ਇਹਨਾਂ ਨੂੰ ਮਿਲਣ ਜਾ ਰਹੇ ਸਰਕਾਰ ਵਲੋਂ iPhone 13 ਗਿਫਟ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਦੇਸ਼ ਦੇ ਪੰਜ ਸੂਬਿਆਂ ਵਿੱਚ ਚੋਣਾਂ ਦੇ ਚੱਲ ਰਹੇ ਦੌਰ ਵਿਚਕਾਰ ਜਿੱਥੇ ਸਿਆਸਤ ਕਾਫੀ ਭਖੀ ਹੋਈ ਦਿਖਾਈ ਦੇ ਰਹੀ ਹੈ । ਬੇਸ਼ੱਕ ਇਨ੍ਹਾਂ ਚੋਣਾਂ ਦੇ ਨਤੀਜੇ ਹੁਣ ਦੱਸ ਮਾਰਚ ਨੂੰ ਐਲਾਨੇ ਜਾਣੇ ਹਨ ਜਿਸ ਤੇ ਪੂਰੇ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਆਖ਼ਰ ਕਿਹੜੀ ਪਾਰਟੀ ਵੱਧ ਤੋਂ ਵੱਧ ਸੀਟਾਂ ਹਾਸਲ ਕਰਕੇ ਆਪਣੀ ਸਰਕਾਰ ਇਨ੍ਹਾਂ ਸੂਬਿਆਂ ਦੇ ਵਿੱਚ ਬਣਾਉਂਦੀ ਹੈ । ਹਰ ਕਿਸੇ ਦੇ ਵੱਲੋਂ ਹੁਣ ਬੇਸਬਰੀ ਦੇ ਨਾਲ ਇਨ੍ਹਾਂ ਚੋਣ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । ਫਿਲਹਾਲ ਇਨ੍ਹਾਂ ਚੋਣਾਂ ਦੇ ਨਤੀਜੇ ਦੱਸ ਮਾਰਚ ਨੂੰ ਐਲਾਨੇ ਜਾਣੇ ਹਨ ਪਰ ਦੂਜੇ ਪਾਸੇ ਹੁਣ ਇੱਕ ਸੂਬੇ ਦੇ ਵਿੱਚ ਆਈਫ਼ੋਨ 13 ਵੰਡਣ ਦੀ ਗੱਲ ਤੇਜ਼ੀ ਨਾਲ ਛਿੜੀ ਹੋਈ ਹੈ । ਦਰਅਸਲ ਹੁਣ ਰਾਜਸਥਾਨ ਸਰਕਾਰ ਨੇ ਆਪਣੇ ਬਜਟ ਪੇਸ਼ ਕਰਨ ਤੋਂ ਬਾਅਦ ਦੋ ਸੌ ਦੇ ਕਰੀਬ ਵਿਧਾਇਕਾਂ ਨੂੰ ਆਈਫੋਨ ਤੇਰਾਂ ਗਿਫਟ ਕੀਤੇ ਹਨ ।

ਜਿਸ ਦੇ ਚੱਲਦੇ ਇਕ ਆਈਫੋਨ ਦੀ ਕੀਮਤ ਇੱਕ ਲੱਖ ਵੀਹ ਹਜ਼ਾਰ ਰੁਪਏ ਦੇ ਕਰੀਬ ਦੱਸੀ ਗਈ ਹੈ । ਜ਼ਿਕਰਯੋਗ ਹੈ ਕਿ ਹੁਣ ਰਾਜਸਥਾਨ ਸਰਕਾਰ ਦੇ ਵੱਲੋਂ ਜੋ ਵਿਧਾਇਕਾਂ ਨੂੰ ਆਈਫੋਨ ਗਿਫਟ ਕੀਤੇ ਗਏ ਹਨ ਉਨ੍ਹਾਂ ਦੀ ਕੀਮਤ ਤਕਰੀਬਨ ਦੋ ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ । ਉੱਥੇ ਹੀ ਇਸ ਸੰਬੰਧੀ ਜਦੋਂ ਵਿਧਾਇਕਾਂ ਦੇ ਨਾਲ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਵਿਧਾਇਕਾਂ ਨੇ ਕਿਹਾ ਕਿ ਹੁਣ ਉਹ ਹੋਰ ਜ਼ਿਆਦਾ ਕੰਮ ਕਰਨਗੇ ਤਾਂ , ਕੋਈ ਇਹ ਵੀ ਸੁਣਾਈ ਦਿੱਤਾ ਕਿ ਉਨ੍ਹਾਂ ਕੋਲ ਪਹਿਲਾਂ ਹੀ, ਇੱਕ ਫੋਨ ਹੈ ਪਰ ਸਰਕਾਰ ਨੇ ਹੋਰ ਦਿੱਤਾ ਇਸ ਲਈ ਲੈ ਲਿਆ ਗਿਆ ।

ਜ਼ਿਕਰਯੋਗ ਹੈ ਕਿ ਇਨ੍ਹਾਂ ਆਈਫੋਨਾਂ ਨੂੰ ਲੈ ਕੇ ਵਿਧਾਇਕਾਂ ਵਿੱਚ ਕਾਫ਼ੀ ਖੁਸ਼ੀ ਦੇਖਣ ਨੂੰ ਮਿਲੀ । ਹਾਲਾਂਕਿ ਕੋਈ ਵੀ ਵਿਧਾਇਕ ਖ਼ੁਦ ਇਹ ਆਈਫੋਨ ਲੈਣ ਲਈ ਨਹੀਂ ਆਇਆ, ਸਗੋਂ ਉਨ੍ਹਾਂ ਦੇ ਕਰਮਚਾਰੀਆਂ ਨੇ ਇਹ ਤੋਹਫ਼ੇ ਲਏ । ਵੈਸੇ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਵਿਧਾਇਕਾਂ ਨੂੰ ਇੰਨੇ ਮਹਿੰਗੇ ਤੋਹਫ਼ੇ ਦਿੱਤੇ ਗਏ ਹੁਣ ਇਸ ਤੋਂ ਪਹਿਲਾਂ ਵੀ ਪਰੰਪਰਾਗਤ ਤੌਰ ਤੇ ਅਜਿਹੇ ਤੋਹਫ਼ੇ ਵਿਧਾਇਕਾਂ ਨੂੰ ਦਿੱਤੇ ਜਾਂਦੇ ਸਨ ।

ਜ਼ਿਕਰਯੋਗ ਹੈ ਕਿ ਰਾਜਸਥਾਨ ਦੀ ਸਰਕਾਰ ਦਾ ਇਹ ਤਰਕ ਹੈ ਕਿ ਸਾਰੇ ਵਿਧਾਇਕਾਂ ਨੂੰ ਹਾਈਟੈੱਕ ਬਣਾਇਆ ਜਾਵੇ । ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸਰਕਾਰ ਦੇ ਵੱਲੋਂ ਵਿਧਾਇਕਾਂ ਨੂੰ ਲੈਪਟਾਪ ਤੋਹਫੇ ਵਜੋਂ ਦਿੱਤੇ ਗਏ ਸਨ । ਜ਼ਿਕਰਯੋਗ ਹੈ ਕਿ ਅਕਸਰ ਹੀ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਆਪਣੇ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਦੇ ਲਈ ਪਾਰਟੀ ਮੀਟਿੰਗਾਂ ਦੇ ਨਾਲ ਨਾਲ ਉਨ੍ਹਾਂ ਨੂੰ ਤੋਹਫੇ ਵੀ ਦਿੱਤੇ ਜਾਂਦੇ ਹਨ ਤਾਂ ਜੋ ਉਹ ਆਪਣੇ ਆਪਣੇ ਇਲਾਕੇ ਵਿਚ ਚੰਗੇ ਤਰੀਕੇ ਨਾਲ ਕੰਮ ਕਰ ਸਕਣ ।