ਇਸ ਮਸ਼ਹੂਰ ਪੰਜਾਬੀ ਗਾਇਕ ਨੇ 7 ਦਿਨਾਂ ਚ ਮੋਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਦੀ ਪੈਦਲ ਯਾਤਰਾ ਕੀਤੀ ਪੂਰੀ

ਸ੍ਰੀ ਦਰਬਾਰ ਸਾਹਿਬ ਦੀ ਪੈਦਲ ਯਾਤਰਾ ਕੀਤੀ ਪੂਰੀ

ਇਸ ਸਾਲ ਵਿਚ ਪੰਜਾਬੀ ਗਾਇਕ ਤੇ ਕਲਾਕਾਰ ਚਰਚਾ ਦਾ ਵਿਸ਼ਾ ਰਹੇ ਹਨ। ਇਸ ਸਾਲ ਦੇ ਵਿੱਚ ਪਹਿਲਾਂ ਕਰੋਨਾ ਨੇ ਜਿਥੇ ਸਭ ਨੂੰ ਝੰ-ਜੋ- ੜ ਕੇ ਰੱਖ ਦਿੱਤਾ ਸੀ। ਉਸ ਸਮੇਂ ਬਹੁਤ ਸਾਰੇ ਪੰਜਾਬੀ ਗਾਇਕ ਅਤੇ ਕਲਾਕਾਰ ਗਰੀਬ ਵਰਗ ਦੇ ਹੱਕਾਂ ਦੀ ਰਾਖੀ ਲਈ ਸਾਹਮਣੇ ਆਏ ਸਨ। ਉਹਨਾਂ ਦੀ ਹਿੰਮਤ ਤੇ ਦਲੇਰੀ ਸਦਕਾ ਬਹੁਤ ਸਾਰੇ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਗਿਆ। ਹੁਣ ਪਿਛਲੇ ਮਹੀਨੇ ਤੋਂ ਖੇਤੀ ਕਨੂੰਨਾਂ ਵਿਰੁੱਧ ਰੋਸ ਧਰਨਿਆਂ ਵਿੱਚ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਵੱਲੋਂ ਕਿਸਾਨਾਂ ਦਾ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ।

ਉਥੇ ਹੀ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਹਰ ਪੰਜਾਬੀ ਗਾਇਕ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਜਿਸ ਕਾਰਨ ਬਹੁਤ ਸਾਰੇ ਗਾਇਕ ਚਰਚਾ ਦਾ ਵਿਸ਼ਾ ਰਹੇ ਹਨ। ,ਬਹੁਤ ਸਾਰੇ ਗਾਇਕ ਆਪਣੀਆਂ ਨਿੱਜੀ ਗੱਲਾਂ ਕਰ ਕੇ ਸੋਸ਼ਲ ਮੀਡੀਆ ਤੇ ਚਰਚਾ ਵਿਚ ਰਹਿੰਦੇ ਹਨ। ਉੱਥੇ ਹੀ ਇਕ ਮਸ਼ਹੂਰ ਪੰਜਾਬੀ ਗਾਇਕ 7 ਦਿਨਾਂ ਚ ਮੋਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਦੀ ਪੈਦਲ ਯਾਤਰਾ ਪੂਰੀ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਜਿੱਥੇ ਅੱਜ ਪੰਜਾਬੀ ਗਾਇਕੀ ਕਿਸਾਨ ਜਥੇ ਬੰਦੀਆਂ ਦੇ ਨਾਲ ਖੜ੍ਹੇ ਹੋਣ ਕਰਕੇ ਚਰਚਾ ਵਿਚ ਹਨ। ਉਥੇ ਹੀ ਪੰਜਾਬੀ ਗਾਇਕ ਜਸ ਮਾਣਕ ਆਪਣੀਆ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰ ਕੇ ਚਰਚਾ ਵਿੱਚ ਹੈ। ਉਹਨਾਂ ਉਹ ਤਸਵੀਰਾਂ ਆਪਣੇ ਸਰੋਤਿਆਂ ਨਾਲ ਸ਼ੇਅਰ ਕੀਤੀਆਂ ਹਨ। ਜਿਸ ਵਿਚ ਉਹ ਮੋਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਦੀ ਪੈਦਲ ਯਾਤਰਾ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਪੋਸਟ ਤੇ ਉਨ੍ਹਾਂ ਦੇ ਪ੍ਰਸ਼ੰਸਕ ਕੁਮੈਂਟ ਕਰਕੇ ਜੱਸ ਮਾਣਕ ਨੂੰ ਮੁਬਾਰਕਬਾਦ ਦੇ ਰਹੇ ਹਨ।

ਜੱਸ ਮਾਣਕ ਵੱਲੋਂ ਆਪਣੇ ਘਰ ਮੋਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਜੋ 220 ਕਿਲੋਮੀਟਰ ਹੈ, ਇਸ ਯਾਤਰਾ ਨੂੰ ਉਨ੍ਹਾਂ ਪੈਦਲ ਹੀ 7 ਦਿਨਾਂ ਵਿੱਚ ਪੂਰਾ ਕੀਤਾ ਹੈ। ਜਸ ਮਾਣਕ ਨੇ ਲਿਖਿਆ ਹੈ ਕਿ ਅੱਜ ਮੈਂ ਜੋ ਵੀ ਹਾਂ ਸਿਰਫ ਇੱਕ ਤੇਰੀ ਰਹਿਮਤ ਕਰਕੇ ਹੈ ਵਾਹਿਗੁਰੂ ਜੀ। ਪਿਛਲੇ ਸਮੇਂ ਇੱਕ ਅਰਦਾਸ ਕੀਤੀ ਸੀ ਕਿ ਜੇ ਲਹਿੰਗਾ ਟਰੈਕ ਇਕ ਬਿਲੀਅਨ ਵਿਊਜ਼ ਪਾਰ ਕਰ ਜਾਵੇਗਾ ਤਾਂ ਮੈਂ ਪੈਦਲ ਯਾਤਰਾ ਕਰਾਂਗਾ। ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਧੰਨਵਾਦ ਅਤੇ ਹਮੇਸ਼ਾ ਮੇਰੇ ਤੇ ਮਿਹਰ ਕਰਨ ਲਈ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ। ਵੈਸੇ ਤਾਂ ਜੱਸ ਮਾਣਕ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ। ਪਰ ਉਹਨਾਂ ਦੀ ਇਸ ਪੋਸਟ ਨੂੰ ਪ੍ਰਸੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।