ਆਈ ਤਾਜਾ ਵੱਡੀ ਖਬਰ
ਭਾਰਤ ਵਿੱਚ ਕਰੋਨਾ ਦੇ ਵਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਅੰਦਰ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ, ਜਿਸ ਨੂੰ ਸ਼ਾਮ 6 ਵਜੇ ਤੋਂ ਲਾਗੂ ਕਰਕੇ ਸਵੇਰੇ 5 ਵਜੇ ਤਕ ਜਾਰੀ ਰੱਖਿਆ ਜਾ ਰਿਹਾ ਹੈ। ਸਰਕਾਰ ਵੱਲੋਂ ਪਹਿਲਾਂ ਹੀ ਸੂਬੇ ਵਿੱਚ ਹੋਣ ਵਾਲੇ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਇਕੱਠ ਉਪਰ ਵੀ ਪਾਬੰਦੀ ਲਗਾਈ ਗਈ ਹੈ। ਜਿਸ ਨਾਲ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਥੇ ਹੀ ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਦੇ ਵਿੱਚ ਵੀ 20 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਜਿਸ ਨੂੰ ਅੱਜ ਘਟਾ ਕੇ 10 ਵਿਅਕਤੀ ਕਰ ਦਿਤਾ ਗਿਆ ਹੈ।
ਇਸ ਮਸ਼ਹੂਰ ਪੰਜਾਬੀ ਗਾਇਕ ਤੇ ਪ੍ਰੋਗਰਾਮ ਲਗਾਉਣ ਕਰਕੇ ਪਰਚਾ ਦਰਜ ਹੋ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਸਰਕਾਰ ਵੱਲੋਂ ਜਿਥੇ ਇਕੱਠ ਉਪਰ ਪਾਬੰਦੀ ਲਗਾਈ ਗਈ ਹੈ ਉਥੇ ਹੀ ਕੱਲ ਕਿਸਾਨ ਰੈਲੀ ਵਿੱਚ ਪੰਜਾਬੀ ਗਾਇਕ ਪੰਮਾ ਡੂਮੇਵਾਲ ਵੱਲੋਂ ਪ੍ਰੋਗਰਾਮ ਕਰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੇ ਜਾਣ ਦੌਰਾਨ ਉਸ ਉੱਪਰ ਪਰਚਾ ਦਰਜ ਕੀਤਾ ਗਿਆ ਹੈ। ਪੰਜਾਬੀ ਗਾਇਕ ਪੰਮੇ ਵੱਲੋ ਫੇਸਬੁੱਕ ਪੇਜ ਉਪਰ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਅੱਜ ਕਿਸਾਨ ਰੈਲੀ ਵਿੱਚ ਪ੍ਰੋਗਰਾਮ ਕਰਨ ਕਰਕੇ ਸਾਰੇ ਸੰਗੀਤਕ ਪਰਿਵਾਰ ਤੇ ਪਰਚਾ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਹੀ ਪੰਮਾ ਡੂਮੇਵਾਲ ਵੱਲੋਂ ਪਰਚਾ ਦਰਜ ਹੋਣ ਤੋਂ ਬਾਅਦ ਇਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਆਪਣੇ ਜਜ਼ਬਾਤ ਸਤਰਾਂ ਬਣਾ ਕੇ ਬਿਆਨ ਕੀਤੇ ਹਨ। ਬੀਤੇ ਦਿਨੀਂ ਗਾਇਕ ਪੰਮਾ ਡੂਮੇਵਾਲ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਜਨਮਦਿਨ ਦੇ ਮੌਕੇ ਤੇ ਉਨ੍ਹਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਦੇ ਹੋਏ ਕੁਝ ਬੋਲ ਸਾਂਝੇ ਕੀਤੇ ਗਏ ਸਨ। ਜਿਸ ਦੀ ਵੀਡੀਓ ਗਾਇਕ ਵੱਲੋਂ ਆਪਣੇ ਫੇਸਬੁੱਕ ਪੇਜ ਉਪਰ ਸਾਂਝੀ ਕੀਤੀ ਗਈ ਸੀ।
ਜਿਸ ਕਾਰਨ ਉਸ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਆਪਣਾ ਫੇਸਬੁੱਕ ਪੇਜ ਉਪਰ ਪਰਚਾ ਦਰਜ ਹੋਣ ਬਾਰੇ ਲਿਖਿਆ ਹੈ ਕੇ ਸੁਕਰਾਨਾ ਪ੍ਰਸ਼ਾਸਨ ਦਾ, ਮੈਂ ਕਿਸਾਨ ਦਾ ਪੁੱਤਰ ਹਾਂ ਆਖਰੀ ਸਾਹਾਂ ਤੱਕ ਕਿਸਾਨੀ ਸੰਘਰਸ਼ ਲਈ ਬਣਦਾ ਯੋਗਦਾਨ ਪਾਉਂਦਾ ਰਹਾਂਗਾ। ਦੱਸਿਆ ਗਿਆ ਹੈ ਕਿ ਕੱਲ ਗਾਇਕ ਪੰਮਾ ਡੂਮੇਵਾਲ ਦਾ ਵੀ ਜਨਮ ਦਿਨ ਸੀ।
Previous Postਚੋਟੀ ਦੇ ਮਸ਼ਹੂਰ ਬੋਲੀਵੁਡ ਅਦਾਕਾਰ ਦਲੀਪ ਕੁਮਾਰ ਬਾਰੇ ਆਈ ਮਾੜੀ ਖਬਰ – ਪ੍ਰਸੰਸਕ ਕਰ ਰਹੇ ਦੁਆਵਾਂ
Next Postਪੰਜਾਬ ਚ ਇਥੇ ਆਈ ਤੇਜ ਹਨੇਰੀ ਇਹੋ ਜਿਹਾ ਰਹੇਗਾ ਪੰਜਾਬ ਦਾ ਆਉਣ ਵਾਲਾ ਮੌਸਮ – ਤਾਜਾ ਵੱਡੀ ਖਬਰ