ਇਹਨਾਂ ਕਿਸਾਨਾਂ ਲਈ 26 ਅਪ੍ਰੈਲ ਤੋਂ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸੂਬੇ ਵਿੱਚ ਕਰੋਨਾ ਦੀ ਸਥਿਤੀ ਪਹਿਲਾ ਦੇ ਮੁਕਾਬਲੇ ਹੋਰ ਵੀ ਖਰਾਬ ਹੋ ਰਹੀ ਹੈ ਜਿੱਥੇ ਮਰੀਜਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਜਿੱਥੇ ਕਰੋਨਾ ਟੈਸਟ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਹੈ। ਉੱਥੇ ਹੀ ਵੱਧ ਪ੍ਰਭਾਵਿਤ ਹੋਣ ਵਾਲੇ ਜਿਲਿਆ ਵਿੱਚ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਵਿਆਹਾਂ ਅਤੇ ਅੰਤਿਮ ਸੰਸਕਾਰ ਵਿਚ 20 ਵਿਅਕਤੀਆਂ ਦੀ ਗਿਣਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬੱਸਾਂ, ਕਾਰਾਂ ਅਤੇ ਆਟੋ ਵਿਚ ਵੀ 50% ਯਾਤਰੀ ਸਫ਼ਰ ਕਰ ਸਕਣਗੇ।

ਇਸ ਤੋ ਇਲਾਵਾ ਧਾਰਮਿਕ ,ਰਾਜਨੀਤਿਕ ਤੇ ਸਮਾਜਕ ਇਕੱਠਾਂ ਉਪਰ ਵੀ ਪਾਬੰਦੀ ਲਾਗੂ ਕੀਤੀ ਗਈ ਹੈ। ਬੱਚਿਆ ਦੇ ਵਿੱਦਿਅਕ ਅਦਾਰਿਆਂ ਨੂੰ 30 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਜਿਥੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਵੀ ਟੈਸਟ ਅਤੇ ਟੀਕਾਕਰਨ ਕੀਤੇ ਜਾਣ ਵਾਸਤੇ ਆਖਿਆ ਜਾ ਰਿਹਾ ਹੈ। ਉੱਥੇ ਹੀ ਹੁਣ ਇਨ੍ਹਾਂ ਕਿਸਾਨਾਂ ਲਈ 26 ਅਪ੍ਰੈਲ ਤੋਂ ਇਹ ਐਲਾਨ ਹੋ ਗਿਆ ਹੈ।ਜਿਸ ਬਾਰੇ ਇਹ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਹੁਣ ਸਹਿਕਾਰੀ ਖੰਡ ਮਿੱਲ ਭੋਗਪੁਰ ਵੱਲੋਂ ਵੀ ਕੁਝ ਐਲਾਨ ਕੀਤੇ ਗਏ ਹਨ। ਇਸ ਦੀ ਜਾਣਕਾਰੀ ਮਿੱਲ ਦੇ ਚੇਅਰਮੈਨ ਅਰੁਣ ਕੁਮਾਰ ਅਰੋੜਾ ਅਤੇ ਚੇਅਰਮੈਨ ਪਰਮਵੀਰ ਸਿੰਘ ਵੱਲੋਂ ਦਿੱਤੀ ਗਈ ਹੈ। ਜਿਨ੍ਹਾਂ ਦੱਸਿਆ ਕਿ ਕਰੋਨਾ ਦੀਆਂ ਹਦਾਇਤਾਂ ਦੇ ਅਨੁਸਾਰ ਕਿਸਾਨਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ 26 ਅਪ੍ਰੈਲ 2021 ਦੀ ਬਣਦੀ ਖੰਡ ਦੇਣੀ ਸ਼ੁਰੂ ਕੀਤੀ ਜਾਵੇਗੀ। ਚੇਅਰਮੈਨ ਪੰਮਾ ਨੇ ਦੱਸਿਆ ਕਿ ਖੰਡ ਦੀ ਵੰਡ ਕਰਨ ਸਬੰਧੀ ਸਾਰੀਆਂ ਜ਼ਰੂਰੀ ਹਦਾਇਤਾਂ ਸਰਵੇਅਰਾਂ ਨੂੰ ਜਾਰੀ ਕਰ ਦਿੱਤੀਆਂ ਹਨ। ਜਰਨਲ ਮੈਨੇਜਰ ਅਰੁਣ ਅਰੋੜਾ ਨੇ ਵੀ ਦੱਸਿਆ ਹੈ ਕਿ ਸੀਜ਼ਨ 2019-20 ਦੀ ਸਾਰੀ ਪੇਮੈਂਟ ਕਿਸਾਨਾਂ ਨੂੰ ਕਰ ਦਿੱਤੀ ਗਈ ਹੈ।

2020-21 ਦੀ ਰਾਸ਼ੀ 4 ਜਨਵਰੀ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਗੰਨਾ ਕਾਸ਼ਤਕਾਰ ਆਪਣੀ ਖੰਡ ਲੈਣ ਲਈ ਆਪਣੇ ਸਰਕਲ ਦੇ ਸਰਵੇਅਰ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਖੰਡ ਦੀ ਰਾਸ਼ੀ ਸੀਜ਼ਨ 2020- 21 ਦੀ ਰੱਖੀ ਸਕਿਓਰਟੀ ਵਿੱਚੋਂ ਕੱਟੀ ਜਾਵੇਗੀ ।ਜਿੱਥੇ ਜਿਮੀਦਾਰਾਂ ਨੂੰ ਖੰਡ ਦੇਣੀ ਸ਼ੁਰੂ ਕੀਤੀ ਜਾਵੇਗੀ। ਉਥੇ ਹੀ ਇਸ ਲਈ 20 ਜਿਮੀਂਦਾਰਾਂ ਨੂੰ ਹੀ ਬੁਲਾਇਆ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਵੀ ਕੀਤੀ ਜਾਵੇਗੀ।