ਇਸ ਮਸ਼ਹੂਰ ਭਾਰਤੀ ਕ੍ਰਿਕਟਰ ਨੇ ਅਚਾਨਕ ਕਰਤਾ ਸਨਿਆਸ ਲੈਣ ਦਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਖਿਡਾਰੀਆਂ ਦੀ ਵਿਲੱਖਣ ਪਹਿਚਾਣ ਉਨ੍ਹਾਂ ਦੀ ਗੇਮ ਦੇ ਵਿੱਚ ਕੀਤੇ ਪ੍ਰਦਰਸ਼ਨ ਦੇ ਨਾਲ ਹੁੰਦੀ ਹੈ ਭਾਰਤ ਤੇ ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੇ ਵੱਖ ਵੱਖ ਗੇਮਾਂ ਦੇ ਵਿਚ ਤਗਮੇ ਜਿੱਤ ਕੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਨਾਮ ਰੌਸ਼ਨ ਕੀਤਾ ਹੈ । ਪਰ ਜਿਸ ਤਰ੍ਹਾਂ ਅੱਜਕੱਲ੍ਹ ਖਿਡਾਰੀਆਂ ਦੇ ਨਾਲ ਸਰਕਾਰ ਦੇ ਵੱਲੋਂ ਵਤੀਰਾ ਅਪਣਾਇਆ ਜਾਂਦਾ ਹੈ । ਜਿਸ ਤਰ੍ਹਾਂ ਖਿਡਾਰੀਆਂ ਦਾ ਭਵਿੱਖ ਸਾਹਮਣੇ ਆ ਰਿਹਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਖੇਡਣ ਤੋਂ ਬਾਅਦ ਵੀ ਖਿਡਾਰੀ ਬੇਰੁਜ਼ਗਾਰ ਨੇ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਨੇ । ਜਿਸ ਦੇ ਚਲਦੇ ਬਹੁਤ ਸਾਰੇ ਨੌਜਵਾਨਾਂ ਦਾ ਰੁਝਾਨ ਖੇਡਾਂ ਤੋਂ ਹਟ ਰਿਹਾ ਹੈ ।

ਜ਼ਿਆਦਾਤਰ ਦੇਸ਼ ਦੇ ਨੌਜਵਾਨਾਂ ਦਾ ਰੁਝਾਨ ਜਾਂ ਤਾਂ ਵਿਦੇਸ਼ਾਂ ਦੇ ਵੱਲ ਵਧ ਰਿਹਾ ਹੈ ਤੇ ਜਾਂ ਫਿਰ ਨਸ਼ਿਆਂ ਦੇ ਵੱਲ । ਪਰ ਹੁਣ ਜੋ ਖਿਡਾਰੀ ਦੇਸ਼ ਦੇ ਲਈ ਖੇਡ ਰਹੇ ਨੇ ਉਨ੍ਹਾਂ ਦੇ ਵੱਲੋਂ ਵੀ ਆਪਣੀਆਂ ਖੇਡਾਂ ਤੋਂ ਸੰਨਿਆਸ ਲਿਆ ਜਾ ਰਿਹਾ ਹੈ । ਇਸੇ ਦੇ ਚੱਲਦੇ ਹੁਣ ਭਾਰਤ ਦੀ ਕ੍ਰਿਕਟ ਦੇ ਵਿਚੋਂ ਅਚਾਨਕ ਇਕ ਖਿਡਾਰੀ ਦੇ ਵੱਲੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ । ਭਾਰਤੀ ਆਲਰਾਊਂਡਰ ਸਟੁਅਰਟ ਬਿੰਨੀ ਨੇ ਤੁਰੰਤ ਪ੍ਰਭਾਵ ਨਾਲ ਕੌਮਾਂਤਰੀ ਤੇ ਪਹਿਲੇ ਦਰਜੇ ਦੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।

ਇਸ ਖਿਡਾਰੀ ਨੇ ਆਪਣੀਆਂ ਖੇਡਾਂ ਦੇ ਪ੍ਰਦਰਸ਼ਨ ਦੇ ਨਾਲ ਕਈ ਵਾਰ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ । ਬਿੰਨੀ ਨੇ ਭਾਰਤ ਲਈ ਕਈ ਮੈਚ ਖੇਡੇ ਜਿਸ ਤਰ੍ਹਾਂ 6 ਟੈਸਟ, 14 ਵਨ-ਡੇ ਦੇ ਨਾਲ ਨਾਲ 3 ਟੀ-20 ਕੌਮਾਂਤਰੀ ਮੈਚ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਮ ਉੱਚਾ ਕੀਤਾ । ਉਨ੍ਹਾਂ ਨੇ ਆਪਣੇ ਕਰੀਅਰ ‘ਚ ਬੰਗਲਾਦੇਸ਼ ਦੇ ਖ਼ਿਲਾਫ਼ ਵਨ-ਡੇ ਮੈਚ ‘ਚ 4 ਦੌੜਾਂ ਦੇ ਕੇ 6 ਵਿਕਟਾਂ ਆਪਣੇ ਨਾਂ ਕੀਤੀਆਂ ਸਨ ।

ਇਹ ਪ੍ਰਦਰਸ਼ਨ ਏਨਾ ਜ਼ਿਆਦਾ ਵਧੀਆ ਸੀ ਕਿ ਅੱਜ ਵੀ ਕੋਈ ਭਾਰਤੀ ਗੇਂਦਬਾਜ਼ ਇਸ ਰਿਕਾਰਡ ਨੂੰ ਤੋੜ ਨਹੀਂ ਸਕਿਆ ਇਹ ਰਿਕਾਰਡ ਸਿਰਫ ਤੇ ਸਿਰਫ ਭਾਰਤੀ ਖਿਡਾਰੀ ਬਿੰਨੀ ਨੇ ਆਪਣੇ ਨਾਮ ਕਰਵਾਇਆ ਏ । ਉੱਥੇ ਹੀ ਹੁਣ ਬਿੰਨੀ ਦੇ ਵੱਲੋਂ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੈਂ ਪਹਿਲੇ ਦਰਜੇ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ । ਇਸ ਫੈਸਲੇ ਤੋਂ ਬਾਅਦ ਬਿੰਨੀ ਦੇ ਫੈਨਸ ਉਨ੍ਹਾਂ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ।