ਇਹ ਲੋਕ ਸਾਵਧਾਨ : 6 ਅਗਸਤ ਰਾਤ 10 ਵੱਜ ਕੇ 45 ਮਿੰਟ ਤੋਂ 7 ਅਗਸਤ ਨੂੰ 1.15 ਮਿੰਟ ਤੱਕ ਲਈ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਜਿੱਥੇ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਬੈਂਕਾਂ ਦੀ ਜ਼ਰੂਰਤ ਪੈਂਦੀ ਹੈ ਉਥੇ ਹੀ ਬੈਂਕਾਂ ਵੱਲੋਂ ਵੀ ਆਪਣੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਬੇਹਤਰ ਬਣਾਉਣ ਅਤੇ ਉਨ੍ਹਾਂ ਨੂੰ ਕਈ ਤਰਾਂ ਦੀਆਂ ਸੁਵਿਧਾਵਾਂ ਦਿੱਤੇ ਜਾਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਜਿਸ ਨਾਲ ਗਾਹਕ ਨੂੰ ਬੈਂਕ ਨਾਲ ਜੋੜੀ ਰੱਖਿਆ ਜਾ ਸਕੇ ਅਤੇ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਹੱਲ ਕੀਤਾ ਜਾ ਸਕੇ। ਗਾਹਕਾਂ ਵੱਲੋਂ ਵੀ ਆਪਣੇ ਪੈਸੇ ਨੂੰ ਬੈਂਕਾਂ ਵਿੱਚ ਰੱਖ ਕੇ ਸੁਰੱਖਿਅਤ ਰੱਖਿਆ ਜਾਂਦਾ ਹੈ ਤਾਂ ਜੋ ਮੁਸ਼ਕਿਲ ਦੇ ਦੌਰ ਵਿੱਚ ਬੈਂਕਾਂ ਵਿੱਚ ਪਏ ਇਸ ਪੈਸੇ ਦਾ ਇਸਤੇਮਾਲ ਕੀਤਾ ਜਾ ਸਕੇ।

ਹੁਣ 6 ਅਗਸਤ ਦੇ ਦਿਨ ਰਾਤ 10 ਵੱਜ ਕੇ 45 ਮਿੰਟ ਅਤੇ 7 ਅਗਸਤ ਨੂੰ 1:15 ਮਿੰਟ ਤੱਕ ਲਈ ਇਹ ਐਲਾਨ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਡਿਜੀਟਲ ਸੇਵਾਵਾਂ ਵਿੱਚ ਕੁਝ ਸੁਧਾਰ ਕੀਤੇ ਜਾਣ ਵਾਸਤੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾ ਕੁਝ ਸਮੇਂ ਲਈ ਬੰਦ ਕੀਤੀਆਂ ਜਾਣਗੀਆਂ। ਜਿਸ ਬਾਰੇ ਐਸ ਬੀ ਆਈ ਵੱਲੋਂ ਆਪਣੇ ਗਾਹਕਾਂ ਨੂੰ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ ਹੈ।

ਜਿਸ ਵਿਚ ਕਿਹਾ ਗਿਆ ਹੈ ਕਿ ਅਸੀਂ ਆਪਣੇ ਸਨਮਾਨਿਤ ਗਾਹਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਨਾਲ ਬਣੇ ਰਹਿਣ ਕਿਉਂਕਿ ਅਸੀਂ ਇਕ ਬਿਹਤਰ ਬੈਂਕਿੰਗ ਅਨੁਭਵ ਪਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਟਵੀਟ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਐਸ ਬੀ ਆਈ ਨੇ ਦੱਸਿਆ ਹੈ ਕਿ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ 6 ਅਗਸਤ ਦੇ ਦਿਨ ਰਾਤ 10 ਵੱਜ ਕੇ 45 ਮਿੰਟ ਤੋਂ 7 ਅਗਸਤ ਨੂੰ 1:15 ਮਿੰਟ ਰੋਕ ਲਗਾਈ ਜਾ ਰਹੀ ਹੈ।

ਨਾਲ ਹੀ ਦੇਸ਼ ਦੇ ਮੁਖੀ ਬੈਂਕ ਨੇ ਆਪਣੇ ਭਵਿੱਖ ਵਿੱਚ ਲਿਖਿਆ ਹੈ ਕੇ ਤੁਹਾਨੂੰ ਹੋਈ ਅਸੁਵਿਧਾ ਦਾ ਸਾਨੂੰ ਖੇਦ ਹੈ। ਇਸ ਮਿਆਦ ਦੇ ਵਿਚ ਇੰਟਰਨੇਟ ਬੈਂਕਿੰਗ, ਯੋਨੋ ਬਿਜਨੈਸ ਦੀਆਂ ਸੇਵਾਵਾਂ, ਯੋਨੋ ਲਾਈਟ, ਯੋਨੋ ਦੀਆਂ ਸੇਵਾਵਾਂ ਬੰਦ ਰਹਿਣਗੀਆਂ। ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਹੀ ਐਸ ਬੀ ਆਈ ਬੈਂਕ ਵੱਲੋਂ ਪਹਿਲਾਂ ਹੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ।