ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਇੱਕ ਮਨੁੱਖ ਦੀ ਚੰਗੀ ਸਿਹਤ ਲਈ ਖੁਸ਼ ਰਹਿਣਾ , ਮੁਸਕਾਉਣਾ ਤੇ ਖੁੱਲ ਕੇ ਹੱਸਣਾ ਬਹੁਤ ਜਰੂਰੀ ਹੁੰਦਾ ਹੈ l ਇਸ ਨਾਲ ਜਿੱਥੇ ਮਨੁੱਖ ਕਈ ਤਰਾਂ ਦੀਆਂ ਟੈਨਸ਼ਨਾਂ ਤੋਂ ਦੂਰ ਰਹਿੰਦਾ ਹੈ , ਦੂਜੇ ਪਾਸੇ ਸ਼ਰੀਰ ਵੀ ਤੰਦਰੁਸਤ ਰਹਿੰਦਾ ਹੈ l ਪਰ ਹੁਣ ਦੁਨੀਆ ਦੇ ਇੱਕ ਅਜਿਹੇ ਦੇਸ਼ ਬਾਰੇ ਦੱਸਾਂਗੇ ਜਿੱਥੇ ਲੋਕ ਹੱਸਣਾ ਭੁੱਲ ਚੁੱਕੇ ਨੇ , ਜਿਸ ਕਾਰਨ ਲੋਕ ਮੁਸਕਰਾਉਣ ਦੀ ਟਰੇਨਿੰਗ ਲੈਂਦੇ ਪਏ ਨੇ ਇਨ੍ਹਾਂ ਹੀ ਨਹੀਂ ਸਗੋਂ ਉਹਨਾਂ ਨੂੰ ਕੋਚਿੰਗ ਸੈਂਟਰਾਂ ਦੀ ਦੁਗਣੀ ਫੀਸ ਵੀ ਦੇਣੀ ਪੈ ਰਹੀ ਹੈ l
ਸੋ ਇੱਕ ਪਾਸੇ ਮੁਸਕਰਾਉਣਾ ਜੀਵਨ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ । ਜਿਸਨੂੰ ਲੈ ਕੇ ਅਕਸਰ ਹੀ ਡਾਕਟਰ ਕਹਿੰਦੇ ਹਨ ਕਿ ਚਿਹਰੇ ‘ਤੇ ਪਿਆਰੀ ਜਿਹੀ ਮੁਸਕਾਨ ਹਰ ਬੀਮਾਰੀ ਦਾ ਇਲਾਜ ਹੁੰਦੀ ਹੈ , ਪਰ ਤੁਸੀਂ ਕਦੇ ਸੋਚਿਆ ਕਿ ਮੁਸਕਰਾਉਣਾ ਦੀ ਸਿੱਖਿਆ ਲੈਣੀ ਪਵੇਗੀ ਤੇ ਸਿੱਖਣ ਲਈ ਵੀ ਪੈਸੇ ਦੇਣੇ ਪੈਣਗੇ, ਟ੍ਰੇਨਰ ਰੱਖਣੇ ਹੋਣਗੇ, ਕੋਚਿੰਗ ਸੈਂਟਰਾਂ ਵਿਚ ਜਾਣਾ ਹੋਵੇਗਾ। ਸ਼ਾਇਦ ਇਸਦਾ ਜਵਾਬ ਨਹੀਂ ਹੋਵੇਗਾ , ਪਰ ਜਾਪਾਨ ਵਿਚ ਅਜਿਹਾ ਹੁੰਦਾ ਪਿਆ ਹੈ ।
ਇਥੋਂ ਦੇ ਲੋਕ ਮੁਸਕਰਾਉਣਾ ਭੁੱਲ ਚੁਕੇ ਹਨ। ਹੁਣ ਉਨ੍ਹਾਂ ਨੂੰ ਇਹ ਸਿੱਖਣਾ ਪੈ ਰਿਹਾ ਹੈ , ਜਿਸ ਲਈ ਉਨ੍ਹਾਂ ਨੂੰ ਭਾਰੀ ਰਕਮ ਵੀ ਦੇਣੀ ਪੈ ਰਹੀ ਹੈ l ਕੋਰੋਨਾ ਮਹਾਮਾਰੀ ਦੀ ਵਜ੍ਹਾ ਕਾਰਨ ਸਾਰੀ ਦੁਨੀਆ ਦੀਆਂ ਸਰਕਾਰਾਂ ਨੇ ਕੋਰੋਨਾ ਦੌਰਾਨ ਲਗਾਈਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਹਨ ਪਰ ਹੁਣ ਤਾਂ ਪਤਾ ਲੱਗਾ ਕਿ ਲੋਕ ਮੁਸਕਰਾਉਣਾ ਹੀ ਭੁੱਲ ਗਏ ਹਨ। ਉਨ੍ਹਾਂ ਨੂੰ ਡਰ ਹੈ ਕਿ ਉਹ ਇੰਨੇ ਲੰਬੇ ਸਮੇਂ ਤੋਂ ਮਾਸਕ ਪਾ ਰਹੇ ਹਨ ਜਿਸ ਨਾਲ ਹੁਣ ਉਹ ਭੁੱਲ ਗਏ ਹਨ ਕਿ ਮੁਸਕਰਾਉਣਾ ਕਿਵੇਂ ਹੁੰਦਾ ਹੈ ।
ਇਸ ਲਈ ਪੈਸੇ ਖਰਚ ਕਰ ਰਹੇ ਹਨ, ਐਕਸਪਰਟ ਰੱਖ ਰਹੇ ਹਨ। ਇਸ ਨੂੰ ਲੈ ਕੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਦਬਾਅ ਪਾ ਕੇ ਮੁਸਕਰਾਏ ਵੀ ਤਾਂ ਚਿਹਰੇ ਨਾਲ ਨਾਲ ਅੱਖਾਂ ਦੇ ਚਾਰੇ ਪਾਸੇ ਜ਼ਿਆਦਾ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ, ਇਸ ਨਾਲ ਉਹ ਬਜ਼ੁਰਗ ਦਿਖਾਈ ਦਿੰਦੇ ਹਨ। ਜਿਸ ਕਾਰਨ ਹੁਣ ਉਹ ਹੱਸਣ ਲਈ ਟ੍ਰੇਨਿੰਗ ਲੈ ਰਹੇ ਹਨ ।’
Previous Postਇਹ ਮਹਿਲਾ ਕਰਦੀ ਹੈ ਮਰੇ ਹੋਏ ਜਾਨਵਰਾਂ ਨਾਲ ਗੱਲਾਂ, ਨੌਕਰੀ ਛੱਡ ਕੀਤਾ ਇਹ ਕੰਮ ਸ਼ੁਰੂ
Next Postਇਸ 11 ਸਾਲਾਂ ਬੱਚੀ ਦਾ ਦਿਮਾਗ ਆਈਨਸਟੀਨ ਤੋਂ ਵੀ ਹੈ ਤੇਜ਼, ਜਲਦ ਮਿਲਣ ਜਾ ਰਹੀ ਮਾਸਟਰਸ ਦੀ ਡਿਗਰੀ