ਆਈ ਤਾਜਾ ਵੱਡੀ ਖਬਰ
ਕਰੋਨਾ ਕਾਰਨ ਜਿੱਥੇ ਪੂਰਾ ਵਿਸ਼ਵ ਪ੍ਰਭਾਵਿਤ ਹੋਇਆ ਹੈ। ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਕਰੋਨਾ ਦੀ ਵਧੇਰੇ ਮਾਰ ਹੇਠ ਆਇਆ ਹੈ। ਜਿੱਥੇ ਸਭ ਤੋਂ ਵਧੇਰੇ ਲੋਕ ਕਰੋਨਾ ਦੇ ਪ੍ਰਭਾਵ ਹੇਠ ਆਏ ਹਨ ਉਥੇ ਹੀ ਭਾਰਤ ਦੇ ਮਹਾਰਾਸ਼ਟਰ ਵਿੱਚ ਵੀ ਸਭ ਤੋਂ ਵਧੇਰੇ ਲੋਕ ਕਰੋਨਾ ਨਾਲ ਹੋਏ ਹਨ ਅਤੇ ਮੁੰਬਈ ਦੇ ਵਿੱਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਇਸ ਦੀ ਚਪੇਟ ਵਿਚ ਆ ਚੁੱਕੀਆਂ ਹਨ। ਉਥੇ ਹੀ ਦੇਸ਼ ਵਿਚ ਹੋਣ ਵਾਲੇ ਵੱਖ ਵੱਖ ਹਾਦਸਿਆ ਬਿਮਾਰੀਆਂ ਦੇ ਚੱਲਦੇ ਹੋਏ ਫਿਲਮੀ ਜਗਤ, ਖੇਡ ਜਗਤ, ਰਾਜਨੀਤਿਕ ਜਗਤ, ਸਾਹਿਤਕ ਜਗਤ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਹਨਾਂ ਕਰਕੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆਂ ਹਨ ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਇਸ ਮਸ਼ਹੂਰ ਅਦਾਕਾਰ ਦੇ ਘਰ ਕੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਸੋਨਮ ਕਪੂਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ 2016 ਵਿੱਚ ਨੀਰਜਾ ਭਨੋਟ ਦੀ ਬਾਇਓਪਿਕ ਵਿਚ ਕੰਮ ਕੀਤਾ ਸੀ। ਹੁਣ ਨੀਰਜਾ ਭਨੋਟ ਤੇ ਭਰਾ ਦਾ ਦਿਲ ਦਾ ਦੌ-ਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਦੀ ਜਾਣਕਾਰੀ ਅਦਾਕਾਰਾ ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ ਜਿੱਥੇ ਉਸ ਨੇ ਅਨੀਸ਼ ਭਨੋਟ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।
ਅਨੀਸ਼ ਭਨੋਟ 63 ਸਾਲਾਂ ਦੇ ਸਨ। ਜਿਸ ਸਮੇਂ ਉਹ ਚੰਡੀਗੜ੍ਹ ਦੇ ਵਿੱਚ ਆਪਣੇ ਸੈਕਟਰ 46 ਸਥਿਤ ਘਰ ਦੇ ਨਜਦੀਕੀ ਪਾਰਕ ਵਿਚ ਸੈਰ ਕਰਨ ਲਈ ਗਏ ਹੋਏ ਸਨ। ਬਰਸਾਤ ਦਾ ਮੌਸਮ ਹੋਣ ਕਾਰਨ ਉਹ ਵਾਪਸ ਆਏ ਤਾਂ ਘਰ ਦੇ ਗੇਟ ਕੋਲ ਹੀ ਡਿਗ ਗਏ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਉਨ੍ਹਾਂ ਵੱਲੋਂ ਆਪਣੀ ਭੈਣ ਲਈ ਇੱਕ ਕਿਤਾਬ ਵੀ ਲਿਖੀ ਗਈ ਸੀ ਤੇ ਉਹ ਮਹਾਨ ਲੇਖਕ ਵੀ ਸਨ। ਉਹ ਸਰਬੋਤਮ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਜੇਤੂ ਨੀਰਜਾ ਭਨੋਟ ਦੇ ਭਰਾ ਸਨ। ਨੀਰਜਾ ਭਨੋਟ ਦੀ ਬਾਇਓਪਿਕ ਦਾ ਨਾਮ ਵੀ ਨੀਰਜਾ ਰੱਖਿਆ ਗਿਆ ਸੀ, ਜਿਸ ਵਿੱਚ ਸੋਨਮ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ। ਸੋਨਮ ਕਪੂਰ ਵੱਲੋਂ ਨੀਰਜਾ ਦੇ ਭਰਾ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
Previous Postਸਖਸ਼ ਨੇ ਏਨੇ ਜਿਆਦਾ ਪੈਸੇ ਦਿੱਤੇ ਦੁਨੀਆਂ ਦੇ ਸਭ ਤੋਂ ਅਮੀਰ ਨਾਲ 11 ਮਿੰਟ ਪੁਲਾੜ ਦੀ ਸੈਰ ਕਰਨ ਲਈ- ਸੁਣ ਉਡੇ ਕਈਆਂ ਦੇ ਹੋਸ਼
Next Postਪੰਜਾਬ ਚ 24 ਘੰਟਿਆਂ ਚ ਆਏ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ