ਇਸ ਦੇਸ਼ ਨੇ ਲਾਗੂ ਕਰਤਾ ਨਵਾਂ ਕਨੂੰਨ ਕਰਤਾ ਹੁਣ ਇਹ ਵੱਡਾ ਐਲਾਨ – ਭਾਰਤੀ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਭਾਰਤ ਤੋਂ ਬਹੁਤ ਸਾਰੇ ਲੋਕ ਵਿਦੇਸ਼ਾ ਵਿਚ ਰੁਜ਼ਗਾਰ ਦੀ ਖ਼ਾਤਰ ਜਾਂਦੇ ਹਨ ਜਿੱਥੇ ਜਾ ਕੇ ਉਹ ਆਪਣੇ ਘਰ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕਣ। ਵਿਦੇਸ਼ਾਂ ਵਿੱਚ ਜਾ ਕੇ ਜਿਥੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕਾਂ ਵੱਲੋਂ ਕੁਝ ਆਪਣੇ ਕਾਰੋਬਾਰ ਕੀਤੇ ਜਾਂਦੇ ਹਨ ਅਤੇ ਕੁਝ ਮਿਹਨਤ ਮਜ਼ਦੂਰੀ ਕਰਦੇ ਹਨ। ਉਥੇ ਹੀ ਵਿਦੇਸ਼ਾਂ ਵਿਚ ਕੰਮ ਕਰਨ ਵਾਲੇ ਭਾਰਤੀ ਮਜ਼ਦੂਰਾਂ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਸਦੇ ਚਲਦੇ ਹੋਏ ਉਹਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਉਥੋਂ ਦੀਆਂ ਸਰਕਾਰਾਂ ਵੱਲੋਂ ਕੁਝ ਕਾਨੂੰਨ ਵਿਚ ਤਬਦੀਲੀ ਕੀਤੀ ਜਾ ਰਹੀ ਹੈ ਅਤੇ ਕੁਝ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਦੇਸ਼ ਨੂੰ ਆਰਥਿਕ ਵਿਕਾਸ ਵਿੱਚ ਮਦਦ ਮਿਲ ਸਕੇ। ਅਤੇ ਪਰਵਾਸੀ ਕਾਮਿਆਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਜਾ ਸਕੇ।

ਹੁਣ ਇਸ ਦੇਸ਼ ਵਿੱਚ ਨਵੇਂ ਕਾਨੂੰਨ ਨੂੰ ਲਾਗੂ ਕੀਤਾ ਗਿਆ ਹੈ ਜਿਸ ਬਾਰੇ ਵੱਡਾ ਐਲਾਨ ਹੋਣ ਦੇ ਨਾਲ ਹੀ ਭਾਰਤੀ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸੰਯੁਕਤ ਅਰਬ ਅਮੀਰਾਤ ਵੱਲੋਂ ਇਕ ਨਵਾਂ ਲੇਬਰ ਕਾਨੂੰਨ ਲਾਗੂ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ। ਜਿਸ ਬਾਰੇ ਪਿਛਲੇ ਸਾਲ ਨਵੰਬਰ ਵਿਚ ਹੀ ਸਰਕਾਰ ਵੱਲੋਂ ਖਾਕਾ ਪੇਸ਼ ਕੀਤਾ ਗਿਆ ਸੀ। ਜਿਸ ਦੇ ਅਧਾਰ ਤੇ ਹੁਣ ਭਾਰਤ ਦੇ ਸੰਯੁਕਤ ਅਰਬ ਅਮੀਰਾਤ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਭਰਪੂਰ ਫਾਇਦੇ ਹੋਣਗੇ। ਇਸ ਕਾਨੂੰਨ ਦੇ ਜ਼ਰੀਏ ਹੁਣ ਵਿਦੇਸ਼ੀ ਕਾਮਿਆਂ ਨੂੰ ਨਵੇਂ ਅਧਿਕਾਰ ਵੀ ਦਿੱਤੇ ਗਏ ਹਨ।

ਇਸ ਕਾਨੂੰਨ ਦੇ ਅਨੁਸਾਰ ਜਿਥੇ ਨੌਕਰੀ ਦੇ ਇਕਰਾਰਨਾਮੇ ਵਿਚ ਵੇਰਵਾ ਸ਼ਾਮਲ ਕੀਤਾ ਜਾਵੇਗਾ। ਕਿਉਂਕਿ ਭਾਰਤੀ ਲੋਕ ਬਹੁਤ ਵੱਡੀ ਗਿਣਤੀ ਵਿੱਚ ਨਿੱਜੀ ਖੇਤਰਾਂ ਵਿੱਚ ਸੰਯੁਕਤ ਅਰਬ ਅਮੀਰਾਤ ਵਿਚ ਕੰਮ ਕਰਦੇ ਹਨ। ਉੱਥੇ ਹੀ ਹੁਣ ਨਵੇਂ ਲਾਗੂ ਕੀਤੇ ਗਏ ਕਾਨੂੰਨ ਦੇ ਅਨੁਸਾਰ ਹੀ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੂੰ ਇਸ ਕਾਨੂੰਨ ਦੇ ਅਨੁਸਾਰ ਹੀ ਇਕਰਾਰਨਾਮੇ ਦਾ ਖਰੜਾ ਤਿਆਰ ਕਰਨਾ ਹੋਵੇਗਾ। ਜਿਸ ਦੇ ਅਨੁਸਾਰ ਇਨ੍ਹਾਂ ਨਿਜੀ ਕੰਪਨੀਆਂ ਵਿਚ ਕੰਮ ਕਰਨ ਵਾਲੇ ਸਾਰੇ ਪ੍ਰਵਾਸੀ ਕਰਮਚਾਰੀਆਂ ਨੂੰ ਇਕ ਛੁੱਟੀ ਹਫਤੇ ਦੇ ਵਿੱਚ ਦਿੱਤੀ ਜਾਵੇਗੀ।

ਹੁਣ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਫੈਡਰਲ ਫਰਮਾਨ ਕਾਨੂੰਨ ਨੰਬਰ 33 ਦੇ ਤਹਿਤ ਕਾਮਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਗਰੰਟੀ ਦਿੱਤੀ ਗਈ ਹੈ। ਇਸਦੇ ਨਾਲ ਹੀ ਹੁਣ ਇਕ ਸਾਲ ਦੇ ਅੰਦਰ ਕੰਪਨੀਆਂ ਨੂੰ ਆਪਣੀ ਨੌਕਰੀ ਦੇ ਇਕਰਾਰਨਾਮੇ ਵਿਚ ਵੀ ਬਦਲਾਵ ਕਰਨਾ ਹੋਵੇਗਾ। ਇਸ ਤੋਂ ਫ਼ਾਇਦਾ ਔਰਤਾਂ ਨੂੰ ਵੀ ਹੋਵੇਗਾ ਜਿਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਪੰਤਾਲੀ ਦਿਨ ਦੀ ਛੁੱਟੀ ਤਨਖਾਹ ਸਮੇਤ, ਜਣੇਪੇ ਦੌਰਾਨ 60 ਦਿਨਾਂ ਦੀ ਛੁੱਟੀ, ਅਤੇ ਪੰਦਰਾਂ ਦਿਨਾਂ ਦੀ ਛੁੱਟੀ ਅੱਧੀ ਤਨਖਾਹ ਨਾਲ ਸ਼ਰਤ ਦੇ ਦਿੱਤੀ ਜਾਵੇਗੀ। ਔਰਤਾਂ ਨੂੰ ਇਮਤਿਹਾਨ ਦੀ ਤਿਆਰੀ ਵਾਸਤੇ ਦਸ ਦਿਨ ਦੀ ਛੁੱਟੀ ਅਤੇ ਮੌਤ ਹੋਣ ਤੇ 3 ਤੋਂ 5 ਛੁੱਟੀਆਂ ਦਿੱਤੀਆਂ ਜਾਣਗੀਆਂ।