ਇਸ ਬਿਲਡਿੰਗ ਨੂੰ ਦਿੱਤੀ ਜਾਂਦੀ ਅਮਰੀਕਾ ਦੇ ਰਾਸ਼ਟਰਪਤੀ ਤੋਂ ਵੀ ਜਿਆਦਾ ਸੁਰੱਖਿਆ- ਦੇਖੋ ਕੀ ਹੈ ਇਸ ਵਿਚ

ਦੇਖੋ ਕੀ ਹੈ ਇਸ ਵਿਚ

ਸੁਰੱਖਿਆ ਜੀਵਨ ਦਾ ਇਕ ਅਹਿਮ ਅੰਗ ਹੁੰਦੀ ਹੈ ਜਿਸ ਕਾਰਨ ਇਨਸਾਨ ਆਪਣੀ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਪੂਰਾ ਕਰ ਪਾਉਂਦਾ ਹੈ। ਇਸ ਦੀ ਪ੍ਰਪੱਕਤਾ ਹੀ ਇਸ ਗੱਲ ਦਾ ਸਬੂਤ ਹੁੰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਹੋਰ ਕਿੰਨਾ ਅੱਗੇ ਜਾ ਸਕਦੇ ਹਾਂ। ਜੇਕਰ ਪੂਰੇ ਵਿਸ਼ਵ ਭਰ ਦੇ ਵਿੱਚ ਸੁਰੱਖਿਅਤ ਥਾਵਾਂ ਦਾ ਜ਼ਾਇਜ਼ਾ ਕੀਤਾ ਜਾਵੇ ਤਾਂ ਸਾਡੇ ਮਨ ਦੇ ਵਿਚ ਸਭ ਤੋਂ ਪਹਿਲਾ ਨਾਮ ਰਾਸ਼ਟਰਪਤੀ ਭਵਨ ਦਾ ਹੁੰਦਾ ਹੈ। ਪੂਰੀ ਦੁਨੀਆਂ ਦੇ ਵਿੱਚ ਅਮਰੀਕਾ ਨੂੰ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ

ਕਿ ਇੱਥੋਂ ਦਾ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਬਹੁਤ ਤਕੜੀ ਸੁਰੱਖਿਆ ਦੇ ਅਧੀਨ ਹੁੰਦਾ ਹੈ। ਪਰ ਇੱਥੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤੋਂ ਵੀ ਵੱਧ ਸੁਰੱਖਿਅਤ ਇਕ ਹੋਰ ਇਮਾਰਤ ਹੈ ਜਿਸ ਦੀ ਨਿਗਰਾਨੀ ਵਾਸਤੇ ਲ-ੜਾ-ਕੂ ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜੀ ਹਾਂ, ਇਸ ਇਮਾਰਤ ਦਾ ਨਾਮ ਫੋਰਟ ਨਾਕਸ ਜੋ ਕਿ ਅਮਰੀਕਾ ਦੇ ਵਿਚ ਹੀ ਸਥਿਤ ਹੈ। ਇਹ ਅਮਰੀਕੀ ਆਰਮੀ ਦੀ ਇੱਕ ਪੋਸਟ ਹੈ ਜੋ ਕਿ ਅਮਰੀਕਾ ਦੇ ਕੇਂਟੂਕੀ ਸੂਬੇ ਦੇ ਵਿੱਚ ਹੈ। ਜੇਕਰ ਇਸ ਦੇ ਏਰੀਏ ਦੀ ਗੱਲ ਕੀਤੀ ਜਾਵੇ ਤਾਂ

ਇਹ ਪੂਰੀ ਇਮਾਰਤ ਇਕ ਲੱਖ 9 ਹਜ਼ਾਰ ਏਕੜ ਦੇ ਵਿੱਚ ਫੈਲੀ ਹੋਈ ਹੈ। ਇਸ ਨੂੰ ਸਭ ਤੋਂ ਵੱਧ ਸੁਰੱਖਿਅਤ ਰੱਖੇ ਜਾਣ ਦੀ ਸ਼ੁਰੂਆਤ ਸੰਨ 1932 ਵਿੱਚ ਸ਼ੁਰੂ ਕੀਤੀ ਗਈ ਸੀ ਭਾਵ ਕਿ ਜਿਸ ਸਮੇਂ ਇਸ ਦਾ ਨਿਰਮਾਣ ਅਮਰੀਕੀ ਆਰਮੀ ਵੱਲੋਂ ਕੀਤਾ ਗਿਆ ਸੀ। ਇਹ ਇਮਾਰਤ ਚਾਰੇ ਪਾਸਿਆਂ ਤੋਂ ਮਜ਼ਬੂਤ ਗ੍ਰੇਨਾਈਟ ਦੀਆਂ ਦੀਵਾਰਾਂ ਦੇ ਨਾਲ ਬਣੀ ਹੋਈ ਹੈ ਅਤੇ ਕਿਹਾ ਜਾਂਦਾ ਹੈ ਕਿ ਇੱਥੇ ਬਿਨਾਂ ਇਜਾਜ਼ਤ ਦੇ ਕੋਈ ਪੰਛੀ ਤੱਕ ਵੀ ਨਹੀਂ ਆ ਸਕਦਾ। ਜੇਕਰ ਇਸ ਇਮਾਰਤ ਦੀ ਛੱਤ ਦੀ ਗੱਲ ਕੀਤੀ ਜਾਵੇ ਤਾਂ

ਇਸ ਦੀ ਮਜ਼ਬੂਤੀ ਇੰਨੀ ਹੈ ਕਿ ਕਿਸੇ ਵੀ ਧ-ਮਾ-ਕੇ ਦਾ ਇਸ ਉਪਰ ਕੋਈ ਅਸਰ ਨਹੀਂ ਹੁੰਦਾ। ਇਸ ਇਮਾਰਤ ਵਿਚ 30,000 ਅਮਰੀਕੀ ਫੌਜੀ ਤਾਇਨਾਤ ਹਨ ਜੋ ਇੱਥੇ ਰੱਖੇ ਗਏ 42 ਲੱਖ ਕਿਲੋ ਸੋਨੇ, ਅਮਰੀਕੀ ਸਤੰਤਰਤਾ ਦਾ ਅਸਲੀ ਐਲਾਨ ਪੱਤਰ, ਗੁਟੇਬਰਗ ਦੀ ਬਾਈਬਲ ਅਤੇ ਅਮਰੀਕੀ ਸੰਵਿਧਾਨ ਦੀ ਅਸਲ ਕਾਪੀ ਵਰਗੀਆਂ ਮਹੱਤਵਪੂਰਨ ਚੀਜ਼ਾਂ ਦੀ 24 ਘੰਟੇ ਸੁਰੱਖਿਆ ਕਰ ਰਹੇ ਹਨ। ਸਟਰਾਂਗ ਰੂਮ ਦਾ ਦਰਵਾਜ਼ਾ 22 ਟਨ ਭਾਰਾ ਹੈ ਜਿਸ ਨੂੰ ਖਾਸ ਤਰ੍ਹਾਂ ਦੇ ਕੋਡ ਦੀ ਮਦਦ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ ਅਤੇ ਇੱਥੇ ਕੰਮ ਕਰਦੇ ਕੁਝ ਕਰਮਚਾਰੀਆਂ ਕੋਲ ਹੀ ਇਹ ਖਾਸ ਕੋਡ ਹਨ।