ਆਈ ਤਾਜਾ ਵੱਡੀ ਖਬਰ
ਭਾਰਤ ਵਿੱਚ ਕਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਪਿਛਲੇ ਸਾਲ ਜਿਥੇ ਮਾਰਚ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ, ਉਥੇ ਹੀ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਨਾਂ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਜੋ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਇਸ ਕਰੋਨਾ ਦੇ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਥੇ ਹੀ ਕੁਝ ਖਾਸ ਸਮਝੌਤਿਆਂ ਦੇ ਤਹਿਤ ਕੁਝ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।
ਕਰੋਨਾ ਕੇਸਾਂ ਵਿੱਚ ਆਈ ਕਮੀ ਨੂੰ ਦੇਖਦੇ ਹੋਏ ਜਿਥੇ ਘਰੇਲੂ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ, ਉਥੇ ਵੀ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਭਾਰਤ ਤੋਂ ਆਉਣ ਜਾਣ ਵਾਲੀਆਂ ਹਵਾਈ ਉਡਾਨਾਂ ਉਪਰ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਇਹਨਾਂ ਕੇਸਾਂ ਵਿੱਚ ਸੁਧਾਰ ਦਰਜ ਕੀਤੇ ਜਾਣ ਤੋਂ ਬਾਅਦ ਘਰੇਲੂ ਉਡਾਣਾ ਵਿਚ ਯਾਤਰੀਆਂ ਲਈ ਕਈ ਤਰ੍ਹਾਂ ਦੇ ਰਾਹਤ ਭਰੇ ਐਲਾਨ ਕੀਤੇ ਗਏ। ਇਸ ਰੂਟ ਤੇ ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇੱਕ ਵੱਡੀ ਤਾਜਾ ਖਬਰ ਆਈ ਹੈ ਜਿੱਥੇ ਇਸ ਦਾ ਐਲਾਨ ਹੋਇਆ ਹੈ।
ਚੰਡੀਗੜ੍ਹ ਹਵਾਈ ਅੱਡੇ ਤੇ ਜਿੱਥੇ ਬਹੁਤ ਸਾਰੀਆਂ ਘਰੇਲੂ ਉਡਾਨਾਂ ਆਉਂਦੀਆਂ ਜਾਂਦੀਆਂ ਹਨ। ਉਥੋਂ ਹੀ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਚੰਡੀਗੜ੍ਹ ਹਵਾਈ ਅੱਡੇ ਤੋਂ 3 ਅਗਸਤ ਤੋਂ ਪਟਨਾ ਦੀ ਫਲਾਈਟ ਵੀ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਵਾਸਤੇ ਸਫ਼ਰ ਕਰਨ ਲਈ ਯਾਤਰੀ ਆਨਲਾਈਨ ਬੁਕਿੰਗ ਵੀ ਕਰਵਾ ਸਕਦੇ ਹਨ। ਹੁਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਘਰੇਲੂ ਉਡਾਣਾਂ ਦੀ ਗਿਣਤੀ 40 ਹੋ ਜਾਵੇਗੀ। ਸ਼ੁਰੂ ਕੀਤੀ ਜਾ ਰਹੀ ਇਸ ਏਅਰਲਾਈਨ ਦੀ ਬੁਕਿੰਗ ਜਿੱਥੇ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਹੀ ਹਫ਼ਤੇ ਵਿੱਚ ਤਿੰਨ ਦਿਨ ਇਹ ਫਲਾਈਟ ਚੱਲੇਗੀ। ਦਿੱਲੀ ਅਤੇ ਇੰਦੌਰ ਦੀਆਂ ਫਲਾਈਟਾਂ 2 ਅਗਸਤ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਕਰੋਨਾ ਕਾਰਨ ਜਿੱਥੇ ਇਨ੍ਹਾਂ ਉਡਾਨਾਂ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ, ਹੁਣ ਇੱਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਚੰਡੀਗੜ੍ਹ -ਪਟਨਾ ਦੀ ਫਲਾਈਟ 3 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਆਉਣ ਜਾਣ ਵਾਲੇ ਯਾਤਰੀ ਇਸ ਖਬਰ ਨੂੰ ਲੈ ਕੇ ਖੁਸ਼ ਦਿਖਾਈ ਦੇ ਰਹੇ ਹਨ। ਇਸ ਸੇਵਾ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।

Previous Postਇਥੇ ਅਸਮਾਨ ਚੋਂ ਤੇਜ ਗੜਗੜਾਹਟ ਨਾਲ ਆਈ ਇਹ ਛੈ ਧਰਤੀ ਤੇ ਡਿਗੀ – ਹੋ ਰਹੀ ਜੋਰਾਂ ਤੇ ਭਾਲ
Next Postਖੁਸ਼ਖਬਰੀ : ਗੋਰਿਆਂ ਦੇ ਇਸ ਵੱਡੇ ਦੇਸ਼ ਲਈ ਬਗੈਰ ਸਪੌਂਸਰਸ਼ਿਪ ਲਗਣਗੇ ਇਹਨਾਂ ਦੇ ਠਾਹ ਠਾਹ ਵੀਜੇ – ਆਈ ਤਾਜਾ ਵੱਡੀ ਖਬਰ