸੀ।
ਉਨ੍ਹਾਂ ਦੇ ਇਸ ਫੈਸਲੇ ਦੀ ਸਾਰੀ ਸੰਗਤ ਵੱਲੋਂ ਸਾਊਥਾਲ ਦੇ ਸਿਆਸੀ ਆਗੂਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ। ਇਹ ਸਾਰੀ ਜਾਣਕਾਰੀ ਮੌਜੂਦਾ ਕੌਂਸਲਰ ਰਾਜਿੰਦਰ ਮਾਨ , ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਅਤੇ ਕੌਂਸਲਰ ਕਮਲਜੀਤ ਸਿੰਘ ਢੀਂਡਸਾ ਵੱਲੋਂ ਦਿੱਤੀ ਗਈ ਹੈ। ਜਿਨ੍ਹਾਂ ਦੱਸਿਆ ਹੈ ਕਿ ਇੰਲਿੰਗ ਕੌਂਸਲ ਵੱਲੋਂ ਉਨ੍ਹਾਂ ਦੀ ਇਸ ਤਜ਼ਵੀਜ਼ ਤੇ ਮੋਹਰ ਲਗਾ ਕੇ ਹੈਕਲੋਕ ਰੋਡ ਦਾ ਨਾਮ ਗੁਰੂ ਨਾਨਕ ਰੋਡ ਬਦਲਣ ਦੀ ਪ੍ਰਕਿਰਿਆ ਹਰਕਤ ਵਿੱਚ ਆਉਣ ਜਾ ਰਹੀ ਹੈ। ਇਸ ਬਦਲਾਅ ਕੀਤੇ ਜਾ ਰਹੇ ਨਾਮ ਨੂੰ ਲੈ ਕੇ ਪੰਜਾਬੀ ਭਾਈਚਾਰੇ ਦੇ ਕੌਂਸਲਰ ,ਸਹਿਯੋਗੀ ਕੌਂਸਲਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਸਹਿਯੋਗ ਸਦਕਾ, ਸਭ ਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ।
Previous Postਹੁਣੇ ਹੁਣੇ ਅੱਧੀ ਰਾਤ ਨੂੰ ਉਹ ਹੋ ਗਿਆ ਜੋ ਕਿਸੇ ਨੇ ਸੋਚਿਆ ਵੀ ਨਹੀ ਸੀ ਕਿਸਾਨਾਂ ਨੂੰ ਰੋਕਣ ਲਈ
Next Postਕਿਸਾਨ ਅੰਦੋਲਨ ਦੇ ਸਮਰਥਨ ਚ ਹੁਣੇ ਹੁਣੇ ਪੰਜਾਬ ਚ ਕੱਲ ਲਈ ਹੋ ਗਿਆ ਇਹ ਐਲਾਨ