ਇਸ ਬੱਚੀ ਨੂੰ ਬਚਾਉਣ ਲਈ ਮੋਦੀ ਨੇ ਮਾਫ ਕੀਤੇ 6 ਕਰੋੜ ਟੈਕਸ ਦੇ ,ਏਨੇ ਕਰੋੜ ਦਾ ਲਗੇਗਾ ਇੱਕ ਟੀਕਾ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਸੰਸਾਰ ਦੇ ਵਿਚ ਕਈ ਅਜਿਹੀਆਂ ਬਿਮਾਰੀਆਂ ਮੌਜੂਦ ਹਨ ਜਿਨ੍ਹਾਂ ਦਾ ਇਲਾਜ ਸੰਭਵ ਨਹੀਂ ਹੈ। ਜੇਕਰ ਇਹਨਾਂ ਦਾ ਇਲਾਜ ਸੰਭਵ ਹੈ ਤਾਂ ਉਹ ਇੰਨਾ ਜ਼ਿਆਦਾ ਮਹਿੰਗਾ ਹੈ ਕਿ ਹਰ ਕੋਈ ਇਸ ਦੇ ਖਰਚ ਨੂੰ ਚੁੱਕਣ ਨਹੀਂ ਸਕਦਾ। ਲੋਕ ਰੱਬ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਉਨ੍ਹਾਂ ਨੂੰ ਜਿਹੜਾ ਵੀ ਦੁੱਖ ਆਵੇ ਉਹ ਸੁੱਖ ਦਾ ਹੋਵੇ ਭਾਵ ਕਿ ਕੋਈ ਅਜਿਹਾ ਦੁੱਖ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਨਾ ਦੇਖਣਾ ਪਵੇਗਾ ਜੋ ਠੀਕ ਨਾ ਹੋ ਸਕੇ।

ਪਰ ਕਈ ਵਾਰ ਕੁਦਰਤ ਦੀ ਅਜਿਹੀ ਕਰਨੀ ਹੁੰਦੀ ਹੈ ਕਿ ਇਨਸਾਨ ਇਹੋ ਜਿਹੀ ਬਿਮਾਰੀ ਨਾਲ ਸੰਕ੍ਰਮਿਤ ਹੋ ਜਾਂਦਾ ਹੈ ਕਿ ਜਿਸ ਦਾ ਇਲਾਜ ਕਰੋੜਾਂ ਰੁਪਏ ਖਰਚ ਕੇ ਹੁੰਦਾ ਹੈ। ਪਰ ਉਸ ਰੱਬ ਦੀ ਹੀ ਮਿਹਰ ਦੇ ਨਾਲ ਕੁਝ ਐਸੇ ਇਨਸਾਨ ਵੀ ਹੁੰਦੇ ਹਨ ਜੋ ਦੁਖੀ ਪਰਿਵਾਰ ਦੀ ਮਦਦ ਲਈ ਅੱਗੇ ਆਉਂਦੇ ਹਨ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇਕ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਦੱਸਣਯੋਗ ਹੈ ਕਿ ਮੁੰਬਈ ਦੇ ਇਕ ਹਸਪਤਾਲ ਵਿਚ ਪੰਜ ਮਹੀਨਿਆਂ ਦੀ ਬੱਚੀ ਇੱਕ ਖ਼ਤਰਨਾਕ ਬਿਮਾਰੀ ਦੇ ਨਾਲ ਪੀੜਤ ਹੈ ਜਿਸ ਦੀ ਜਾਨ ਬਚਾਉਣ ਦੇ ਲਈ ਨਰਿੰਦਰ ਮੋਦੀ ਨੇ ਇੱਕ ਖਾਸ ਉਪਰਾਲਾ ਕੀਤਾ।

ਦਰਅਸਲ ਇਹ ਬੱਚੀ ਸਪਾਈਨਲ ਮਸਕੁਲਰ ਐਟ੍ਰੋਫੀ ਨਾਂ ਦੀ ਬਿਮਾਰੀ ਤੋਂ ਪੀੜਤ ਜਨਵਰੀ ਮਹੀਨੇ ਤੋਂ ਹਸਪਤਾਲ ਦੇ ਵਿਚ ਜੇਰੇ ਇਲਾਜ ਹੈ ਜਿੱਥੇ ਉਸ ਨੂੰ ਠੀਕ ਹੋਣ ਦੇ ਲਈ 22 ਕਰੋੜ ਦਾ ਇੰਜੈਕਸ਼ਨ ਲੱਗਣਾ ਹੈ। ਪਰ ਉਸ ਬੱਚੀ ਦੇ ਮਾਪੇ ਬੇਹੱਦ ਗਰੀਬ ਹਨ ਜਿਸ ਕਰਕੇ ਕ੍ਰਾਉਡ ਫੰਡਿੰਗ ਜ਼ਰੀਏ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੌਰਾਨ 16 ਕਰੋੜ ਰੁਪਏ ਇਕੱਠੇ ਹੋ ਗਏ। ਇਸ ਇੰਜੈਕਸ਼ਨ ਨੂੰ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ ਜਿਸ ਉਪਰ ਤਕਰੀਬਨ 6 ਕਰੋੜ ਰੁਪਏ ਦਾ ਟੈਕਸ ਲੱਗਦਾ ਹੈ।

ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਉਪਰ ਲੱਗੇ ਜੀਐਸਟੀ ਨੂੰ ਮਾਫ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਬੱਚੀ ਦੇ ਇਲਾਜ ਸਬੰਧੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਇਸ ਟੈਕਸ ਨੂੰ ਮਾਫ ਕਰਨ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਟੈਕਸ ਨੂੰ ਮਾਫ ਕਰ ਦਿੱਤਾ ਹੈ ਅਤੇ ਇਸ ਕਾਰਜ ਦੇ ਵਜੋਂ ਦੇਵੇਂਦਰ ਨੇ ਇਕ ਵਾਰ ਮੁੜ ਤੋਂ ਮੋਦੀ ਜੀ ਨੂੰ ਚਿੱਠੀ ਲਿਖ ਉਨ੍ਹਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਜੇਕਰ ਬੱਚੀ ਦਾ ਸਮੇਂ ਰਹਿੰਦੇ ਇਲਾਜ ਨਾ ਕੀਤਾ ਜਾਂਦਾ ਤਾਂ ਉਹ ਸਿਰਫ 18 ਮਹੀਨੇ ਹੀ ਜਿੰਦਾ ਰਹਿ ਸਕਦੀ ਸੀ।