ਇਸ ਭਿੰਡੀ ਦੀ ਕੀਮਤ ਹੈ ਏਨੀ ਮਹਿੰਗੀ ਕੇ ਸੁਣ ਹੋ ਜਾਵੋਂਗੇ ਹੈਰਾਨ – ਇਹ ਹੈ ਖਾਸੀਅਤ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਜਿੱਥੇ ਸਰਕਾਰ ਵੱਲੋਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ, ਤਾਂ ਜੋ ਛੋਟੇ ਕਿਸਾਨਾਂ ਨੂੰ ਵੀ ਖੇਤੀ ਦੇ ਜ਼ਰੀਏ ਵਧੇਰੀ ਆਮਦਨ ਹੋ ਸਕੇ। ਇਸ ਲਈ ਕਿਸਾਨਾਂ ਨੂੰ ਸਮੇਂ ਸਮੇਂ ਤੇ ਖੇਤੀ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਜਿੱਥੇ ਫ਼ਸਲਾਂ ਦੀ ਵਿਭਿੰਨਤਾ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ ਵੈਸੇ ਹੀ ਬਹੁਤ ਸਾਰੀਆਂ ਹੋਰ ਫਸਲਾਂ ਨੂੰ ਉਗਾਉਣ ਵਾਸਤੇ ਕਿਸਾਨਾਂ ਨੂੰ ਸਿਖਲਾਈ ਦਿੱਤੀ ਹੈ। ਖੇਤੀਬਾੜੀ ਮਾਹਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿਚ ਜਿਥੇ ਮੇਲੇ ਕਰਵਾਏ ਜਾਂਦੇ ਹਨ ਜਿਥੇ ਕਿਸਾਨਾਂ ਨੂੰ ਫਸਲਾਂ ਸਬੰਧੀ ਭਰਪੂਰ ਜਾਣਕਾਰੀ ਹਾਸਲ ਹੁੰਦੀ ਹੈ ਉਥੇ ਹੀ ਵਧੀਆ ਕਿਸਮ ਦੀ ਫ਼ਸਲ ਦੇ ਵਧੀਆ ਬੀਜ ਦਿੱਤੇ ਜਾਂਦੇ ਹਨ, ਜਿਸ ਦਾ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ।

ਹੁਣ ਇਸ ਭਿੰਡੀ ਦੀ ਕੀਮਤ ਇੰਨੀ ਮਹਿੰਗੀ ਹੈ ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਕਿ ਇਸ ਵਿੱਚ ਕੀ ਖਾਸੀਅਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਭੋਪਾਲ ਤੋਂ ਸਾਹਮਣੇ ਆਈ ਹੈ ਜਿੱਥੇ ਰਾਜਧਾਨੀ ਵਿੱਚ ਇੱਕ ਕਿਸਾਨ ਮਿਸ਼ਰੀ ਲਾਲ ਵੱਲੋਂ ਵੱਖਰੇ ਕਿਸਮ ਦੀ ਭਿੰਡੀ ਦਾ ਉਤਪਾਦਨ ਕੀਤਾ ਗਿਆ। ਉਸ ਵੱਲੋਂ ਬੀਜੀ ਗਈ ਲਾਲ ਰੰਗ ਦੀ ਭਿੰਡੀ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਕਿਸਾਨ ਵੱਲੋਂ ਦੱਸਿਆ ਗਿਆ ਹੈ ਕਿ ਇਸ ਲਾਲ ਰੰਗ ਦੀ ਭਿੰਡੀ ਦਾ ਬੀਜ ਉਸ ਵੱਲੋਂ ਵਾਰਾਣਸੀ ਦੇ ਐਗਰੀਕਲਚਰ ਰਿਸਰਚ ਇੰਸਟੀਚਿਊਟ ਤੋਂ ਖਰੀਦਿਆ ਗਿਆ ਸੀ।

ਉਸ ਵੱਲੋਂ ਇਹ ਫਸਲ ਦੀ ਬਿਜਾਈ ਜੁਲਾਈ ਦੇ ਪਹਿਲੇ ਹਫਤੇ ਵਿੱਚ ਕਰ ਦਿੱਤੀ ਗਈ ਅਤੇ ਹੁਣ 40 ਦਿਨ ਬਾਅਦ ਇਹ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਬਾਜ਼ਾਰ ਵਿਚ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਲਾਲ ਭਿੰਡੀ ਹਰੀ ਭਿੰਡੀ ਦੇ ਮੁਕਾਬਲੇ ਵਧੇਰੇ ਲਾਭਦਾਇਕ ਅਤੇ ਪੌਸ਼ਟਿਕ ਹੈ। ਇਹ ਉਨ੍ਹਾਂ ਮਰੀਜਾਂ ਲਈ ਬਹੁਤ ਲਾਹੇਵੰਦ ਹੋਵੇਗੀ ਜਿਨ੍ਹਾਂ ਵਿੱਚ ਸ਼ੂਗਰ ਜਾ ਵਧੇਰੇ ਕਲੈਸਟਰੋਲ ਦੀ ਸਮੱਸਿਆ ਹੁੰਦੀ ਹੈ।

ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਲਈ ਵੀ ਇਹ ਭਿੰਡੀ ਬਹੁਤ ਜ਼ਿਆਦਾ ਕਾਰਗਰ ਸਾਬਤ ਹੋਵੇਗੀ। ਇਸ ਦੀ ਕੀਮਤ ਮਾਰਕੀਟ ਵਿੱਚ 700 ਤੋਂ 800 ਰੁਪਏ ਪ੍ਰਤੀ ਕਿਲੋ ਰੱਖੀ ਗਈ ਹੈ। ਇਸ ਦੇ ਪੌਸ਼ਟਿਕ ਤੱਤ ਹਰੀ ਭਿੰਡੀ ਦੇ ਮੁਕਾਬਲੇ ਵਧੇਰੇ ਹੋਣ ਕਾਰਨ ਹੀ ਇਸ ਦੀ ਕੀਮਤ ਵਧੇਰੇ ਹੈ, ਅਤੇ ਮਾਰਕੀਟ ਵਿੱਚ ਵੀ ਇਹ ਮਹਿੰਗੀ ਵਿਕ ਰਹੀ ਹੈ ।