ਇਸ ਦੇਸ਼ ਵਲੋਂ 5 ਲੱਖ ਹਵਾਈ ਟਿਕਟਾਂ ਮੁਫ਼ਤ ਦੇਣ ਦਾ ਕਰਤਾ ਐਲਾਨ, ਕਰ ਸਕਦੇ ਹੋ ਯਾਤਰਾ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੌਰਾਨ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕੋਈ ਵੀ ਦੇਸ਼ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। ਰੂਨਕ ਚਲਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਉੱਥੇ ਹੀ ਹਵਾਈ ਉਡਾਨਾਂ ਨੂੰ ਵੀ ਰੋਕ ਦਿੱਤਾ ਗਿਆ ਸੀ ਜਿਸ ਕਾਰਨ ਵਿਦੇਸ਼ਾਂ ਵਿੱਚ ਆਉਣ-ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਸਾਰੇ ਦੇਸ਼ਾਂ ਵੱਲੋਂ ਆਰਥਿਕ ਸਥਿਤੀ ਨੂੰ ਮੁੜ ਪੈਰਾਂ-ਸਿਰ ਲਿਆਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਇਸ ਕਰੋਨਾ ਦੇ ਕਾਰਨ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚ ਦੀ ਗੁਜ਼ਰਨਾ ਪੈ ਰਿਹਾ ਹੈ।

ਹੁਣ ਇਸ ਦੇਸ਼ ਵੱਲੋਂ 5 ਲੱਖ ਹਵਾਈ ਟਿਕਟਾਂ ਮੁਫਤ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਥੇ ਹੁਣ ਯਾਤਰਾ ਕੀਤੀ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਕਾਲ ਦੇ ਦੌਰਾਨ ਕਾਫੀ ਲੰਮਾ ਸਮਾਂ ਜਿੱਥੇ ਹਵਾਈ ਸੇਵਾ ਠੱਪ ਹੋ ਜਾਣ ਦੇ ਕਾਰਨ ਯਾਤਰੀਆਂ ਦੇ ਨਾ ਆਉਣ ਕਾਰਨ ਹਾਂਗਕਾਂਗ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਸੈਲਾਨੀਆਂ ਦੀ ਘੱਟ ਰਹੀ ਗਿਣਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਕ ਵਾਰ ਫਿਰ ਤੋਂ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਹਾਂਗਕਾਂਗ ਦੀ ਸਰਕਾਰ ਵੱਲੋਂ ਯਾਤਰੀਆ ਵਾਸਤੇ ਇੱਕ ਖਾਸ ਪੇਸ਼ਕਸ਼ ਰੱਖੀ ਗਈ ਹੈ।

ਜਿੱਥੇ ਸਰਕਾਰ ਵੱਲੋਂ 254.8 ਮਿਲੀਅਨ ਡਾਲਰ ਦੀ ਕੀਮਤ ਦੀਆਂ ਹਵਾਈ ਟਿਕਟਾਂ ਯਾਤਰੀਆਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਜਿਸ ਵਿੱਚ ਇਹ ਕੋਟਾ ਅਥਾਰਟੀ ਹਾਂਗਕਾਂਗ ਵੱਲੋਂ ਮੁਫ਼ਤ ਟਿਕਟਾਂ 5 ਲੱਖ ਸੈਲਾਨੀਆਂ ਨੂੰ ਦਿੱਤੀਆਂ ਜਾਣਗੀਆਂ। ਜਿਸ ਸਦਕਾ ਉਹ ਕਰੋਨਾ ਕਾਲ ਦੇ ਦੌਰਾਨ ਹੋਏ ਨੁਕਸਾਨ ਨੂੰ ਪੂਰਾ ਕਰਨ ਵਾਸਤੇ ਇਹ ਸਭ ਕੁਝ ਕਰ ਰਹੇ ਹਨ। ਜਿੱਥੇ 26 ਸਤੰਬਰ ਨੂੰ ਅਧਿਕਾਰਤ ਤੌਰ ਤੇ ਪਾਬੰਦੀਆਂ ਨੂੰ ਖਤਮ ਕੀਤਾ ਗਿਆ ਸੀ ਉੱਥੇ ਹੀ ਵੈਬਸਾਈਟ ਉਪਰ ਮੁੜ ਤੋਂ ਹਵਾਈ ਉਡਾਨਾਂ ਦੀ ਬੁਕਿੰਗ ਕਰਨ ਵਾਸਤੇ ਯਾਤਰੀਆਂ ਨੂੰ ਲੌਗ ਇਨ ਕਰਨ ਲਈ ਆਖ ਦਿੱਤਾ ਗਿਆ ਹੈ।

ਆਉਣ ਵਾਲੇ ਯਾਤਰੀਆਂ ਨੂੰ ਜਿੱਥੇ ਕਰੋਨਾ ਸਬੰਧੀ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ ਉਥੇ ਹੀ ਯਾਤਰੀਆਂ ਨੂੰ ਬਾਹਰ ਤੋਂ ਖਾਣਾ ਵੀ ਨਹੀਂ ਖਾਣ ਦਿੱਤਾ ਜਾਵੇਗਾ। ਜਿਨ੍ਹਾਂ ਨੂੰ ਪੂਰੀ ਨਿਗਰਾਨੀ ਤਹਿਤ ਰੱਖਿਆ ਜਾਵੇਗਾ ਅਤੇ ਟੀਕਾਕਰਨ ਸਰਟੀਫਿਕੇਟ ਵੀ ਯਾਤਰਾ ਵਾਸਤੇ ਜ਼ਰੂਰੀ ਕੀਤਾ ਗਿਆ ਹੈ।