ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜੀਬੋ-ਗਰੀਬ ਰਿਕਾਰਡ ਕਾਇਮ ਕੀਤੇ ਜਾਂਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਵੱਲੋਂ ਆਪਣਾ ਵੱਖਰਾ ਨਾਮ ਬਣਾਇਆ ਜਾਂਦਾ ਹੈ ਅਤੇ ਕੀਤੇ ਜਾਂਦੇ ਇਨ੍ਹਾਂ ਸ਼ਲਾਘਾਯੋਗ ਕਦਮਾਂ ਦੇ ਕਾਰਣ ਉਹਨਾਂ ਨੂੰ ਵੱਡੀ ਮਾਤਰਾ ਵਿੱਚ ਰਕਮ ਵੀ ਪ੍ਰਾਪਤ ਹੁੰਦੀ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਕੁਝ ਲੋਕਾਂ ਦੀ ਭਲਾਈ ਵਾਸਤੇ ਵੀ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਕੇ ਪੈਸਾ ਇਕੱਠਾ ਕੀਤਾ ਜਾਂਦਾ ਹੈ ਜੋ ਕੰਮ ਕਰ ਰਹੇ ਲੋਕਾਂ ਦਾ ਸਾਥ ਦਿੱਤਾ ਜਾ ਸਕੇ। ਅਜਿਹੇ ਲੋਕਾਂ ਵੱਲੋਂ ਸ਼ਲਾਘਾਯੋਗ ਚੁੱਕੇ ਜਾ ਰਹੇ ਉਨ੍ਹਾਂ ਦੇ ਕੰਮਾ ਵਿੱਚ ਹੋਰ ਲੋਕਾਂ ਵੱਲੋਂ ਵੀ ਸਾਥ ਦਿੱਤਾ ਜਾਂਦਾ ਹੈ। ਜਿਸ ਸਦਕਾ ਉਹ ਆਪਣੇ ਕਾਰਜ ਵਿੱਚ ਕਾਮਯਾਬ ਹੋ ਜਾਂਦੇ ਹਨ। ਹੁਣ ਇਸ ਮੁੰਡੇ ਨੇ 12 ਦਿਨਾਂ ਵਿੱਚ ਇਸ ਤਰੀਕੇ ਨਾਲ 82 ਕਰੋੜ ਰੁਪਏ ਇਕੱਠੇ ਕੀਤੇ ਹਨ,ਜਿਸ ਦੀ ਸਭ ਪਾਸੇ ਤਾਰੀਫ਼ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਲੜਕੇ ਵੱਲੋਂ ਕੜਾਕੇ ਦੀ ਸਰਦੀ ਨਾਲ ਜੂਝ ਰਹੇ ਇਰਾਕ, ਲੈਬਨਾਨ,ਜੌਰਡਨ ਦੇ ਸ਼ਰਨਾਰਥੀਆਂ ਦੀ ਮਦਦ ਕੀਤੇ ਜਾਣ ਵਾਸਤੇ ਇੱਕੀ ਸਾਲਾਂ ਦੇ ਯੂਟਿਊਬ ਸਟਾਰ ਵੱਲੋਂ ਇਕ ਗਲਾਸ ਦੇ ਬਕਸੇ ਵਿੱਚ ਆਪਣੀ ਜ਼ਿੰਦਗੀ ਤੇ 12 ਦਿਨ ਬਿਤਾਏ ਗਏ ਹਨ। ਜਿਸ ਵੱਲੋਂ ਕੀਤੇ ਗਏ ਇਸ ਉਪਰਾਲੇ ਦੇ ਸਦਕਾ ਇਸ ਨੌਜਵਾਨ ਵੱਲੋਂ ਇਨ੍ਹਾਂ 12 ਦਿਨਾਂ ਦੇ ਦੌਰਾਨ 11 ਮਿਲੀਅਨ ਡਾਲਰ ਇਕੱਠੇ ਕੀਤੇ ਗਏ ਹਨ ਜਿਸ ਦੀ ਕੀਮਤ 82 ਕਰੋੜ ਰੁਪਏ ਦੇ ਕਰੀਬ ਹੈ।
ਉਸ ਨੌਜਵਾਨ ਵੱਲੋਂ ਇਸ ਸਮਾਗਮ ਰਾਹੀਂ ਇਕੱਠੇ ਕੀਤੇ ਗਏ ਸਾਰੇ ਪੈਸੇ ਨੂੰ ਉਹਨਾਂ ਸ਼ਰਨਾਰਥੀਆਂ ਦੀ ਮਦਦ ਵਾਸਤੇ ਦਾਨ ਕੀਤਾ ਗਿਆ ਹੈ। ਤਾਂ ਜੋ ਇਸ ਪੈਸੇ ਦੇ ਜ਼ਰੀਏ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਗਰਮ ਕੱਪੜੇ ਭੋਜਨ ਆਦਿ ਜ਼ਰੂਰੀ ਚੀਜ਼ਾਂ ਮੁਹਈਆ ਕਰਵਾਈਆਂ ਜਾ ਸਕਣ ਇਸੇ ਤਰ੍ਹਾਂ ਹੀ ਉਸ ਵੱਲੋਂ ਇਹ ਮਦਦ ਮਿਸਰ ਅਤੇ ਸੀਰੀਆ ਦੇ ਕਮਜ਼ੋਰ ਵਰਗ ਦੇ ਲੋਕਾਂ ਦੀ ਵੀ ਕੀਤੀ ਗਈ ਹੈ।
ਇਸ ਨੌਜਵਾਨ ਵੱਲੋਂ ਜਿਥੇ 1 ਕਰੋੜ ਡਾਲਰ ਇਕੱਠਾ ਕਰਨ ਲਈ ਤਿੰਨ ਹਫਤੇ ਦਾ ਸਮਾਂ ਸੋਚਿਆ ਗਿਆ ਸੀ, ਪਰ ਉਸ ਦਾ ਟੀਚਾ 12 ਦਿਨਾਂ ਵਿੱਚ ਹੀ ਪੂਰਾ ਹੋ ਗਿਆ। ਇਨ੍ਹਾਂ 12 ਦਿਨਾਂ ਦੇ ਦੌਰਾਨ ਇਸ ਨੌਜਵਾਨ ਵੱਲੋ ਕੱਚ ਦੇ ਡੱਬੇ ਵਿੱਚ ਲਗਾਤਾਰ ਆਪਣੇ ਫੈਂਨਸ ਦੇ ਨਾਲ ਜੁੜ ਕੇ ਗੱਲਬਾਤ ਕੀਤੀ ਜਾਂਦੀ ਰਹੀ।
Home ਤਾਜਾ ਖ਼ਬਰਾਂ ਇਸ ਮੁੰਡੇ ਨੇ 12 ਦਿਨਾਂ ਚ ਇਸ ਤਰੀਕੇ ਨਾਲ ਕੱਠੇ ਕੀਤੇ 82 ਕਰੋੜ ਰੁਪਏ ਸਾਰੇ ਪਾਸੇ ਹੋ ਰਹੀਆਂ ਤਰੀਫਾਂ
Previous Postਪੰਜਾਬ ਚ ਏਥੇ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ – ਤਾਜਾ ਵੱਡੀ ਖਬਰ
Next Postਸੰਸਾਰ ਚ ਸਭ ਤੋਂ ਉਮਰ 112 ਸਾਲਾਂ ਦੇ ਬਜ਼ੁਰਗ ਵਿਅਕਤੀ ਬਾਰੇ ਆਈ ਇਹ ਮਾੜੀ ਖਬਰ