ਆਈ ਤਾਜਾ ਵੱਡੀ ਖਬਰ
ਮੌਜੂਦਾ ਸਮੇਂ ਦੇ ਹਲਾਤਾਂ ‘ਤੇ ਜੇਕਰ ਨਿਗ੍ਹਾ ਮਾ-ਰੀ ਜਾਵੇ ਤਾਂ ਇਸ ਸਮੇਂ ਹਰ ਇੱਕ ਦੇਸ਼ ਦਾ ਤਾਣਾ-ਬਾਣਾ ਬੁਰੀ ਤਰ੍ਹਾਂ ਉਲਝਿਆ ਪਿਆ ਹੈ। ਹਰ ਇਕ ਦੇਸ਼ ਇਸ ਸਮੇਂ ਇੱਕ ਵੱਡੀ ਬਿਮਾਰੀ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਬਿਮਾਰੀ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਪਣਾ ਸ਼ਿ-ਕਾ-ਰ ਬਣਾ ਕੇ ਰੱਖਿਆ ਹੋਇਆ ਹੈ ਅਤੇ ਆਏ ਦਿਨ ਇਸ ਬਿਮਾਰੀ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ। ਸਾਲ 2020 ਤੋਂ ਹੀ ਇਸ ਬਿਮਾਰੀ ਦੀ ਵਜ੍ਹਾ ਕਾਰਨ ਪੂਰਾ ਸੰਸਾਰ ਇੱਕ ਤਰਾਂ ਦਾ ਖੜੋ ਗਿਆ ਸੀ।
ਪਰ ਹੌਲੀ-ਹੌਲੀ ਸਮਾਂ ਪਾ ਕੇ ਸਥਿਤੀ ਨੂੰ ਮੁੜ ਤੋਂ ਪਹਿਲਾਂ ਵਾਂਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਵੱਖ-ਵੱਖ ਦੇਸ਼ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪਸਾਰ ਨੂੰ ਦੇਖਦੇ ਹੋਏ ਬੰਦ ਕੀਤੀਆਂ ਹੋਈਆਂ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ ਯੋਜਨਾਵਾਂ ਉਲੀਕ ਰਹੇ ਹਨ। ਵਿਸ਼ਵ ਦੇ ਤਮਾਮ ਦੇਸ਼ਾਂ ਦੇ ਨਾਲ ਸਾਊਦੀ ਅਰਬ ਨੇ ਵੀ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਪਸਾਰ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਉਡਾਨਾਂ ਉੱਪਰ ਪਾਬੰਦੀ ਲਗਾ ਦਿੱਤੀ ਸੀ।
ਪਰ ਹੁਣ ਸਾਊਦੀ ਅਰਬ ਦੇ ਹਵਾਬਾਜ਼ੀ ਮੰਤਰੀ ਸਾਲੇਹ ਅਲ ਜੱਸਰ ਨੇ ਇਨ੍ਹਾਂ ਉਡਾਨਾਂ ਨੂੰ 17 ਮਈ ਤੋਂ ਮੁੜ ਸ਼ੁਰੂ ਕਰਨ ਵਾਸਤੇ ਸਾਊਦੀਆ ਏਅਰਲਾਈਨਸ ਦੇ ਨਿਰਦੇਸ਼ਕ ਪਾਰਟੀ ਦੇ ਨਾਲ ਇਕ ਬੈਠਕ ਦੀ ਅਗਵਾਈ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਦੌਰਾਨ ਸਮੁੰਦਰੀ, ਹਵਾ ਅਤੇ ਜ਼ਮੀਨੀ ਰਸਤੇ ਦੇ ਜ਼ਰੀਏ ਯਾਤਰਾ ਉਪਰ ਲਗਾਈਆ ਗਈਆਂ ਪਾਬੰਦੀਆਂ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਇਸ ਮੀਟਿੰਗ ਦੇ ਵਿਚ ਹਵਾਬਾਜੀ ਮੰਤਰੀ ਨੇ ਘਰੇਲੂ ਉਡਾਨਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਏ ਜਾਣ ਦੇ ਲਈ ਕੀਤੇ ਗਏ ਯਤਨਾਂ ਦਾ ਧੰਨਵਾਦ ਵੀ ਕੀਤਾ।
ਇਸ ਮੀਟਿੰਗ ਤੋਂ ਬਾਅਦ ਲੱਗਦਾ ਹੈ ਕਿ ਹੁਣ ਇਕ ਵਾਰ ਮੁੜ ਤੋਂ ਸਾਊਦੀ ਅਰਬ ਜਾਣ ਦੇ ਚਾਹਵਾਨ ਲੋਕ ਹਵਾਈ ਮਾਰਗ ਰਾਹੀਂ ਉੱਥੇ ਜਾ ਸਕਣਗੇ ਕਿਉਂਕਿ ਭਾਰੀ ਗਿਣਤੀ ਦੇ ਵਿਚ ਕੰਮ ਕਾਜ਼ ਵਾਸਤੇ ਖਾਸ ਕਰਕੇ ਮਜ਼ਦੂਰ ਤਬਕੇ ਦੇ ਲੋਕ ਸਾਉਦੀ ਅਰਬ ਜਾਂਦੇ ਹਨ। ਇਸ ਮੀਟਿੰਗ ਦੁਆਰਾ ਲਏ ਗਏ ਫੈਸਲੇ ਉਪਰ ਇੱਕ ਵਿਅਕਤੀ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਦੁਬਈ ਉਨ੍ਹਾਂ ਦੇ ਉੱਚ ਸੁਰੱਖਿਆ ਮਾਪਦੰਡਾਂ ਵਿੱਚੋਂ ਇੱਕ ਹੋਣ ਕਰਕੇ ਉਹ ਇਸ ਹਟਾਈ ਗਈ ਪਾਬੰਦੀ ਤੋਂ ਬਾਅਦ ਇੱਥੇ ਜ਼ਰੂਰ ਯਾਤਰਾ ਕਰਨਗੇ।
Previous Postਕੋਰੋਨਾ ਕਾਰਨ ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਬੰਦ ਕਰਨ ਦੇ ਵਿਚਕਾਰ ਹੁਣ ਆਈ ਇਹ ਵੱਡੀ ਖਬਰ
Next Postਕੀ ਦੇਸ਼ ਚ ਫਿਰ ਲਗਣ ਜਾ ਰਿਹਾ ਲਾਕਡਾਊਨ – ਪ੍ਰਧਾਨ ਮੰਤਰੀ ਮੋਦੀ ਕਰਨ ਜਾ ਰਿਹਾ ਇਹ ਕੰਮ