ਇਸ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਹੋਈ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਮਨੁੱਖ ਦਾ ਸੰਗੀਤ ਨਾਲ ਬਹੁਤ ਹੀ ਜ਼ਿਆਦਾ ਗੂੜ੍ਹਾ ਰਿਸ਼ਤਾ ਹੈ । ਇੱਕ ਚੰਗਾ ਸੰਗੀਤ ਉਸ ਨੂੰ ਹੀ ਮੰਨਿਆ ਜਾਂਦਾ ਹੈ ਜੋ ਮਨੁੱਖ ਨੂੰ ਇਕ ਵੱਖਰਾ ਹੀ ਸਕੂਨ ਪ੍ਰਦਾਨ ਕਰਨ । ਹੁਣ ਤਕ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਸੰਗੀਤ ਤੇ ਜਰੀਏ ਲੋਕਾਂ ਦਾ ਜਿੱਥੇ ਮਨੋਰੰਜਨ ਕੀਤਾ, ਉੱਥੇ ਹੀ ਉਨ੍ਹਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਵਿੱਚ ਆਪਣੇ ਲਈ ਇਕ ਵੱਖਰੀ ਥਾਂ ਬਣਾਈ । ਉੱਥੇ ਹੀ ਬਹੁਤ ਸਾਰੇ ਗੀਤਕਾਰਾਂ , ਲੇਖਕਾਂ, ਸਾਹਿਤਕਾਰਾਂ ਨੇ ਪੰਜਾਬੀ ਸੱਭਿਅਤਾ ਨੂੰ ਉੱਚਾ ਚੁੱਕਣ ਲਈ ਵੱਖੋ ਵੱਖਰੇ ਕਾਰਜ ਕੀਤੇ ਜਾਂਦੇ ਹਨ । ਪਰ ਬੀਤੇ ਕੁਝ ਸਮੇਂ ਚ ਇਨ੍ਹਾਂ ਹਸਤੀਆਂ ਦੇ ਨਾਲ ਜੁਡ਼ੀਆਂ ਹੋਈਆਂ ਬੇਹੱਦ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਈਆਂ ਹਨ ।

ਜਿੱਥੇ ਵੱਖੋ ਵੱਖਰੇ ਕਾਰਨਾਂ ਦੇ ਕਾਰਨ ਅਜਿਹੀਆਂ ਹਸਤੀਆਂ ਆਪਣੀਆਂ ਜਾਨਾਂ ਗੁਆ ਰਹੀਆਂ ਹਨ । ਇਸੇ ਵਿਚਕਾਰ ਪੰਜਾਬੀ ਭਾਈਚਾਰੇ ਲਈ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉੱਘੀ ਪੰਜਾਬੀ ਆਲੋਚਕ ਡਾ ਰਜਨੀਸ਼ ਬਹਾਦਰ ਦਾ ਅੱਜ ਯਾਨੀ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ ਤੇ ਪੂਰੇ 65 ਦੀ ਉਮਰ ਵਿੱਚ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹ ਦਿਲ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ ਤੇ ਇਸੇ ਬਿਮਾਰੀ ਦੇ ਕਾਰਨ ਅੱਜ ਉਹ ਇਸ ਸੰਸਾਰ ਨੂੰ ਅਲਵਿਦਾ ਆਖੇ ਹਨ।

ਦਿੱਲੀ ਦੇ ਇਕ ਹਸਪਤਾਲ ਦੇ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸਨ ਜਿੱਥੇ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਏ । ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਸਕਾਰ 16 ਫਰਵਰੀ ਨੂੰ ਸਵੇਰ ਦੇ ਗਿਆਰਾਂ ਵਜੇ ਉਨ੍ਹਾਂ ਦੇ ਹੀ ਜੱਦੀ ਪਿੰਡ ਛੋਟੀ ਮੰਜਾਲ ਵਿਖੇ ਕੀਤਾ ਜਾਵੇਗਾ । ਜੋ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿਖੇ ਹੈ ।

ਜ਼ਿਕਰਯੋਗ ਹੈ ਕਿ ਡਾ ਰਜਨੀਸ਼ ਬਹਾਦਰ ਨੇ ਜੰਮੂ ਯੂਨੀਵਰਸਿਟੀ ਤੋਂ ਪੀਐਚ ਡੀ ਕਰਨ ਉਪਰੰਤ ਆਪਣਾ ਅਧਿਆਪਨ ਸਫ਼ਰ ਡੀਏਵੀ ਕਾਲਜ ਜਲੰਧਰ ਤੋਂ ਸ਼ੁਰੂ ਕੀਤਾ ਸੀ । ਜਿੱਥੇ ਉਹ ਸਾਲ ਦੋ ਹਜਾਰ ਸਤਾਰਾਂ ਦੇ ਵਿਚ ਸੇਵਾਮੁਕਤ ਹੋਏ । ਉਨ੍ਹਾਂ ਦੇ ਦੇਹਾਂਤ ਕਾਰਨ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ ਤੇ ਹਰ ਕਿਸੇ ਦੇ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖ਼ਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।