ਇਹ ਪਿੰਡ ਧਰਤੀ ਤੋਂ 3000 ਫੁੱਟ ਪਾਤਾਲ ਲੋਕ ਚ ਵਸਿਆ ਹੈ, ਕੁਲ ਅਬਾਦੀ ਹੈ ਸਿਰਫ ਏਨੀ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਸ ਬਾਰੇ ਲੱਗਦਾ ਹੈ ਕਿ ਇਨਸਾਨ ਵੱਲੋਂ ਉਸ ਦੀ ਕਲਪਨਾ ਹੀ ਕੀਤੀ ਜਾਂਦੀ ਹੈ। ਪਰ ਅਜਿਹੀਆਂ ਗੱਲਾਂ ਦੀ ਸਚਾਈ ਸਾਹਮਣੇ ਆਉਣ ਤੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ। ਜਿੱਥੇ ਦੇਸ਼ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਰਹੱਸ ਹਨ ਜਿਨ੍ਹਾਂ ਤੋਂ ਪਰਦਾ ਉਠਦਾ ਹੈ, ਤਾਂ ਲੋਕਾਂ ਨੂੰ ਉਸ ਸੱਚ ਦਾ ਪਤਾ ਲੱਗਦਾ ਹੈ। ਕਿੱਸੇ ਕਹਾਣੀਆਂ ਵਿੱਚ ਸੁਣਨ ਵਾਲਾ ਜ਼ਮੀਨ, ਪਾਤਾਲ ਅਤੇ ਸਵਰਗ ਦੀਆਂ ਗੱਲਾਂ ਸੱਚ ਹੋਣ ਤੇ ਬੇਹੱਦ ਹੈਰਾਨੀ ਹੁੰਦੀ ਹੈ। ਹੁਣ ਇਹ ਪਿੰਡ ਧਰਤੀ ਤੋਂ 3000 ਫੁੱਟ ਪਾਤਾਲ ਲੋਕ ਵਿੱਚ ਵਸਿਆ ਹੋਇਆ ਹੈ ਜਿਸ ਦੀ ਕੁੱਲ ਆਬਾਦੀ ਏਨੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪਿੰਡ ਜ਼ਮੀਨ ਤੋਂ ਹਜ਼ਾਰਾਂ ਫੁੱਟ ਹੇਠਾਂ ਪਤਾਲ ਵਿਚ ਵਸਿਆ ਹੋਇਆ ਹੈ। ਅਕਸਰ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਪਿੰਡ ਦੀ ਇੰਟਰਨੈਟ ਉੱਪਰ ਸਰਚ ਵੀ ਕੀਤੀ ਜਾਂਦੀ ਹੈ। ਦੱਸ ਦਈਏ ਕਿ ਇਹ ਪਿੰਡ ਅਮਰੀਕਾ ਦੇ ਗ੍ਰੈਂਡ ਕੈਨਿਅਨ ਦੇ ਹਵਾਸੂ ਕੈਨਿਅਨ ਦੇ ਵਿੱਚ ਸਥਿਤ ਹੈ। ਜੋ ਕਿ ਇੱਕ ਡੂੰਘੀ ਖੱਡ ਦੇ ਵਿੱਚ ਵਸਿਆ ਹੋਇਆ ਹੈ। ਇਸ ਪਿੰਡ ਵਿੱਚ ਜਿੱਥੇ ਰਹਿਣ ਵਾਲੇ ਲੋਕਾਂ ਦੀ ਕੁੱਲ ਅਬਾਦੀ 208 ਹੈ ਉਥੇ ਹੀ ਆਧੁਨਿਕ ਯੁੱਗ ਦੇ ਵਿੱਚ ਵੀ ਇਹ ਪਿੰਡ ਅਜੇ ਬਾਕੀ ਦੇਸ਼ ਨਾਲੋਂ ਕੱਟਿਆ ਹੋਇਆ ਹੈ।

ਦੱਸ ਦੇਈਏ ਕਿ ਇਸ ਜਗ੍ਹਾ ਹਰ ਸਾਲ ਐਡਵੈਚਰ ਦੇ ਸ਼ੌਕੀਨ ਲੋਕ ਘੁੰਮਣ ਲਈ ਆਉਂਦੇ ਹਨ। ਅਤੇ ਇਸ ਪਿੰਡ ਤੱਕ ਪਹੁੰਚਣ ਲਈ ਵਧੇਰੇ ਕਰਕੇ ਲੋਕਾਂ ਨੂੰ ਸਹੀ ਰਸਤਾ ਤੈਅ ਕਰਨਾ ਪੈਂਦਾ ਹੈ ਅਤੇ ਕੁਝ ਲੋਕਾਂ ਵੱਲੋਂ ਖੱਚਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਪਿੰਡ ਦੇ ਨਜ਼ਦੀਕੀ ਹਵਾਈ ਜਹਾਜ਼ ਨਾਲ ਹਾਈਵੇ ਨੂੰ ਜੋੜਿਆ ਗਿਆ ਹੈ ਅਤੇ ਕੁਝ ਲੋਕਾ ਵੱਲੋ ਇਥੇ ਪੁੱਜਣ ਵਾਸਤੇ ਹਵਾਈ ਸਫ਼ਰ ਵੀ ਕੀਤਾ ਜਾਂਦਾ ਹੈ।

ਇਸ ਪਿੰਡ ਦੇ ਵਿੱਚ ਲੋਕਾਂ ਵੱਲੋਂ ਚਿੱਠੀਆਂ ਨੂੰ ਲਿਆਉਣ-ਲਿਜਾਣ ਦਾ ਕੰਮ ਵੀ ਅਜੇ ਖੱਚਰਾਂ ਰਾਹੀਂ ਕੀਤਾ ਜਾ ਰਿਹਾ ਹੈ। ਸਾਢੇ 5 ਲੱਖ ਲੋਕ ਹਰ ਸਾਲ ਏਥੇ ਐਰੀਜੋਨਾ ਦੇਖਣ ਲਈ ਆਉਂਦੇ ਹਨ। ਦੁਨੀਆਂ ਦੇ ਵਿੱਚ ਇਹ ਪਤਾਲ ਲੋਕ ਵਿੱਚ ਵਸਿਆ ਹੋਇਆ ਇਕ ਅਨੋਖਾ ਪਿੰਡ ਹੈ। ਜਿਸ ਦੇ ਲੋਕਾਂ ਨੂੰ ਅਮਰੀਕਾ ਦੇ ਮੂਲ ਵਾਸੀ ਰੈੱਡ ਇੰਡੀਅਨਸ ਆਖਿਆ ਜਾਂਦਾ ਹੈ।