ਇਹ ਔਰਤ ਬਿਨਾਂ ਕੁਝ ਖਾਤੇ ਪੀਤੇ 16 ਸਾਲ ਤੋਂ ਜਿਊਂ ਰਹੀ ਜਿੰਦਗੀ , ਅਜੀਬੋ ਗਰੀਬ ਕਾਰਨ ਸੁਣ ਹਰੇਕ ਹੁੰਦਾ ਹੈਰਾਨ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਨੂੰ ਇਸ ਧਰਤੀ ਤੇ ਜੀਵਤ ਰਹਿਣ ਵਾਸਤੇ ਕਈ ਪ੍ਰਕਾਰ ਦੀਆਂ ਜਰੂਰੀ ਚੀਜ਼ਾਂ ਖਾਣੀਆਂ ਪੈਂਦੀਆਂ ਹਨ, ਤਾਂ ਜੋ ਉਸਦਾ ਸਰੀਰ ਤੰਦਰੁਸਤ ਰਹੇ ਤੇ ਉਹ ਬਿਮਾਰੀਆਂ ਨਾਲ ਲੜ ਸਕੇ l ਅਜਿਹੀਆਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਹਨ ਜੋ ਮਨੁੱਖ ਦੇ ਸਰੀਰ ਨੂੰ ਤਾਕਤ ਦਿੰਦੀਆਂ ਹਨ ਤੇ ਮਨੁੱਖੀ ਸਰੀਰ ਤੰਦਰੁਸਤ ਰੱਖਦਾ ਹੈ। ਭੋਜਨ ਤੋਂ ਬਿਨਾਂ ਕੋਈ ਵੀ ਮਨੁੱਖ ਇਸ ਧਰਤੀ ਤੇ ਜੀਵਤ ਨਹੀਂ ਰਹਿ ਸਕਦਾ, ਹਰੇਕ ਮਨੁੱਖ ਆਪਣੇ ਪੇਟ ਨੂੰ ਭਰਨ ਦੇ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਾਂਗੇ ਜਿਸ ਨੇ ਪਿਛਲੇ 16 ਸਾਲਾਂ ਤੋਂ ਕੁਝ ਵੀ ਖਾਧਾ ਪੀਤਾ ਨਹੀਂ ਫਿਰ ਵੀ ਉਹ ਜ਼ਿੰਦਗੀ ਜੀ ਰਹੀ ਹੈ। ਇਸ ਔਰਤ ਦੇ ਨਾ ਖਾਨ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ l ਦਰਅਸਲ ਇੱਕ ਅਫਰੀਕੀ ਔਰਤ ਨੇ ਬਹੁਤ ਹੀ ਅਜੀਬ ਦਾਅਵਾ ਕੀਤਾ ਹੈ।

ਉਸ ਦਾ ਕਹਿਣਾ ਹੈ ਕਿ ਉਹ 16 ਸਾਲਾਂ ਤੋਂ ਬਿਨਾਂ ਖਾਧੇ-ਪੀਤੇ ਜਿਊਂਦੀ ਹੈ। ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਇਥਿਓਪੀਆ ਦੀ ਰਹਿਣ ਵਾਲੀ ਮੁਲੁਵਰਕ ਅੰਬਾਵ ਨਾਲ ਹਾਲ ਹੀ ਵਿਚ ਇੱਕ ਯੂਟਿਊਬਰ ਅਤੇ ਟ੍ਰੈਵਲਰ ਡਰੂ ਬਿੰਸਕੀ ਨੇ ਮੁਲਾਕਾਤ ਕੀਤੀ ਅਤੇ ਉਸਨੂੰ ਇੱਕ ਹੀ ਆਮ ਜਿਹਾ ਸਵਾਲ ਪੁੱਛਿਆ, ਕੀ ਇਹ ਸੱਚ ਹੈ? ਦਰਅਸਲ, ਮੂਲੂਵਰਕ ਨਾਲ ਜੁੜੀ ਇੱਕ ਹੈਰਾਨੀਜਨਕ ਗੱਲ ਆਲੇ-ਦੁਆਲੇ ਦੇ ਖੇਤਰਾਂ ਚ ਬਹੁਤ ਪ੍ਰਚਲਿਤ ਹੈ। ਉਹ ਇਹ ਕਿ ਔਰਤ ਪਿਛਲੇ 16 ਸਾਲਾਂ ਤੋਂ ਬਿਨਾਂ ਖਾਣ-ਪੀਣ ਦੇ ਜਿਉਂਦੀ ਹੈ। ਉਹ ਇਸ ਸਮੇਂ 26 ਸਾਲਾਂ ਦੀ ਹੈ ਅਤੇ ਆਖਰੀ ਚੀਜ਼ ਜੋ ਉਸਨੇ ਖਾਧੀ ਉਹ ਦਾਲ ਦਾ ਬਣਿਆ ਸਟੂ ਸੀ।

ਉਸ ਨੇ ਕਿਹਾ ਕਿ ਉਹ ਬਾਥਰੂਮ ਦੀ ਵਰਤੋਂ ਨਹੀਂ ਕਰਦੀ, ਸਿਰਫ ਉਸ ਦੀ ਧੀ ਤੇ ਭੈਣ ਹੀ ਕਰਦੇ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਬਾਗਬਾਨੀ ਵਿੱਚ ਬਿਤਾਉਂਦੀ ਹੈ। ਔਰਤ ਨੇ ਕਿਹਾ ਕਿ ਉਹ ਆਪਣੀ ਧੀ ਲਈ ਖਾਣਾ ਬਣਾਉਂਦੀ ਹੈ, ਪਰ ਉਸ ਨੂੰ ਖੁਦ ਖਾਣ ਦੀ ਇੱਛਾ ਨਹੀਂ ਹੁੰਦੀ। ਉਥੇ ਹੀ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤੇ ਇਹ ਤਿੰਨ ਸਾਲ ਤੱਕ ਚੱਲੀ, ਪਰ ਹਰ ਵਾਰ ਉਹ ਪੂਰੀ ਤਰ੍ਹਾਂ ਤੰਦਰੁਸਤ ਪਾਈ ਗਈ। ਡਾਕਟਰਾਂ ਨੇ ਦੇਖਿਆ ਕਿ ਉਸ ਦੀਆਂ ਅੰਤੜੀਆਂ ਵਿਚ ਭੋਜਨ ਜਾਂ ਪਾਣੀ ਦਾ ਕੋਈ ਅੰਸ਼ ਨਹੀਂ ਸੀ। ਇਸ ਕਾਰਨ ਉਸ ਨੂੰ ਟਾਇਲਟ ਜਾਂ ਪਿਸ਼ਾਬ ਕਰਨ ਦੀ ਵੀ ਲੋੜ ਨਹੀਂ ਪੈਂਦੀ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਔਰਤ ਦੀ ਨਿਖੇਦੀ ਕਰਦੇ ਪਏ ਹਨ, ਕਈ ਲੋਕ ਤਾਂ ਇਹ ਗੱਲ ਆਖਦੇ ਪਏ ਹਨ ਕਿ ਇਸ ਔਰਤ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਹੁਣ ਇਸ ਔਰਤ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਸੀਂ ਮੇਰੇ ਘਰ ਵਿੱਚ ਆ ਕੇ ਮੇਰੇ ਨਾਲ ਰਹਿ ਕੇ ਦੇਖ ਲਵੋ l