ਇਸ ਮਸ਼ਹੂਰ ਕ੍ਰਿਕਟਰ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦਾ ਕਹਿਰ ਦੇਸ਼ ਵਿਚ ਲਗਾਤਾਰ ਵਧ ਰਿਹਾ ਹੈ। ਜਿਸ ਦੇ ਚੱਲਦਿਆਂ ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਨਵੇਂ ਕੇਸ ਸਾਹਮਣੇ ਆਉਂਦੇ ਹਨ ਅਤੇ ਲੱਖਾਂ ਹੀ ਕੀਮਤੀ ਜਾਨਾਂ ਹੁਣ ਤੱਕ ਜਾ ਚੁੱਕੀਆਂ ਹਨ। ਕਰੋਨਾ ਵਾਇਰਸ ਦੇ ਕਾਰਨ ਦੇਸ਼ ਵਿਚ ਹਾਲਾਤ ਕਾਫੀ ਮਾੜੇ ਹੁੰਦੇ ਜਾ ਰਹੇ ਹਨ। ਜਿਸ ਦੇ ਚਲਦਿਆਂ ਕੁਝ ਲੋੜੀਂਦੀਆਂ ਚੀਜ਼ਾਂ ਦੀ ਕਮੀ ਸਾਹਮਣੇ ਆ ਰਹੀ ਹੈ। ਬਹੁਤ ਸਾਰੇ ਵੱਡੇ ਸਿਤਾਰੇ ਅਤੇ ਫ਼ਿਲਮੀ ਅਦਾਕਾਰ ਵੀ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਹੁਣ ਇੱਕ ਕ੍ਰਿਕੇਟ ਜਗਤ ਨਾਲ ਜੁੜੀ ਹੋਈ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਛਾ ਗਈ।

ਦਰਅਸਲ ਇਹ ਤਾਜ਼ਾ ਮਾਮਲਾ ਰਾਜਸਥਾਨ ਦੇ ਸਪਿਨਰ ਵਿਵੇਕ ਯਾਦਵ ਨਾਲ ਜੁੜਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਵੇਕ ਯਾਦਵ ਕਰੋਨਾ ਸਕਰਾਤਮਕ ਪਾਏ ਗਏ ਸੀ ਜਿਸ ਤੋਂ ਬਾਅਦ ਹੁਣ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਹਾਰ ਚੁੱਕੇ ਹਨ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਦੱਸ ਦਈਏ ਕਿ ਬਿਬੇਕ ਯਾਦਵ ਦੀ ਉਮਰ 36 ਸਾਲਾਂ ਦੀ ਸੀ। ਇਸ ਤੋਂ ਇਲਾਵਾ ਉਹ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕੈਂਸਰ ਵਰਗੀ ਭੈੜੀ ਬਿਮਾਰੀ ਤੋਂ ਜੂਝ ਰਹੇ ਸਨ। ਇਸ ਤੋਂ ਇਲਾਵਾ ਵਿਵੇਕ ਯਾਦਵ ਰਾਜਸਥਾਨ ਦੇ ਘਰੇਲੂ ਕ੍ਰਿਕਟ ਦਾ ਅਹਿਮ ਹਿੱਸਾ ਰਹੇ ਹਨ।

ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਕ੍ਰਿਕਟ ਅਕੈਡਮੀ ਦੀ ਵੀ ਸ਼ੁਰੂਆਤ ਕੀਤੀ। ਇਸ ਅਕੈਡਮੀ ਦੇ ਵਿਚ ਅਕਾਸ਼ ਸਿੰਘ ਵਰਗੇ ਨੌਜਵਾਨ ਹਿੱਸਾ ਲੈ ਚੁੱਕੇ ਹਨ। ਆਕਾਸ਼ ਸਿੰਘ ਇੰਡੀਆ ਅੰਡਰ -19 ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਜੇਕਰ ਵਿਵੇਕ ਯਾਦਵ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਰਣਜੀ ਟਰਾਫ਼ੀ ਜੇਤੂ ਰਹਿ ਚੁੱਕੇ ਹਨ। ਇਸ ਤੋਂ ਇਲਾਵਾ 2008 ਵਿਚ ਉਹਨਾਂ ਨੇ ਰਾਜਸਥਾਨ ਲਈ ਖੇਡਣਾ ਸ਼ੁਰੂ ਕੀਤਾ ਸੀ।

ਉਹ ਆਪਣੇ ਪਿੱਛੇ ਆਪਣੀ ਧਰਮਪਤਨੀ ਅਤੇ ਇਕ ਬੇਟੀ ਨੂੰ ਛੱਡ ਗਏ ਹਨ। ਹੁਣ ਸਬੰਧੀ ਇਸ ਮੰਦਭਾਗੀ ਖਬਰ ਨੂੰ ਸੁਣਨ ਤੋਂ ਬਾਅਦ ਕ੍ਰਿਕੇਟ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਹਰ ਕੋਈ ਉਹਨਾਂ ਦੇ ਇਸ ਤਰ੍ਹਾਂ ਚਲੇ ਜਾਣ ਤੋਂ ਦੁਖੀ ਹੋ ਗਿਆ ਅਤੇ ਉਹਨਾਂ ਨੂੰ ਦੁਖੀ ਹਿਰਦੇ ਨਾਲ ਸ਼ਰਧਾਂਜਲੀ ਦੇ ਰਹੇ ਹਨ।