ਇਸ ਦੇਸ਼ ਨੇ ‘ਅਦ੍ਰਿਸ਼’ ਕਰਨ ਵਾਲੀ ਬਣਾਈ ਇਹ ਤਕਨੀਕ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੇ ਯੁੱਗ ਵਿੱਚ ਇਨਸਾਨਾਂ ਨੇ ਵਿਗਿਆਨ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਅਤੇ ਜਿੰਨਾ ਇਹ ਇਨਸਾਨਾਂ ਲਈ ਲਾਭਦਾਇਕ ਸਾਬਿਤ ਹੁੰਦਾ ਹੈ ਓਨਾਂ ਹੀ ਖ-ਤ-ਰ-ਨਾ-ਕ ਵੀ ਸਿੱਧ ਹੁੰਦਾ ਹੈ। ਵਿਸ਼ਵ ਭਰ ਵਿੱਚ ਦੇਸ਼ਾਂ ਵੱਲੋਂ ਵਿਗਿਆਨ ਦੀ ਮਦਦ ਨਾਲ ਕਾਫ਼ੀ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਹਥਿਆਰ, ਰੋਬੋਟ, ਮਸ਼ੀਨਾਂ, ਮਿਜ਼ਾਈਲਾਂ ਅਤੇ ਹੋਰ ਵੀ ਕਾਫੀ ਜਾਨਲੇਵਾ ਹ-ਥਿ-ਆ-ਰ ਅਕਸਰ ਹੀ ਬਣਦੇ ਰਹਿੰਦੇ ਹਨ। ਇਨਸਾਨਾਂ ਦੁਆਰਾ ਤਿਆਰ ਕੀਤੀ ਗਈ ਇਸ ਆਧੁਨਿਕ ਟੈਕਨਾਲੋਜੀ ਦੀ ਮਦਦ ਨਾਲ ਜਿੱਥੇ ਲੋਕਾਂ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ ਹੈ ਉਥੇ ਹੀ ਇਸ ਦੁਆਰਾ ਬਣਾਏ ਜਾਨਲੇਵਾ ਹਥਿਆਰਾਂ ਨਾਲ ਕੁਝ ਹੀ ਮਿੰਟਾਂ ਵਿੱਚ ਦੁਨੀਆਂ ਤਬਾਹ ਹੋ ਸਕਦੀ ਹੈ।

ਇਨਸਾਨ ਤਰੱਕੀ ਦੀ ਲਾਲਸਾ ਵਿੱਚ ਇਨ੍ਹਾਂ ਅੱਗੇ ਲੰਘ ਚੁੱਕਾ ਹੈ ਕਿ ਉਸ ਨੂੰ ਇਨ੍ਹਾਂ ਚੀਜ਼ਾਂ ਦੇ ਨੁਕਸਾਨ ਜ਼ਿਆਦਾਤਰ ਨਜ਼ਰ ਹੀ ਨਹੀਂ ਆਉਂਦੇ। ਜ਼ਿਆਦਾਤਰ ਟੈਕਨੋਲੋਜੀ ਫੌਜੀਆਂ ਦੁਆਰਾ ਫੌਜੀ ਅਭਿਆਸ ਅਤੇ ਦੇਸ਼ ਦੀ ਸੁਰੱਖਿਆ ਵਾਸਤੇ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਵੱਲੋਂ ਇਕ ਅਜਿਹੀ ਹੀ ਟੈਕਨੋਲੋਜੀ ਦੁਆਰਾ ਇੱਕ ਨੈਟ ਦਾ ਨਿਰਮਾਣ ਕੀਤੇ ਜਾਣ ਦੀ ਵੱਡੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਜ਼ਰਾਈਲ ਵੱਲੋਂ ਫ਼ੌਜ ਵਾਸਤੇ ਅਤਿ-ਆਧੁਨਿਕ ਕੇਮੋਫਲੇਜ਼ ਨੈਟ ਤਿਆਰ ਕੀਤਾ ਗਿਆ ਹੈ ਜਿਸ ਦਾ ਭਾਰ 500 ਗ੍ਰਾਮ ਹੈ ਅਤੇ ਇਹ ਯੁੱਧ ਦੌਰਾਨ ਫ਼ੌਜੀਆ ਦੀ ਨਾਈਟ ਵੀਜ਼ਨ ਅਤੇ ਥਰਮਲ ਡੀਟੈਕਟਰ ਦੇ ਰਾਡਾਰ ਵਿੱਚ ਆਉਣ ਤੋਂ ਬਚਣ ਵਿੱਚ ਸਹਾਇਤਾ ਕਰੇਗਾ। ਇਸ ਦੇ ਨਾਲ ਹੀ ਇਹ ਨੈਟ 225 ਕਿਲੋ ਤੱਕ ਦੇ ਵਜ਼ਨ ਨੂੰ ਉਠਾ ਸਕਦੀ ਹੈ ਅਤੇ ਇਸ ਨੂੰ ਸਟਰੈਚਰ ਵਜੋਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੈਟ ਦੇ ਹਲਕੇ ਹੋਣ ਕਾਰਨ ਵਾਰ ਜ਼ੋਨ ਵਿੱਚ ਫੌਜੀਆਂ ਨੂੰ ਇਸ ਨੂੰ ਸਰੀਰ ਤੇ ਲਪੇਟਣ ਵਿੱਚ ਅਸਾਨੀ ਹੋਵੇਗੀ ਅਤੇ ਉਹ ਇਸ ਨੂੰ ਕੰਬਲ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹਨ।

ਇਹ ਨੈਟ ਦੋ ਤਰੀਕਿਆਂ ਹਰਿਆਲੀ ਵਾਲੇ ਇਲਾਕੇ ਵਾਸਤੇ ਅਤੇ ਰੇਗਿਸਤਾਨ ਵਾਲੇ ਇਲਾਕੇ ਵਾਸਤੇ ਥ੍ਰੀ ਡੀ ਤਕਨੀਕ ਨਾਲ ਬਣਾਇਆ ਗਿਆ ਹੈ ਅਤੇ ਇਸ ਦੀ ਕਿੱਟ-300 ਪੂਰੀ ਤਰਾਂ ਨਾਲ ਵਾਟਰ ਪਰੂਫ ਬਣਾਈ ਗਈ ਹੈ। ਇਸ ਦੇ ਇਸਤੇਮਾਲ ਨਾਲ ਫ਼ੌਜੀ ਇਕ ਤਰ੍ਹਾਂ ਨਾਲ ਅਦ੍ਰਿਸ਼ ਹੋ ਜਾਣਗੇ।