ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਕ੍ਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਜਿੱਥੇ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਗਈ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਦਿੱਤੀ ਗਈ ਇਸ ਢਿੱਲ ਦਾ ਨਜਾਇਜ਼ ਫਾਇਦਾ ਵੀ ਚੁੱਕਿਆ ਜਾ ਰਿਹਾ ਹੈ। ਜਿੱਥੇ ਤਾਲਾਬੰਦੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਸਾਦੇ ਵਿਆਹਾਂ ਨੂੰ ਤਰਜੀਹ ਦਿੱਤੀ ਗਈ। ਪਰ ਹੁਣ ਪਬੰਦੀ ਵਿਚ ਛੋਟ ਮਿਲਦੇ ਹੀ ਲੋਕਾਂ ਵੱਲੋਂ ਵਿਆਹ ਵਿੱਚ ਫਿਰ ਤੋਂ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ, ਜੋ ਲੋਕਾਂ ਲਈ ਨੁਕਸਾਨਦਾਇਕ ਹੋ ਸਕਦੇ ਹਨ। ਜਿੱਥੇ ਸਰਕਾਰ ਵੱਲੋਂ ਜ਼ਿਲੇ ਦੇ ਅਧਿਕਾਰੀਆਂ ਨੂੰ ਸਥਿਤੀ ਉੱਪਰ ਕਾਬੂ ਪਾਉਣ ਲਈ ਆਪਣੇ ਅਨੁਸਾਰ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ।
ਉੱਥੇ ਹੀ ਹਰ ਜ਼ਿਲ੍ਹਾ ਅਧਿਕਾਰੀ ਵੱਲੋਂ ਜ਼ਿਲ੍ਹੇ ਵਿੱਚ ਅਮਨ ਅਤੇ ਸ਼ਾਂਤੀ ਨੂੰ ਬਣਾਈ ਰੱਖਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਹੁਣ ਇਸ ਪੰਜਾਬੀ ਕਲਾਕਾਰ ਦੇ ਵਿਆਹ ਵਿੱਚ ਇਸ ਕੰਮ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਜਿਸ ਕਾਰਨ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪੰਜਾਬ ਵਿੱਚ ਜਿਥੇ ਵਿਆਹਾਂ ਉਪਰ ਲੋਕਾਂ ਦੀ ਗਿਣਤੀ ਨੂੰ ਘੱਟ ਕੀਤਾ ਗਿਆ ਸੀ, ਜਿਸ ਨਾਲ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਥੇ ਹੀ ਲੋਕਾਂ ਨੂੰ ਵਿਆਹ ਸ਼ਾਦੀ ਦੇ ਸਮਾਗਮ ਵਿੱਚ ਹਥਿਆਰਾਂ ਦੀ ਵਰਤੋਂ ਉੱਪਰ ਵੀ ਸਖਤ ਪਾਬੰਦੀ ਲਾਗੂ ਕਰ ਦਿੱਤੀ ਗਈ ਸੀ।
ਕਿਉਂਕਿ ਕੁਝ ਸ਼ਰਾਰਤੀ ਅਨਸਰਾਂ ਦੇ ਕਾਰਨ ਬਹੁਤ ਸਾਰੇ ਹਾਦਸੇ ਵੀ ਵਾਪਰੇ ਹਨ। ਹੁਣ ਅਜਿਹੀ ਘਟਨਾ ਜਲੰਧਰ ਦੇ ਵਿਚ ਫਿਰ ਤੋਂ ਸਾਹਮਣੇ ਆਈ ਹੈ ਟਿਕਟੌਕ ਸਟਾਰ ਲਾਲੀ ਦੇ ਵਿਆਹ ਤੇ, ਜਿੱਥੇ ਜਾਗੋ ਦੇ ਸਮੇਂ ਅੱਧੀ ਦਰਜਨ ਹਵਾਈ ਫਾਇਰ ਕੀਤੇ ਗਏ ਹਨ। ਅਜਿਹਾ ਕਰਨ ਨਾਲ ਸ਼ਹਿਰ ਵਿਚ ਲਾਗੂ ਕੀਤੇ ਗਏ ਲਾਅ ਐਡ ਆਰਡਰ ਦਾ ਫਿਰ ਤੋਂ ਮਜ਼ਾਕ ਉਡਾਇਆ ਗਿਆ ਹੈ। ਇਹ ਸਾਰੀ ਵੀਡੀਓ ਕਿਸੇ ਨੌਜਵਾਨ ਵੱਲੋਂ ਬਣਾਈ ਗਈ ਸੀ ਜਿਸ ਵੱਲੋਂ ਇਹ ਵੀਡੀਓ ਵਾਇਰਲ ਕਰ ਦਿੱਤੀ ਗਈ। ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ।
ਜਿਸ ਕਾਰਨ ਫਾਇਰ ਕਰਨ ਵਾਲੇ ਨੌਜਵਾਨ ਪਿੰਡ ਨਾਗਰਾ ਦੇ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰੀ ਤੋਂ ਬਾਅਦ ਹਥਿਆਰ ਜ਼ਬਤ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਕੋਲ ਲਾਇਸੈਸੀ ਹਥਿਆਰ ਸਨ। ਪੁਲਿਸ ਵੱਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮਾਂ ਵਿੱਚ ਹਥਿਆਰ ਨਾਲ ਲਿਜਾਣ ਬਾਰੇ ਸਖ਼ਤੀ ਨਾਲ ਪਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਖੁਸ਼ੀ ਦੇ ਮੌਕਿਆਂ ਤੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਹ ਸਾਰੀ ਘਟਨਾ ਜਾਗੋ ਦੇ ਪ੍ਰੋਗਰਾਮ ਵਿੱਚ ਹੋਈ ਹੈ। ਟਿਕਟੌਕ ਸਟਾਰ ਲਾਲੀ ਦੇ ਇੰਸਟਾਗ੍ਰਾਮ ਤੇ ਵੀ ਕਾਫ਼ੀ ਪ੍ਰਸ਼ੰਸਕ ਹਨ।
Previous Postਕਰਲੋ ਘਿਓ ਨੂੰ ਭਾਂਡਾ – ਮਾਂ ਬਾਪ ਨੇ 11 ਸਾਲ ਦੀ ਬੱਚੀ ਨੂੰ ਮੋਬਾਈਲ ਤੋਂ ਰੋਕਿਆ ਤਾਂ ਬੱਚੀ ਨੇ ਕਰਤਾ ਅਜਿਹਾ ਕਾਂਡ ਪੁਲਸ ਪਾਈ ਸੋਚਾਂ ਚ
Next Postਵਿਦੇਸ਼ ਤੋਂ ਆਏ ਨੌਜਵਾਨ ਨੂੰ ਪੰਜਾਬ ਚ ਇਥੇ ਮਿਲੀ ਇਸ ਤਰਾਂ ਮੌਤ , ਛਾਈ ਇਲਾਕੇ ਚ ਸੋਗ ਦੀ ਲਹਿਰ