ਆਈ ਤਾਜਾ ਵੱਡੀ ਖਬਰ
ਇਸ ਔਰਤ ਦੀ ਬਹਾਦਰੀ ਨੇ ਸਾਰਿਆ ਨੂੰ ਕੀਤਾ ਹੈਰਾਨ। ਔਰਤ ਬਿਨ੍ਹਾਂ ਕਿਸੇ ਡਰ ਤੋ ਭਿੜ ਗਈ ਚੀਤੇ ਨਾਲ, ਮੌਤ ਦੇ ਮੂੰਹ ਚੋਂ ਕੱਢਿਆ ਆਪਣਾ ਪਤੀ। ਹਰ ਪਾਸੇ ਹੋ ਰਹੀ ਹੈ ਚਰਚਾ। ਇਹ ਮਾਮਲਾ ਪੱਛਮੀ ਬੰਗਾਲ ਤੋ ਸਾਹਮਣੇ ਆ ਰਿਹਾ ਹੈ ਜਿਥੇ ਸੁੰਦਰਬਨ ਇਲਾਕੇ ‘ਚ ਚੀਤੇ ਅਕਸਰ ਪਿੰਡ ਵਾਲਿਆਂ ‘ਤੇ ਹਮਲਾ ਕਰਦੇ ਰਹਿੰਦੇ ਹਨ। ਇਥੇ ਚੀਤਿਆਂ ਦੇ ਹਮਲੇ ਕਾਰਨ ਕਈ ਲੋਕ ਆਪਣੀਆ ਕੀਮਤੀ ਜਾਨਾਂ ਵੀ ਗਵਾ ਚੁੱਕੇ ਹਨ। ਪਰ ਹੁਣ ਸੁੰਦਰਬਨ ਦੇ ਸਤਿਆਦਾਸਪੁਰ ਦੀ ਰਹਿਣ ਵਾਲੀ ਇਕ ਔਰਤ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਦਰਅਸਲ ਨਮਿਤਾ ਨਾਂਅ ਦੀ ਇਕ ਔਰਤ ਜਿਸ ਦੀ ਉਮਟ 45 ਸਾਲਾ ਦੀ ਹੈ ਉਸ ਨੇ ਆਪਣੇ ਪਤੀ ਨੂੰ ਬਚਾਉਣ ਲਈ ਚੀਤੇ ਦੀ ਗਰਦਨ ‘ਤੇ ਛਾਲ ਮਾਰ ਦਿੱਤੀ। ਐਨਾ ਹੀ ਬਸ ਨਹੀ ਸਗੋ ਚੀਤੇ ਨੂੰ ਡੰਡੇ ਨਾਲ ਇੰਨਾ ਜਿਆਦਾ ਕੁੱਟਿਆ ਕਿ ਉਹ ਉਸ ਦੇ ਪਤੀ ਨੂੰ ਛੱਡ ਕੇ ਭੱਜ ਗਿਆ।
ਜਾਣਕਾਰੀ ਮੁਤਾਬਿਕ ਨਮਿਤਾ ਨੂੰ ਜਦੋ ਪਤਾ ਲੱਗਿਆਕਿ ਉਸ ਦੇ ਪਤੀ ਨੂੰ ਸੁੰਦਰਬਨ ਦਾ ਰਾਇਲ ਬੰਗਾਲ ਟਾਈਗਰ ਉਸ ਦੀਆਂ ਅੱਖਾਂ ਸਾਹਮਣੇ ਖਿੱਚ ਕੇ ਲੈ ਜਾ ਰਿਹਾ ਸੀ। ਤਾਂ ਨਮਿਤਾ ਨੇ ਇਕ ਪਲ ਦੀ ਵੀ ਦੇਰੀ ਨਹੀ ਕੀਤੀ। ਸਗੋ ਉਸ ਨੇ ਆਪਣੇ ਹੱਥ ਵਿੱਚ ਸੋਟੀ ਲੈ ਕੇ ਉਸ ਸ਼ੇਰ ਨਾਲ ਭਿੜ ਗਈ। ਇਸ ਤੋ ਇਲਾਵਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਮਿਤਾ ਨੇ ਉਸ ਸੋਟੀ ਨਾਲ ਹੀ ਚੀਤੇ ‘ਤੇ ਛਾਲ ਮਾਰ ਕੇ ਹਮਲਾ ਕਰ ਦਿੱਤਾ। ਹਰ ਕੋਈ ਹੈਰਾਨ ਸੀ ਕਿ ਇੱਕ ਪਾਸੇ ਤਾਂ ਇੱਕ 170-180 ਕਿਲੋ ਦਾ ਚੀਤਾ ਸੀ ਅਤੇ ਦੂਜੇ ਪਾਸੇ ਇੱਕ ਪਤਲੀ, ਕਮਜੋਰ ਅਤੇ ਫਟੀ ਸਾੜ੍ਹੀ ਪਹਿਨੀ ਹੋਈ ਮਜਬੂਰ ਔਰਤ ਸੀ। ਕੁਝ ਲੋਕ ਤਾਂ ਇਥੋ ਤੱਕ ਕਹਿ ਰਹੇ ਸੀ ਕਿ ਨਮਿਤਾ ਨੇ ਜਿਵੇਂ ‘ਦੇਵੀ ਦੁਰਗਾ’ ਦਾ ਰੂਪ ਧਾਰਨ ਕਰ ਲਿਆ ਹੋਵੇ।
ਜਦੋ ਚੀਤਾ ਉਸ ਦੇ ਪਤੀ ਨੂੰ ਪੰਜਾ ਮਾਰ ਕੇ ਦੂਰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਨਮਿਤਾ ਸੋਟੀ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ ਕਰ ਰਹੀ ਸੀ। ਨਮਿਤਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਚੀਤੇ ਨੂੰ ਸੋਟੀਆਂ ਮਾਰਦੀ ਰਹੀ। ਜਦੋ ਚੀਤਾ ਜ਼ਖਮੀ ਹੋ ਕੇ ਤੜਫ ਗਿਆ ਤਾਂ ਉਦ ਨੇ ਉਸ ਦੇ ਪਤੀ ਨੂੰ ਛੱਡ ਕੇ ਦਿੱਤਾ ਅਤੇ ਖੁਦ ਜੰਗਲ ਵੱਲ ਭੱਜ ਗਿਆ। ਇਸ ਤਰ੍ਹਾਂ ਨਮਿਤਾ ਨੇ ਆਪਣੇ ਮਛੁਆਰੇ ਪਤੀ ਨੂੰ ਟਾਈਗਰ ਦੇ ਮੂੰਹੋਂ ਵਿਚੋ ਬਾਹਰ ਕੱਢਿਆ। ਇਸ ਮੌਕੇ ਉਤੇ ਗ੍ਰਾਮ ਪੰਚਾਇਤ ਦੇ ਸੱਤਿਆਦਾਸਪਰ ਦੇ ਰਹਿਣ ਵਾਲੇ ਨਿਵਾਸੀ ਦਿਲੂ ਮੱਲਿਕ ਦੀ ਪਤਨੀ ਨਮਿਤਾ ਇਕ ਅਸਲੀ ਹੀਰੋਇਨ ਬਣ ਗਈ।
ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇ ਵਾਪਰਿਆ ਜਦੋ ਦਿਲੂ ਬਿਜੁਆਰਾ ਜੰਗਲ ‘ਚ ਕੇਕੜੇ ਫੜਨ ਗਿਆ ਸੀ। ਪਰ ਉਥੇ ਉਸ ਉਤੇ ਰਾਇਲ ਬੰਗਾਲ ਟਾਈਗਰ ਨੇ ਅਚਾਨਕ ਹਮਲਾ ਕਰ ਦਿੱਤਾ। ਪਤਨੀ ਨਮਿਤਾ ਉਸ ਸਮੇ ਕਿਸ਼ਤੀ ‘ਤੇ ਸਵਾਰ ਸੀ। ਜੋ ਉਸ ਦੇ ਪਿੱਛੇ ਡੰਡਾ ਲੈ ਕੇ ਖੜ੍ਹੀ ਸੀ। ਉਸ ਨੇ ਉਸੀ ਡੰਡੇ ਨਾਲ ਚੀਤੇ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਜ਼ਖਮੀ ਵਿਆਕਤੀ ਨੂੰ ਕਿਸ਼ਤੀ ਰਾਹੀਂ ਹਸਪਤਾਲ ਲਿਜਾਇਆ ਗਿਆ।
Previous Postਪੰਜਾਬ : ਸੁੱਤੇ ਪਏ ਪਤੀ ਪਤਨੀ ਨਾਲ ਵਾਪਰੀ ਅਣਹੋਣੀ , ਸੱਪ ਦੇ ਡੱਸਣ ਕਾਰਨ ਹੋਈ ਮੌਤ
Next Postਕਿਸਾਨ ਦੀ ਕਾਲੀ ਮਿਰਚ ਨੇ ਚਮਕਾ ਦਿੱਤੀ ਕਿਸਮਤ , ਖਰੀਦ ਰਿਹਾ 7 ਕਰੋੜ ਦਾ ਹੈਲੀਕਾਪਟਰ