ਇੰਗਲੈਂਡ ਜਾਣ ਵਾਲੇ ਪੰਜਾਬੀਆਂ ਲਈ ਆ ਗਈ ਵੱਡੀ ਖਬਰ ਹੋ ਗਿਆ ਹੁਣ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ 

ਦੋ ਸਾਲ ਪਹਿਲਾਂ ਮਾਰਚ 2020 ਦੇ ਵਿਚ ਜਿੱਥੇ ਕਰੋਨਾ ਦੇ ਅਚਾਨਕ ਵਧ ਗਏ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਦੇਸ਼ ਅੰਦਰ ਤਾਲਾਬੰਦੀ ਕਰ ਦਿੱਤੀ ਗਈ ਸੀ। ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਹਦਾਇਤਾਂ ਲਾਗੂ ਕਰ ਦਿੱਤੀਆਂ ਗਈਆਂ ਸਨ। ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਅਤੇ ਹਵਾਈ ਉਡਾਨਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਉਡਾਣਾਂ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਕੁਝ ਖ਼ਾਸ ਉਡਾਣ ਨੂੰ ਸ਼ੁਰੂ ਕੀਤਾ ਗਿਆ।

ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਅਜੇ ਤੱਕ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਵੱਖ ਵੱਖ ਦੇਸ਼ਾਂ ਦਾ ਸਫ਼ਰ ਕਰਕੇ ਆਪਣੀ ਮੰਜਲ ਤੱਕ ਪਹੁੰਚਣਾ ਪੈ ਰਿਹਾ ਹੈ। ਹੁਣ ਇੰਗਲੈਂਡ ਜਾਣ ਵਾਲੇ ਪੰਜਾਬੀਆਂ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇੰਗਲੈਂਡ ਜਾਣ ਵਾਲੇ ਯਾਤਰੀਆਂ ਦੀਆਂ ਉਡਾਨਾਂ ਉਪਰ ਮਾਰਚ 2020 ਵਿੱਚ ਰੋਕ ਲਗਾ ਦਿਤੀ ਗਈ ਸੀ। ਇਹ ਫੈਸਲਾ ਕਰੋਨਾ ਸਥਿਤੀ ਨੂੰ ਦੇਖਦੇ ਹੋਏ ਲਿਆ ਗਿਆ ਸੀ। ਹੁਣ ਪੰਜਾਬ ਵਿੱਚ ਅੰਮ੍ਰਿਤਸਰ ਦੇ ਸ੍ਰੀ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇੰਗਲੈਂਡ ਜਾਣ ਵਾਲੇ ਪੰਜਾਬੀਆਂ ਲਈ ਇੱਕ ਵੱਡੀ ਰਾਹਤ ਦੀ ਖਬਰ ਦਿੱਤੀ ਗਈ ਹੈ।

ਜਿੱਥੇ ਹੁਣ ਪੰਜਾਬ ਦੇ ਇਸ ਹਵਾਈ ਅੱਡੇ ਤੋਂ ਬਰਮਿੰਘਮ ਅਤੇ ਲੰਡਨ ਜਾਣ ਵਾਲੀਆਂ ਉਡਾਣਾਂ ਫਿਰ ਤੋਂ ਸਿੱਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਇੰਗਲੈਂਡ ਜਾਣ ਵਾਲੇ ਯਾਤਰੀਆਂ ਨੂੰ ਕਤਰ, ਉਜਬੇਕਿਸਤਾਨ ,ਦਿੱਲੀ ਆਦਿ ਦੇ ਰਸਤਿਆਂ ਰਾਹੀਂ ਆਪਣੀ ਮੰਜਲ ਤੱਕ ਜਾਣਾ ਪੈ ਰਿਹਾ।

ਪਰ ਹੁਣ ਕਰੋਨਾ ਮਾਮਲਿਆਂ ਵਿਚ ਕਮੀ ਦੇਖਦਿਆ ਹੋਇਆ ਏਅਰ ਇੰਡੀਆ ਵੱਲੋਂ 27 ਮਾਰਚ ਤੋਂ ਸਿੱਧੀ ਉਡਾਣ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਹਫ਼ਤੇ ਦੇ ਤਿੰਨ ਦਿਨ ਲੰਡਨ ਲਈ ਰਵਾਨਾ ਹੋਵੇਗੀ। ਇਸ ਤਰਾਂ ਹੀ ਬਰਮਿੰਘਮ ਲਈ ਵੀ ਉਡਾਨ ਹਫਤੇ ਵਿਚ ਦੋ ਦਿਨ ਸਿੱਧੀ ਚਲੀ ਜਾਵੇਗੀ। ਜਿਸ ਨਾਲ ਮੁੜ ਤੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਉੱਪਰ ਰੌਣਕਾਂ ਪਰਤ ਆਉਣਗੀਆਂ। ਇਨ੍ਹਾਂ ਉਡਾਨਾਂ ਦੇ ਨਾਲ ਹੀ ਇੰਗਲੈਂਡ ਤੋਂ ਪੰਜਾਬ ਅਤੇ ਪੰਜਾਬ ਤੋਂ ਇੰਗਲੈਂਡ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਸਫ਼ਰ ਅਸਾਨ ਬਣ ਜਾਵੇਗਾ।