ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਗਈ ਹੈ। ਉੱਥੇ ਕਿ ਬਹੁਤ ਸਾਰੇ ਦੇਸ਼ ਇਸਦੀ ਚਪੇਟ ਵਿੱਚ ਆਉਣ ਕਾਰਨ ਭਾਰੀ ਆਰਥਿਕ ਤੰਗੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਸ ਉੱਪਰ ਕਾਬੂ ਪਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਉਥੇ ਹੀ ਇਕ ਤੋਂ ਬਾਅਦ ਇਕ ਰਹੱਸਮਈ ਬਿਮਾਰੀਆਂ ਦੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਜਿੱਥੇ ਇਸ ਨੂੰ ਠੱਲ ਪਾਉਣ ਵਾਸਤੇ ਬਹੁਤ ਸਾਰੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ ਅਤੇ ਬਹੁਤ ਸਾਰੀਆਂ ਪਾਬੰਧੀਆਂ ਵੀ ਲਾਗੂ ਕੀਤੀਆਂ ਗਈਆਂ ਸਨ। ਪਰ ਹੁਣ ਬਹੁਤ ਸਾਰੇ ਮਲੇਰੀਆ ਅਤੇ ਡੇਂਗੂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਜਿੱਥੇ ਮੱਛਰ ਦੇ ਕੱਟਣ ਕਾਰਨ ਇਹ ਬੀਮਾਰੀਆਂ ਫੈਲਦੀਆਂ ਹਨ ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਇਹਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹੁਣ ਇਸ ਪਿੰਡ ਵਿੱਚ ਨਹੀਂ ਲੱਭਣਗੇ ਮੱਛਰ ,ਜਿੱਥੇ ਮੱਛਰ ਮਿਲਣ ਤੇ 400 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਖਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਰਾਸ਼ਟਰ ਦੇ ਅਧੀਨ ਆਉਣ ਵਾਲੇ ਇੱਕ ਜਿਲੇ ਅਹਿਮਦਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਇਕ ਪਿੰਡ ਵਿਚ ਕੋਈ ਵੀ ਮੱਛਰ ਨਜ਼ਰ ਨਹੀਂ ਆਵੇਗਾ।
ਸਭ ਪਾਸੇ ਜਿੱਥੇ ਅੱਜ ਕੱਲ ਮੱਛਰਾਂ ਦੇ ਕਾਰਨ ਡੇਂਗੂ ਅਤੇ ਮਲੇਰੀਆ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਇਸ ਪਿੰਡ ਵਿੱਚ ਮੱਛਰ ਮਿਲਣ ਤੇ 400 ਰੁਪਏ ਨਗਦ ਇਨਾਮ ਦਿੱਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ। ਅਗਰ ਕੋਈ ਵੀ ਪਿੰਡ ਵਿੱਚ ਮੱਛਰ ਲੱਭੇਗਾ ਤਾਂ ਉਸ ਨੂੰ ਇਹ ਨਗਦ ਇਨਾਮ ਰਾਸ਼ੀ ਦਿੱਤੀ ਜਾਵੇਗੀ। ਇਸ ਪਿੰਡ ਨੂੰ ਜਿੱਥੇ 1980-90 ਦੇ ਦਹਾਕੇ ਵਿੱਚ ਭਿਆਨਕ ਸੋਕੇ ਦਾ ਸ਼ਿਕਾਰ ਹੋਣਾ ਪਿਆ ਸੀ। ਜਿਸ ਕਾਰਨ ਇਸ ਪਿੰਡ ਦੇ ਵਿੱਚ ਮੱਛਰਾਂ ਦਾ ਪੂਰੀ ਤਰਾਂ ਖਾਤਮਾ ਹੋ ਗਿਆ ਸੀ।
ਸੋਕੇ ਕਾਰਨ ਲੋਕ ਪ੍ਰਭਾਵਿਤ ਹੋਏ ਸਨ ਅਤੇ ਪਿੰਡ ਛੱਡ ਕੇ ਚਲੇ ਗਏ ਸਨ ਉਸ ਤੋਂ ਬਾਅਦ ਪਿੰਡ ਵਿੱਚ ਖੂਹ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ, ਵੱਧ ਤੋਂ ਵੱਧ ਰੁੱਖ ਲਗਾਏ ਗਏ ਅਤੇ ਪਿੰਡ ਵਿੱਚ ਮੁੜ ਬਹਾਲੀ ਕੀਤੀ ਗਈ। ਜਿਸ ਤੋਂ ਬਾਅਦ ਪਿੰਡ ਹਿਵਰੇ ਬਾਜ਼ਾਰ ਨੂੰ ਮੁੜ ਵਸਾਇਆ ਗਿਆ। ਇਸ ਲਈ ਇਸ ਪਿੰਡ ਵਿੱਚ ਕਦੇ ਵੀ ਮਲੇਰੀਏ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
Home ਤਾਜਾ ਖ਼ਬਰਾਂ ਇਸ ਪਿੰਡ ਚ ਲੱਭਣ ਤੇ ਵੀ ਨਹੀਂ ਮਿਲਦੇ ਮੱਛਰ, ਜੇ ਕਿਸੇ ਨੂੰ ਮਿਲ ਜਾਵੇ ਦਿੱਤਾ ਜਾਂਦਾ 400 ਰੁਪਏ ਦਾ ਨਕਦ ਇਨਾਮ
ਤਾਜਾ ਖ਼ਬਰਾਂ
ਇਸ ਪਿੰਡ ਚ ਲੱਭਣ ਤੇ ਵੀ ਨਹੀਂ ਮਿਲਦੇ ਮੱਛਰ, ਜੇ ਕਿਸੇ ਨੂੰ ਮਿਲ ਜਾਵੇ ਦਿੱਤਾ ਜਾਂਦਾ 400 ਰੁਪਏ ਦਾ ਨਕਦ ਇਨਾਮ
Previous Postਫਰੀਦਕੋਟ ਚ ਹੋਏ ਵੱਡੇ ਕਾਂਡ ਤੋਂ ਬਾਅਦ CM ਮਾਨ ਹੋਏ ਸਖਤ, ਸੱਦੀ ਹਾਈ ਲੈਵਲ ਮੀਟਿੰਗ
Next Postਪੰਜਾਬ: ਘਰ ਚ ਸ਼ੱਕੀ ਹਾਲਾਤਾਂ ਚ ਮਿਲੀਆਂ ਪਤੀ ਪਤਨੀ ਦੀਆਂ ਲਾਸ਼ਾਂ , ਲਗਾਇਆ ਜਾ ਰਿਹਾ ਖਦਸ਼ਾ