ਇਹ ਕੁੜੀ ਹੈ ਅਜੀਬ ਬਿਮਾਰੀ ਨਾਲ ਪੀੜਤ, ਖੜੀ ਰਹਿ ਕੇ ਕਰਦੀ ਸਾਰੇ ਕੰਮ, 30 ਸਾਲ ਤੋਂ ਬੈਠ ਨਹੀਂ ਸਕੀ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਵਿੱਚ ਜਿੱਥੇ ਬਹੁਤ ਸਾਰੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਪਾਏ ਜਾਂਦੇ ਹਨ ਉਥੇ ਹੀ ਦੁਨੀਆ ਦੇ ਕੋਨੇ-ਕੋਨੇ ਵਿੱਚ ਅਜਿਹੀਆਂ ਦੁਰਲਭ ਕਿਸਮ ਦੀਆਂ ਬਿਮਾਰੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਲੋਕਾਂ ਦਾ ਰੋਜ਼ ਦਾ ਜੀਵਨ ਸ਼ੈਲੀ ਦਾ ਢੰਗ ਅੱਜ ਲੋਕਾਂ ਨੂੰ ਇਸ ਕਦਰ ਬੀਮਾਰ ਕਰ ਰਿਹਾ ਹੈ ਜਿਸ ਦੇ ਚਲਦਿਆਂ ਹੋਇਆਂ ਉਹ ਕਈ ਗੰਭੀਰ ਸਮੱਸਿਆਵਾਂ ਤੋਂ ਪੀੜਤ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਇਲਾਜ ਲਈ ਭਾਰੀ ਰਕਮ ਖ਼ਰਚ ਕਰਨੀ ਪੈ ਜਾਂਦੀ ਹੈ।

ਅੱਜ ਦੇ ਮਹਿੰਗਾਈ ਦੇ ਸਮੇਂ ਵਿਚ ਜਿਥੇ ਲੋਕਾਂ ਦੀਆਂ ਬੀਮਾਰੀਆਂ ਦਾ ਇਲਾਜ ਕਰਨਾ ਮੁਸ਼ਕਲ ਹੋ ਗਿਆ ਹੈ ਉਥੇ ਹੀ ਗੰਭੀਰ ਸਮੱਸਿਆਵਾਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਲੈ ਕੇ ਹੋਰ ਵੀ ਕਈ ਸਮੱਸਿਆਵਾਂ ਪੈਦਾ ਕਰ ਦਿੰਦੀਆਂ ਹਨ ਹੁਣ ਇਥੇ ਇੱਕ ਕੁੜੀ ਅਜੀਬ ਬਿਮਾਰੀ ਨਾਲ ਪੀੜਤ ਹੈ ਜੋ ਖੜੀ ਰਹਿ ਕੇ ਕੰਮ ਕਰਦੀ ਹੈ ਅਤੇ 30 ਸਾਲ ਤੋਂ ਬੈਠ ਨਹੀਂ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੋਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ 32 ਸਾਲਾ ਦੀ ਇਕ ਲੜਕੀ ਅਜਿਹੀ ਬਿਮਾਰੀ ਤੋਂ ਪੀੜਤ ਹੈ, ਅਤੇ ਉਸ ਦੀ ਰੀੜ੍ਹ ਦੀ ਹੱਡੀ ਦੀਆਂ ਮਾਸ-ਪੇਸ਼ੀਆਂ ਏਨਾ ਜ਼ਿਆਦਾ ਕਮਜ਼ੋਰ ਹੋ ਚੁੱਕੀਆਂ ਹਨ ਕਿ ਉਹ ਬਿਲਕੁਲ ਵੀ ਬੈਠਣ ਦੇ ਯੋਗ ਨਹੀਂ ਹੈ ਅਤੇ ਇਸ ਸਮੇਂ ਉਹ ਤੁਰਨ ਲਈ ਵੀ ਕਿਸੇ ਦਾ ਸਹਾਰਾ ਲੈ ਰਹੀ ਹੈ।

ਉਥੇ ਹੀ 32 ਸਾਲਾਂ ਦੀ ਜੋਆਨਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੂੰ ਯਾਦ ਨਹੀਂ ਕਿ ਜਿੰਦਗੀ ਵਿੱਚ ਉਹ ਕਦੀ ਛੋਟੇ ਹੁੰਦੇ ਹੋਏ ਵੀ ਬੈਠੀ ਹੋਵੇਗੀ। ਦੀ ਉਮਰ ਤੱਕ ਉਹ ਬਿਲਕੁਲ ਠੀਕ ਸੀ ਅਤੇ ਆਪਣੇ ਸਾਰੇ ਕੰਮ ਆਪ ਕਰ ਸਕਦੇ ਸੀ ਜਿੱਥੇ ਉਹ ਆਪਣੇ ਬੁਆਏਫ੍ਰੈਂਡ ਨਾਲ ਇੰਗਲੈਂਡ ਘੁਮਣ ਵਾਸਤੇ 2011 ਵਿੱਚ ਗਈ ਸੀ। ਜਿੱਥੇ 15 ਘੰਟੇ ਖੜ੍ਹੀ ਹੋ ਕੇ ਵੀ ਕੰਮ ਕੀਤਾ ਜਾਂਦਾ ਸੀ।

ਜਿੱਥੇ ਉਸ ਵੱਲੋਂ 19 ਸਾਲ ਦੀ ਉਮਰ ਵਿੱਚ ਮਾਂ ਬਣਨ ਦਾ ਸੁਪਨਾ ਵੇਖਿਆ ਗਿਆ ਸੀ ਉੱਥੇ ਹੀ ਉਸ ਦਾ ਸੁਪਨਾ ਸਾਕਾਰ ਨਹੀਂ ਹੋ ਰਿਹਾ ਹੈ। ਉਸ ਵਲੋ ਆਪਣੀ ਜ਼ਿੰਦਗੀ ਨੂੰ ਬੇਹਤਰੀਨ ਕਰਨ ਵਾਸਤੇ ਗੋ ਫੰਡ ਮੀ ਦੇ ਜ਼ਰੀਏ ਪੈਸਾ ਇਕੱਤਰ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਵੱਲੋਂ ਆਪ੍ਰੇਸ਼ਨ ਕਰਵਾਇਆ ਜਾ ਸਕੇ।